ਏਟੀਐੱਮ ਕਾਰਡ ਲੈ ਕੇ ਭੱਜਣ ਵਾਲੇ ਦੀ ਲੋਕਾਂ ਕੀਤੀ ਸੇਵਾ
ਜੇਬ ’ਚੋਂ ਲਗਪਗ 15
Publish Date: Mon, 26 Oct 2026 09:44 PM (IST)
Updated Date: Mon, 26 Oct 2026 09:46 PM (IST)
ਜੇਬ ’ਚੋਂ ਲਗਪਗ 15 ਏਟੀਐੱਮ ਕਾਰਡ ਤੇ 40 ਹਜ਼ਾਰ ਰੁਪਏ ਹੋਏ ਬਰਾਮਦ, ਦੂਜਾ ਸਾਥੀ ਫਰਾਰ ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਕਪੂਰਥਲਾ ਦੇ ਐੱਸਬੀਆਈ ਬੈਂਕ ’ਚੋਂ ਪੈਸੇ ਕਢਵਾਉਣ ਆਈ ਇਕ ਔਰਤ ਦਾ ਏਟੀਐੱਮ ਕਾਰਡ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਸ਼ੱਕੀ ਨੂੰ ਲੋਕਾਂ ਨੇ ਰੌਲਾ ਪੈਣ ’ਤੇ ਫੜ ਲਿਆ ਤੇ ਪੀਸੀਆਰ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਉਸ ਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੀਸੀਆਰ ਪੁਲਿਸ ਸ਼ੱਕੀ ਨੂੰ ਸਿਟੀ ਥਾਣੇ ’ਚ ਲੈ ਗਈ। ਮੌਕੇ ’ਤੇ ਇਕ ਹੋਰ ਪ੍ਰਵਾਸੀ ਵਿਅਕਤੀ ਨੇ ਵੀ ਦੋਸ਼ ਲਗਾਇਆ ਕਿ ਉਸ ਦੇ ਏਟੀਐੱਮ ਕਾਰਡ ਤੋਂ 17 ਹਜ਼ਾਰ ਰੁਪਏ ਕੱਢੇ ਗਏ ਸਨ। ਉਸ ਨੇ ਮੌਕੇ ’ਤੇ ਫੜੇ ਗਏ ਨੌਜਵਾਨ ਦੀ ਪਛਾਣ ਕਥਿਤ ਤੌਰ ’ਤੇ ਏਟੀਐੱਮ ਤੋਂ ਪੈਸੇ ਕਢਵਾਉਣ ਵਾਲੇ ਵਿਅਕਤੀ ਦੇ ਰੂਪ ’ਚ ਕੀਤੀ। ਫੜੇ ਗਏ ਨੌਜਵਾਨ ਦੀ ਪਹਿਚਾਣ ਅਜੇ ਕੁਮਾਰ ਵਾਸੀ ਸੰਤੋਖਪੁਰਾ ਦੇ ਰੂਪ ’ਚ ਦੱਸੀ ਗਈ ਹੈ। ਲੋਕਾਂ ਅਨੁਸਾਰ ਉਸ ਦੀ ਜੇਬ ’ਚੋਂ ਲਗਪਗ 15 ਏਟੀਐੱਮ ਕਾਰਡ ਤੇ 40 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਹੋਈ। ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਲੋਕਾਂ ਨੇ ਸ਼ੱਕੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਫਰਾਰ ਸਾਥੀ ਦੀ ਤਲਾਸ਼ੀ ਕੀਤੀ ਜਾ ਰਹੀ ਹੈ।