ਸ਼ਾਹ ਬਣੇ ਥ੍ਰਿਫ਼ਟ ਐਂਡ ਕ੍ਰੈਡਿਟ ਸੋਸਾਇਟੀ ਦੇ ਪ੍ਰਧਾਨ ਥ੍ਰਿਫ਼ਟ ਐਂਡ ਕ੍ਰੈਡਿਟ ਸੋਸਾਇਟੀ ਦੇ ਪ੍ਰਧਾਨ ਚੁਣੇ ਗਏ ਅਰਵਿੰਦ ਕੁਮਾਰ ਸ਼ਾਹ ਅਤੇ ਸਕੱਤਰ ਚੁਣੇ ਗਏ ਜਗਦੀਪ ਸਿੰਘ
Publish Date: Fri, 04 Sep 2026 07:19 PM (IST)
Updated Date: Fri, 04 Sep 2026 07:22 PM (IST)
-ਜਗਦੀਪ ਸਿੰਘ ਸਕੱਤਰ ਚੁਣੇ ਗਏ -ਸਰਬ-ਸੰਮਤੀ ਨਾਲ ਨਵੀਂ ਕਮੇਟੀ ਦਾ ਹੋਇਆ ਗਠਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਰਸੀਐੱਫ ਇੰਪਲਾਈਜ਼ ਥ੍ਰਿਫ਼ਟ ਐਂਡ ਕ੍ਰੈਡਿਟ ਕੋਆਪ੍ਰੇਟਿਵ ਸੋਸਾਇਟੀ ਦੀਆਂ ਚੋਣਾਂ ਵਿੱਚ ਆਰਸੀਐੱਫ ਇੰਪਲਾਈਜ਼ ਯੂਨੀਅਨ ਵੱਲੋਂ ਉਮੀਦਵਾਰ ਬਣਾਏ ਗਏ ਸਾਰੇ ਪੰਜੇ ਉਮੀਦਵਾਰ ਜੇਤੂ ਰਹੇ, ਜਿਸ ਸਦਕਾ ਯੂਨੀਅਨ ਦੀ ਟੀਮ ਦਾ ਉੱਥੇ ਸਪੱਸ਼ਟ ਬਹੁਮਤ ਬਣ ਗਿਆ। ਬੀਤੀ 7 ਅਗਸਤ ਨੂੰ ਸੰਪੰਨ ਹੋਈ ਇਸ ਜਿੱਤ ਦੇ ਉਪਰੰਤ, ਹੁਣ ਸੋਸਾਇਟੀ ਦੀ ਨਵੀਂ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ, ਜਿਸ ਵਿੱਚ ਅਹੁਦੇਦਾਰਾਂ ਦੀ ਚੋਣ ਮੁਕੰਮਲ ਹੋ ਗਈ ਹੈ। ਅਰਵਿੰਦ ਕੁਮਾਰ ਸ਼ਾਹ ਥ੍ਰਿਫ਼ਟ ਐਂਡ ਕ੍ਰੈਡਿਟ ਸੋਸਾਇਟੀ ਦੇ ਪ੍ਰਧਾਨ ਤੇ ਜਗਦੀਪ ਸਿੰਘ ਸਕੱਤਰ ਚੁਣੇ ਗਏ ਹਨ। ਇਸ ਤੋਂ ਇਲਾਵਾ, ਅਵਤਾਰ ਸਿੰਘ ਨੂੰ ਕੈਸ਼ੀਅਰ, ਗੁਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਤੇ ਕੁਲਜੀਤ ਕੌਰ ਨੂੰ ਵਧੀਕ ਸਕੱਤਰ ਚੁਣਿਆ ਗਿਆ ਹੈ। ਇਸ ਮਹੱਤਵਪੂਰਨ ਮੀਟਿੰਗ ਵਿੱਚ ਮੈਨੇਜਰ ਅਨੂਪ ਭਾਸਕਰ, ਨਮੋ ਨਾਰਾਇਣ ਮੀਣਾ, ਹਰਵਿੰਦਰ ਸਿੰਘ ਤੇ ਗੁਰਮਿੰਦਰ ਕੌਰ ਬਤੌਰ ਡਾਇਰੈਕਟਰ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਥ੍ਰਿਫ਼ਟ ਐਂਡ ਕ੍ਰੈਡਿਟ ਸੋਸਾਇਟੀ ਵਿੱਚ ਪਿਛਲੇ ਲਗਭਗ 25 ਸਾਲਾਂ ਤੋਂ ਆਰਸੀਐੱਫ ਇੰਪਲਾਈਜ਼ ਯੂਨੀਅਨ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ ਤੇ ਇਸ ਨਿਰੰਤਰਤਾ ਨੂੰ ਬਣਾਈ ਰੱਖਦਿਆਂ ਹੁਣ ਆਉਣ ਵਾਲੇ 5 ਸਾਲਾਂ ਲਈ ਇਸ ਨਵੀਂ ਟੀਮ ਦੀ ਚੋਣ ਕੀਤੀ ਗਈ ਹੈ। ਇਹ ਚੁਣੀ ਹੋਈ ਟੀਮ ਪੂਰੀ ਪਾਰਦਰਸ਼ਤਾ ਤੇ ਬਿਨਾਂ ਕਿਸੇ ਭੇਦਭਾਵ ਦੇ ਮੁਲਾਜ਼ਮਾਂ ਦੇ ਹਿੱਤ ਵਿੱਚ ਕੰਮ ਕਰੇਗੀ। ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਉਕਤ ਚੁਣੀ ਗਈ ਇਹ ਨਵੀਂ ਟੀਮ ਮੁਲਾਜ਼ਮਾਂ ਦੇ ਹਿੱਤ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੇਗੀ ਤੇ ਉਨ੍ਹਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹੇਗੀ।