ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 78 ਲਾਭਪਾਤਰੀਆਂ ਦੀ ਕੀਤੀ ਜਾਂਚ ਡਡਵਿੰਡੀ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 78 ਲਾਭਪਾਤਰੀਆਂ ਦੀ ਕੀਤੀ ਗਈ ਜਾਂਚ, 76 ਦੀ ਵੈਰੀਫਿਕੇਸ਼ਨ ਮੁਕੰਮਲ, 2 ਦੇ ਮਾਮਲੇ ਪੈਂਡਿੰਗ
Publish Date: Fri, 06 Nov 2026 08:04 PM (IST)
Updated Date: Sat, 07 Nov 2026 04:03 AM (IST)
76 ਦੀ ਵੈਰੀਫਿਕੇਸ਼ਨ ਮੁਕੰਮਲ, 2 ਦੇ ਮਾਮਲੇ ਪੈਂਡਿੰਗ ਪਰਮਜੀਤ ਸਿੰਘ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਲਾਕ ਦੇ ਪਿੰਡ ਡਡਵਿੰਡੀ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਆਕਾਸ਼ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਰਦਾਰ ਗੁਰਮੀਤ ਸਿੰਘ ਕਾਹਲੋਂ ਬੀਡੀਪੀਓ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਡਡਵਿੰਡੀ ਵੱਲੋਂ ਆਮ ਇਜਲਾਸ ਕਰਵਾਇਆ ਗਿਆ। ਸਰਪੰਚ ਸਰਵਣ ਲਾਲ ਦੀ ਅਗਵਾਈ ਹੇਠ ਪਿੰਡ ਦੀ ਸਾਂਝੀ ਜਗ੍ਹਾ ਵਿਖੇ ਹੋਏ ਇਸ ਆਮ ਇਜਲਾਸ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਦੀ ਸ਼ਨਾਖਤ ਅਤੇ ਵੈਰੀਫਿਕੇਸ਼ਨ ਕੀਤੀ ਗਈ। ਇਸ ਮੌਕੇ ਪੰਚਾਇਤ ਸਕੱਤਰ ਸਰਬਜੀਤ ਸਿੰਘ ਅਤੇ ਮਨਰੇਗਾ ਸਕੱਤਰ ਸੰਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਵਿੱਚ ਇਸ ਯੋਜਨਾ ਤਹਿਤ ਕੁੱਲ 78 ਲਾਭਪਾਤਰੀਆਂ ਦੀ ਸੂਚੀ ਸੀ, ਜਿਨ੍ਹਾਂ ਵਿੱਚੋਂ 76 ਦੀ ਵੈਰੀਫਿਕੇਸ਼ਨ ਮੁਕੰਮਲ ਕਰ ਲਈ ਗਈ ਹੈ, ਜਦਕਿ 2 ਲਾਭਪਾਤਰੀਆਂ ਦੇ ਮਾਮਲੇ ਕਿਸੇ ਕਾਰਨ ਤਸਦੀਕ ਨਹੀਂ ਹੋ ਸਕੇ। ਇਨ੍ਹਾਂ ਦੀ ਬਾਅਦ ਵਿੱਚ ਮੁੜ ਜਾਂਚ ਕੀਤੀ ਜਾਵੇਗੀ। ਇਸ ਮੌਕੇ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਪੰਚਾਇਤ ਮੈਂਬਰ ਗੁਰਪ੍ਰੀਤ ਕੌਰ, ਸੁਰਿੰਦਰ ਕੌਰ, ਕੁਲਬੀਰ ਕੌਰ, ਲਖਵਿੰਦਰ ਸਿੰਘ, ਤੀਰਥ ਕੌਰ, ਭੁਪਿੰਦਰਜੀਤ ਕੌਰ, ਸੁਖਦੇਵ ਲਾਲ ਕਾਲੋ, ਲਵਪ੍ਰੀਤ ਸਿੰਘ ਪੀ.ਏ., ਗੁਰਦਰਸ਼ਨ ਸਿੰਘ, ਪਵਨ ਕੁਮਾਰ ਲਾਲਾ, ਪਰਮਿੰਦਰ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਸਮੇਤ ਪਿੰਡ ਦੇ ਹੋਰ ਵਸਨੀਕ ਹਾਜ਼ਰ ਸਨ ।