ਖੇਡਾਂ ਵਤਨ ਪੰਜਾਬ ਦੀਆਂ : 100 ਮੀਟਰ ਮੁਕਾਬਲੇ ’ਚ ਚਾਂਦਨੀ ਨੇ ਰਹੀ ਅੱਵਲ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਐਥਲੈਟਿਕਸ ਮੁਕਾਬਲੇ
Publish Date: Tue, 29 Sep 2026 07:16 PM (IST)
Updated Date: Tue, 29 Sep 2026 07:18 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਐਥਲੈਟਿਕਸ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ 60 ਮੀਟਰ ਈਵੈਂਟ ਵਿੱਚ ਸਰਗੁਣ ਕੌਰ ਨੇ ਪਹਿਲਾ ਤੇ ਏਕਮਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁਟ ਈਵੈਂਟ ਵਿੱਚ ਸਰਗੁਣ ਤੇ ਸੁਖਮਨਪ੍ਰੀਤ ਨੇ ਪਹਿਲਾ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਦੇ 3000 ਮੀਟਰ ਈਵੈਂਟ ਵਿੱਚ ਮਨਰੂਪ ਕੌਰ ਨੇ ਪਹਿਲਾ ਤੇ ਸ਼ਬਨਮ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਵਰਗ ਦੇ ਮੁਕਾਬਲਿਆਂ ਵਿੱਚ 100 ਮੀਟਰ ਮੁਕਾਬਲੇ ਵਿੱਚ ਚਾਂਦਨੀ ਨੇ ਪਹਿਲਾ ਤੇ ਮੁਸਕਾਨਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 21-30 ਵਰਗ ਵਿੱਚ 800 ਮੀਟਰ ਈਵੈਂਟ ਵਿੱਚ ਮਨਿੰਦਰ ਕੌਰ ਨੇ ਰਮਨਦੀਪ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਡ ਸ਼ੂਟਿੰਗ ਦੇ ਮੁਕਾਬਲੇ ਵਿੱਚ ਅੰਡਰ-14 ਵਰਗ ਦੇ ਪਿਸਟਲ ਮੁਕਾਬਲੇ ਵਿੱਚ ਸਿਧਾਰਥ ਸ਼ਰਮਾ ਨੇ 165 ਸ਼ਕੋਰ ਦੇ ਨਾਲ ਪਹਿਲਾ ਤੇ ਕ੍ਰਿਸ਼ੀਵ ਰਾਜ ਸਹਿਦੇਵ ਨੇ 154 ਸਕੋਰ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ਦੇ ਰਾਈਫਲ ਮੁਕਾਬਲੇ ਵਿੱਚ ਬ੍ਰੇਜੇਸ਼ਵਰ ਵਡੇਰਾ ਨੇ 190 ਸਕੋਰ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਡ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਨੇ ਲਾਰਡ ਮਹਾਵੀਰ ਸਕੂਲ ਫਗਵਾੜਾ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਦੇ ਮੁਕਾਬਲੇ ਵਿੱਚ ਪੀਆਈਐੱਸ ਅਕੈਡਮੀ ਫਗਵਾੜਾ ਨੇ ਲਾਰਡ ਮਹਾਵੀਰ ਸਕੂਲ ਫਗਵਾੜਾ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਖੋ-ਖੋ ਦੇ ਹੋਏ ਮੁਕਾਬਲਿਆਂ ਵਿੱਚ ਅੰਡਰ-17 ਵਰਗ ਵਿੱਚ ਸਰਕਾਰੀ ਸਕੂਲ ਢਪੱਈ ਦੀ ਟੀਮ ਨੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 ਵਰਗ ਵਿੱਚ ਨਡਾਲ ਦੀ ਟੀਮ ਢਿਲਵਾਂ ਨੂੰ ਹਰਾ ਕੇ ਪਹਿਲੇ ਸਥਾਨ ’ਤੇ ਰਹੀ। ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਅਰਵਿਨ ਸਿੰਘ ਨੇ ਯੁਵਰਾਜਬੀਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਵਿੱਚ ਸੁਮਨਪ੍ਰੀਤ ਸਿੰਘ ਨੇ ਉਦੇਵੀਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੌਲਰ ਸਕੇਟਿੰਗ ਦੇ ਮੁਕਾਬਲੇ ਵਿੱਚ ਅੰਡਰ-14 ਵਰਗ ਵਿੱਚ ਮੈਤਰੀ ਮਲਹੋਤਰਾ ਨੇ ਪਹਿਲਾ ਸਥਾਨ ਤੇ ਪੰਖੂੜੀ ਪਾਠਕ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਵਿੱਚ ਅਰਾਧਿਆ ਸ਼ਰਮਾ ਨੇ ਅਕਸ਼ਿਤਾ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ।