ਕੂਕੋਵਾਲ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਕੂਕੋਵਾਲ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ
Publish Date: Sun, 18 Oct 2026 07:24 PM (IST)
Updated Date: Sun, 18 Oct 2026 07:27 PM (IST)
ਗੁਰਪਾਲ ਸਿੰਘ ਪਰਹਾਰ, ਪੰਜਾਬੀ ਜਾਗਰਣ ਪਾਂਸ਼ਟਾ : ਪਾਂਸ਼ਟਾ ਦੇ ਨਾਲ ਲਗਦੇ ਪਿੰਡ ਕੂਕੋਵਾਲ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਸਮੂਹ ਸ਼ਰਧਾਲੂ-ਸੰਗਤਾਂ ਦੇ ਸਹਿਯੋਗ ਨਾਲ ਮਿਤੀ 14 ਅਕਤੂਬਰ ਤੋਂ ਲੈ ਕੇ ਮਿਤੀ 18 ਅਕਤੂਬਰ ਤੱਕ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਦੋ ਲੜੀਆਂ ਤਹਿਤ 9 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਸੁਖਦੇਵ ਸਿੰਘ ਤੇ ਸਾਥੀਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਇਸਦੇ ਨਾਲ ਹੀ ਭਾਈ ਗੁਰਮੇਲ ਸਿੰਘ ਦੇ ਢਾਡੀ ਜੱਥੇ ਵੱਲੋਂ ਵੀਰ ਰਸ ਵਾਰਾਂ ਰਾਹੀਂ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਸਮੁੱਚੇ ਸਮਾਗਮ ਦੌਰਾਨ ਚਾਹ-ਪਕੋੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਕਮੇਟੀ ਪ੍ਰਧਾਨ ਅਵਤਾਰ ਸਿੰਘ, ਕਮਲਜੀਤ ਸਿੰਘ, ਮਨਜੀਤ ਸਿੰਘ, ਨੰਬਰਦਾਰ ਤਰਸੇਮ ਸਿੰਘ, ਜਗਦੇਵ ਸਿੰਘ, ਭੁਪਿੰਦਰ ਸਿੰਘ, ਚਮਕੋਰ ਸਿੰਘ, ਤੁਲਸਾ ਸਿੰਘ, ਕਰਮ ਸਿੰਘ ਯੂਐੱਸਏ, ਬਿੰਦਰ ਯੂਐੱਸਏ, ਅਜਾਇਬ ਸਿੰਘ, ਕਰਨਜੀਤ ਸਿੰਘ, ਸਤਨਾਮ ਸਿੰਘ, ਸੋਹਣ ਸਿੰਘ, ਮਲਕੀਤ ਸਿੰਘ, ਰਜਿੰਦਰ ਸਿੰਘ, ਸ਼ਰਨਜੀਤ ਕੌਰ, ਸੁਰਿੰਦਰ ਕੌਰ, ਹਰਦੀਪ ਕੌਰ, ਹਰਜੀਤ ਕੌਰ, ਕਰਨਵੀਰ ਸਿੰਘ, ਜੈਕਰਨ, ਜੱਸੀ, ਜਸਕਰਨ, ਗੁਰਮਨ, ਬਲਵੀਰ ਕੌਰ, ਸੁਖਚੈਨ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਰਜਨੀ, ਰਾਜਵੀਰ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।