ਏਐੱਸਆਈ ਰਛਪਾਲ ਸਿੰਘ ਟੋਡਰਪੁਰ ਨੂੰ ਕੀਤਾ ਸਨਮਾਨਿਤ
ਏਐਸਆਈ ਰਛਪਾਲ ਸਿੰਘ ਟੋਡਰਪੁਰ ਨੂੰ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਵਿਖੇ ਕੀਤਾ ਸਨਮਾਨਿਤ
Publish Date: Sun, 27 Sep 2026 08:45 PM (IST)
Updated Date: Sun, 27 Sep 2026 08:48 PM (IST)
ਗੁਰਪਾਲ ਸਿੰਘ ਪਰਹਾਰ, ਪੰਜਾਬੀ ਜਾਗਰਣ ਪਾਂਸ਼ਟਾ : ਇਲਾਕੇ ਵਿਚਲੀ ਸਿਰਮੌਰ ਸੰਸਥਾ ‘ਗਰੀਬ ਦਾ ਮੂੰਹ, ਗੁਰੂ ਦੀ ਗੋਲਕ’ ਰਜਿ. ਅਜਨੋਹਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ, ਵੱਲੋਂ ਇਲਾਕਾ ਨਿਵਾਸੀਆਂ ਤੇ ਐੱਨਆਰਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਚਲੀਈ ਜਾ ਰਹੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਤੇ ਲੈਬੋਰਟਰੀ ਵਿਖੇ ਸਹਿਯੋਗੀ ਸੱਜਣਾਂ ਨੂੰ ਸਮੇਂ-ਸਮੇਂ ’ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਨੂੰ ਸਹਿਯੋਗ ਦੇਣ ਵਾਲੀਆਂ ਸੰਗਤਾਂ ਨੂੰ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਟੋਡਰਪੁਰ (ਹੁਸ਼ਿਆਰਪੁਰ) ਨਿਵਾਸੀ ਏਐੱਸਆਈ ਰਛਪਾਲ ਸਿੰਘ ਨੂੰ ਸੰਸਥਾ ਦੀ ਟੀਮ ਵੱਲੋਂ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਸਨਮਾਨਿਤ ਕੀਤਾ ਗਿਆ, ਜੋ ਕਿ ਸੰਸਥਾ ਨੂੰ ਲਗਾਤਾਰ ਤਨ ਮਨ ਧਨ ਨਾਲ ਸਹਿਯੋਗ ਦੇ ਰਹੇ ਹਨ। ਇਸ ਮੌਕੇ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਡਾ. ਸਤਨਾਮ ਸਿੰਘ ਖਾਲਸਾ, ਉਂਕਾਰ ਸਿੰਘ ਨਰੂੜ, ਬਲਜੀਤ ਸਿੰਘ ਅਜਨੋਹਾ, ਲੰਬੜਦਾਰ ਪਰਮਜੀਤ ਸਿੰਘ ਜਲਵੇਹੜਾ, ਚਰਨਜੀਤ ਸਿੰਘ ਜਾਗਨੀਆਣਾ, ਜਰਨੈਲ ਸਿੰਘ ਅਜਨੋਹਾ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।