ਪਹਿਲੀ ਮਾਰਚ ਨੂੰ ਕੈਬਨਿਟ ਮੰਤਰੀ ਭਗਤ ਦੇ ਘਰ ਅੱਗੇ ਰੋਸ ਮਾਰਚ ਕਰਨਗੀਆਂ ਆਸ਼ਾ ਵਰਕਰਾਂ
ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਨਜਦੀਕ ਇਕ ਮਾਰਚ ਨੂੰ ਰੋਸ ਮਾਰਚ ਕਰਨਗੀਆਂ ਆਸ਼ਾ ਤੇ ਮਿੱਡ ਡੇ ਮੀਲ ਵਰਕਰਾਂ
Publish Date: Tue, 24 Feb 2026 06:49 PM (IST)
Updated Date: Tue, 24 Feb 2026 06:52 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਾਣ ਭੱਤਾ ਮੋਰਚਾ ਪੰਜਾਬ ਦੇ ਸੱਦੇ ’ਤੇ ਪਹਿਲੀ ਮਾਰਚ ਨੂੰ ਪੰਜਾਬ ਭਰ ਵਿਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਵੱਲ ਰੋਸ ਮਾਰਚ ਕਰਕੇ ਮਾਣ ਭੱਤਾ ਵਰਕਰਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਜਲੰਧਰ ਵਿਚ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਵਲ ਰੋਸ ਮਾਰਚ ਕੀਤਾ ਜਾਵੇਗਾ। ਇਸ ਸਬੰਧੀ ਮਾਣ ਭੱਤਾ ਵਰਕਰਜ਼ ਪੰਜਾਬ ਦੇ ਦੋਆਬਾ ਜ਼ੋਨ ਦੀ ਸਾਂਝੀ ਮੀਟਿੰਗ ਮਨਦੀਪ ਕੌਰ ਬਿਲਗਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਮਾਣ ਭੱਤਾ ਵਰਕਰ ਸਾਂਝੇ ਮੋਰਚੇ ਦੇ ਆਗੂ ਸ਼ਕੁੰਤਲਾ ਸਰੋਏ, ਗੁਰਜੀਤ ਕੌਰ ਸ਼ਾਹਕੋਟ, ਕਲਵਿੰਦਰ ਕੌਰ ਅਮਾਨਤਪੁਰ, ਰਾਜਵਿੰਦਰ ਕੌਰ ਫਗਵਾੜਾ, ਸੀਮਾ ਸਈਪੁਰ, ਕਲਵਿੰਦਰ ਕੌਰ ਫਗਵਾੜਾ, ਅੰਮ੍ਰਿਤਪਾਲ ਕੌਰ ਨੁੱਸੀ ਤੋਂ ਇਲਾਵਾ ਡੀਐੱਮਐੱਫ ਪੰਜਾਬ ਦੇ ਆਗੂ ਹਰਿੰਦਰ ਦੁਸਾਂਝ, ਕਲਵਿੰਦਰ ਸਿੰਘ ਜੋਸਨ, ਗੁਰਿੰਦਰਜੀਤ ਸਿੰਘ, ਗੁਰਮੁੱਖ ਸਿੰਘ ਲੋਕ ਪ੍ਰੇਮੀ ਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਮਾਣ ਭੱਤਾ ਵਰਕਰਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਮਿਲਦਾ ਨਿਗੂਣਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ। ਵਰਕਰਾਂ ਦੀ ਤਨਖਾਹ ਵਿਚ ਹਰ ਮਹੀਨੇ ਬਣਦਾ ਵਾਧਾ ਕੀਤਾ ਜਾਵੇਗਾ ਪਰ ਚਾਰ ਸਾਲ ਬਾਅਦ ਵੀ ਵਰਕਰਾਂ ਦੀਆਂ ਤਨਖਾਹਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਹੈ ਸਰਕਾਰ ਵੱਲੋਂ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਤਨਖਾਹ ਵਿਚ ਇਕ ਰੁਪਈਆ ਦਾ ਵੀ ਵਾਧਾ ਨਹੀਂ ਕੀਤਾ ਗਿਆ ਬਲਕਿ ਇਸ ਦੇ ਉਲਟ ਕੇਵਲ ਝੂਠੇ ਲਾਰੇ ਲਗਾ ਕੇ ਮਾਣ ਭੱਤਾ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਰਾਜਵਿੰਦਰ ਕੌਰ ਕੱਟ, ਬਲਵਿੰਦਰ ਕੌਰ ਟਿੱਬਾ, ਰਜਿੰਦਰਪਾਲ ਕੌਰ, ਸਰਬਜੀਤ ਕੌਰ ਪਾਸਲਾ, ਹਰਵਿੰਦਰ ਕੌਰ ਕਾਲਾ ਸੰਘਿਆ, ਆਂਚਲ ਹਰੀਪੁਰ, ਸੀਤਾ ਬੁਲੰਦਪੁਰ, ਪਰਮਜੀਤ ਕੌਰ ਟਿੱਬਾ, ਮਨਜੀਤ ਕੌਰ ਢਿਲਵਾਂ, ਜੋਤੀ ਆਦਮਪੁਰ, ਸੁਖਨਿੰਦਰ ਕੌਰ ਬੜਾਪਿੰਡ, ਆਸਮਾ ਪਾਸ਼ਟਾਂ, ਰੇਸਮ ਕੌਰ ਪਾਸ਼ਟਾਂ, ਹਰਜਿੰਦਰ ਕੌਰ ਜਲੰਧਰ, ਰਾਣੀ ਸਿੱਧੂ, ਸੀਤਾ ਬੁਲੰਦਪੁਰ, ਕਵਿਤਾ ਰਾਣੀ ਭੱਟੀ, ਕਮਲਜੀਤ ਕੌਰ ਮਹਿਤਪੁਰ, ਜਸਵੀਰ ਕੌਰ ਜੰਡਿਆਲਾ ਆਦਿ ਹਾਜ਼ਰ ਸਨ।