ਜੀਡੀਆਰ ਦੇ ਨੰਨ੍ਹੇ ਕਵੀਆਂ ਮੋਹਿਆ ਸਭ ਦਾ ਮਨ ਜੀ.ਡੀ.ਆਰ. ਸਕੂਲ ਵਿੱਚ ਨੰਨ੍ਹੇ ਕਵੀਆਂ ਨੇ ਆਪਣੀਆਂ ਪਿਆਰੀਆਂ ਕਵਿਤਾਵਾਂ ਨਾਲ ਮੋਹਿਆ ਸਭ ਦਾ ਮਨ
Publish Date: Tue, 13 Oct 2026 06:34 PM (IST)
Updated Date: Tue, 13 Oct 2026 06:35 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਦੇ ਕੇਜੀ ਵਿੰਗ ਵੱਲੋਂ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ ਤੇ ਕਵਿਤਾ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਵਾਤਾਵਰਣ ਵਿਸ਼ੇ ਉੱਪਰ ਕਵਿਤਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ। ਇਸ ਮੌਕੇ ਨੰਨ੍ਹੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ’ਤੇ ਸੁੰਦਰ ਕਵਿਤਾਵਾਂ ਭਾਵਪੂਰਨ ਅੰਦਾਜ਼ ਵਿੱਚ ਪੇਸ਼ ਕੀਤੀਆਂ। ਬੱਚਿਆਂ ਦੀ ਮਿੱਠੀ ਆਵਾਜ਼, ਸ਼ਾਨਦਾਰ ਹਾਵ-ਭਾਵ ਤੇ ਆਤਮ-ਵਿਸ਼ਵਾਸ ਨੇ ਸਾਰਿਆਂ ਦਾ ਮਨ ਮੋਹ ਲਿਆ। ਨੰਨ੍ਹੇ ਕਵੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਤੋਂ ਖੂਬ ਵਾਹ-ਵਾਹ ਖੱਟੀ। ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੀ-ਨਰਸਰੀ ਵਿੱਚ ਨੂਰਪ੍ਰੀਤ, ਗੁਰਨਿਵਾਜ ਕੌਰ ਤੇ ਅਨਾਬਿਆ ਰਲ੍ਹ, ਨਰਸਰੀ ਵਿੱਚ ਦਕਸ਼ ਰਾਜ, ਐੱਲਕੇਜੀ ਵਿੱਚ ਯੀਰਮਿਆਹ ਯੁਸਫ, ਯੁੱਧਵੀਰ ਸਿੰਘ ਤੇ ਸਹਿਜਪ੍ਰੀਤ ਕੌਰ ਤੇ ਯੂਕੇਜੀ ਵਿੱਚ ਅਬੀਰ ਮਹਿਮੀ, ਜਸਦੀਪ ਤੇ ਅਮਾਇਰਾ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਾਧਵੀ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਰਚਨਾਤਮਕਤਾ, ਭਾਸ਼ਾਈ ਯੋਗਤਾ ਤੇ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਅਧਿਆਪਕਾਂ ਵੱਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਅਜਿਹਾ ਮੰਚ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ।