ਅਮਰੀਕਾ-ਭਾਰਤ ਸਮਝੌਤਾ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ : ਭਿੰਦਾ/ਚੀਮਾ ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਢਿਲਵਾਂ ਟੋਲ ਪਲਾਜ਼ਾ 12 ਤੋਂ 3 ਵਜੇ ਤੱਕ ਫ੍ਰੀ ਕਰ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਕਪੂਰਥਲਾ ਤੋਂ ਕਿਸਾਨ ਅਤੇ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ’ਚ ਸ਼ਾਮਿਲ ਹੋਏ। ਅਮਰੀਕਾ-ਭਾਰਤ ਸਮਝੌਤੇ ਨੂੰ ਕਿਸਾਨ ਜਥੇਬੰਦੀਆਂ ਕਦੇ ਵੀ ਲਾਗੂ ਨਹੀਂ ਹੋਣ ਦੇਣਗੀਆਂ ਕਿਉਂਕਿ ਪੰਜਾਬ ਦੀ ਕਿਰਸਾਨੀ ਪਹਿਲਾਂ ਹੀ ਬਹੁਤ ਘਾਟੇ ਵੱਲ ਜਾ ਰਹੀ ਹੈ। ਉੱਪਰੋਂ ਸਰਕਾਰਾਂ ਇਹੋ ਜਿਹੀਆਂ ਨੀਤੀਆਂ ਜਿਸ ਨਾਲ ਕਿਰਸਾਨੀ ਬਿਲਕੁਲ ਖਤਮ ਹੋ ਜਾਵੇਗੀ ਤੇ ਪੂਰੇ ਦੇਸ਼ ਅੰਦਰ ਭੁੱਖਮਾਰੀ ਫੈਲ ਜਾਵੇਗੀ, ਇਸ ਲਈ ਜਥੇਬੰਦੀਆਂ ਸਮੇਂ ਸਮੇਂ ’ਤੇ ਸੰਘਰਸ਼ ਕਰਦੀਆਂ ਰਹਿਣਗੀਆਂ ਅਤੇ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਨੀਂਦ ਤੋਂ ਉਠਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੱਡੀ ਗਿਣਤੀ ’ਚ ਲੈ ਕੇ ਪਹੁੰਚੇ ਕਿਸਾਨ ਵੀਰ ਅਤੇ ਅਹੁਦੇਦਾਰਾਂ ਨਾਲ ਜਿਲਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਤੇ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ ਨੇ ਸਾਂਝੇ ਬਿਆਨ ਰਾਹੀਂ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰ ਜਦੋਂ ਵੀ ਕਿਸਾਨ ਮਾਰੂ ਨੀਤੀਆਂ ਲੈ ਕੇ ਆਵੇਗੀ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਰਹਿਣਗੀਆਂ। ਅੱਜ ਦੇ ਇਸ ਰੋਸ ਧਰਨੇ ਦੌਰਾਨ ਸਭ ਤੋਂ ਵੱਧ ਗਿਣਤੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਕਪੂਰਥਲਾ ਦੀ ਦੇਖਣ ਨੂੰ ਨਜ਼ਰ ਆ ਰਹੀ ਸੀ। ਜਦੋਂ ਵੀ ਸਰਕਾਰਾਂ ਨੇ ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਂਦਾ ਰਿਹਾ ਹੈ। ਅੱਜ ਦੇ ਭਾਰਤ-ਅਮਰੀਕਾ ਸਮਝੌਤੇ ਦੇ ਸਬੰਧ ਵਿੱਚ ਹਾਜ਼ਰ ਰੋਸ ਮੁਜ਼ਾਹਰੇ ਦੌਰਾਨ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ, ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ ਭਗਵਾਨਪੁਰ ਸੀ: ਮੀਤ ਪ੍ਰਧਾਨ, ਜਗਜੀਤ ਸਿੰਘ ਮੁਬਾਰਕਪੁਰ ਸੀ: ਮੀਤ ਪ੍ਰਧਾਨ, ਅਮਰੀਕ ਸਿੰਘ ਰਾਏ ਮੀਤ ਪ੍ਰਧਾਨ, ਐਡਵੋਕੇਟ ਪੰਥਜੀਤ ਸਿੰਘ ਪੱਡਾ ਮੀਤ ਪ੍ਰਧਾਨ, ਪ੍ਰਤਾਪ ਸਿੰਘ ਭਿੰਦਰ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਬੋਪਾਰਾਏ ਬਲਾਕ ਪ੍ਰਧਾਨ, ਸਤਵਿੰਦਰ ਸਿੰਘ ਬੋਪਾਰਾਏ ਇਕਾਈ ਪ੍ਰਧਾਨ, ਹਰਜੋਤ ਸਿੰਘ ਧਾਮੀ, ਧਰਮਜੀਤ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ ਤਾਰੀ, ਸਤਪਾਲ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਭੁਪਿੰਦਰ ਸਿੰਘ ਸਾਰੇ ਬੋਪਾਰਾਏ, ਚੰਚਲ ਸਿੰਘ ਭਗਵਾਨਪੁਰ, ਅਵਤਾਰ ਸਿੰਘ ਪੰਡੋਰੀ, ਬਲਵੀਰ ਸਿੰਘ ਜੇਈ ਕੈਸ਼ੀਅਰ, ਅਰਸ਼ਦੀਪ ਸਿੰਘ, ਹਰਜੋਤ ਸਿੰਘ ਮੱਲ੍ਹੀ, ਗੁਰਦਿਆਲ ਸਿੰਘ ਮੇਤਲਾ ਸਰਪੰਚ, ਲਾਡੀ ਲੰਬੜ ਮੇਤਲਾ, ਇੰਦਰਪਾਲ ਸਿੰਘ ਮੇਤਲਾ ਇਕਾਈ ਪ੍ਰਧਾਨ, ਜੋਗਿੰਦਰ ਸਿੰਘ ਮੇਤਲਾ, ਕੁਲਵਿੰਦਰ ਸਿੰਘ ਢਿਲਵਾਂ ਸੀ: ਮੀਤ ਪ੍ਰਧਾਨ ਕਪੂਰਥਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਲਕੀਤ ਸਿੰਘ, ਹਰਵਿੰਦਰ ਸਿੰਘ, ਮਹਿੰਦਰਪਾਲ ਸਿੰਘ, ਮੇਜਰ ਸਿੰਘ, ਬੂਟਾ ਸਿੰਘ, ਜੱਸਾ ਸਿੰਘ ਸਾਰੇ ਢਿਲਵਾਂ, ਬਲਵੀਰ ਸਿੰਘ ਮਿਆਣੀ ਅੱਡਾ, ਸੁਖਦੇਵ ਸਿੰਘ ਮੁਬਾਰਕਪੁਰ, ਸਵਰਨ ਸਿੰਘ, ਬੋਲੀ, ਅਵਤਾਰ ਸਿੰਘ ਭਗਵਾਨਪੁਰ, ਸੁਖਵਿੰਦਰ ਸਿੰਘ, ਸੇਵਾ ਸਿੰਘ, ਸਤਵੀਰ ਸਿੰਘ, ਗੁਰਬਚਨ ਸਿੰਘ, ਕੁਲਵੀਰ ਸਿੰਘ, ਟੀਟਾ ਸਿੰਘ, ਜਗੀਰ ਸਿੰਘ, ਮਨਜੀਤ ਸਿੰਘ, ਧਿਆਨ ਸਿੰਘ ਸਾਰੇ ਪੰਡੋਰੀ, ਲਖਵੀਰ ਸਿੰਘ ਆੜਤੀਆ, ਸ਼ਰਨਜੀਤ ਸਿੰਘ ਸੰਨੀ ਸ਼ੋਕਰ ਮਾਨਾ ਤਲਵੰਡੀ, ਸਤਨਾਮ ਸਿੰਘ ਸੱਤੂ ਮਾਨਾ ਤਲਵੰਡੀ, ਸਵਰਨ ਸਿੰਘ ਮੁਬਾਰਕਪੁਰ, ਲਖਬੀਰ ਸਿੰਘ ਨੰਬਰਦਾਰ ਮੁਬਾਰਕਪੁਰ, ਨਰਿੰਦਰਪਾਲ ਸਿੰਘ ਸਿੱਧਵਾਂ, ਗੁਰਪ੍ਰੀਤ ਸਿੰਘ ਗੋਪੀ, ਸੁਖਵਿੰਦਰ ਸਿੰਘ ਮੁਬਾਰਕਪੁਰ, ਵਰਿੰਦਰਪ੍ਰੀਤ ਸਿੰਘ, ਸੋਮਨਾਥ ਮੁੱਖ ਸਲਾਹਕਾਰ, ਪਵਨਦੀਪ ਸਿੰਘ ਬੋਪਾਰਾਏ, ਬਲਵੰਤ ਸਿੰਘ, ਗੁਰਮੀਤ ਸਿੰਘ, ਬਲਰਾਜ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।