ਸਲਾਨਾ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਇਆ ਡੇਰਾ ਬਾਬਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸਲਾਨਾ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਇਆ
Publish Date: Sun, 02 Aug 2026 09:46 PM (IST)
Updated Date: Sun, 02 Aug 2026 09:49 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਡੇਰਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸਮੂਹ ਐੱਨਆਰਆਈ ਵੀਰਾਂ, ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਤੇ ਇਲਾਕੇ ਦੇ ਸੰਤਾਂ ਮਹਾਂਪੁਰਸ਼ਾਂ ਦੀ ਰਹਿਨੁਮਾਈ ਹੇਠ ਮਹਾਨ ਗੁਰਮਤਿ ਸਮਾਗਮ ਡੇਰਾ ਮੁਖੀ ਮਹੰਤ ਮਹਾਤਮਾ ਮੁਨੀ ਦੀ ਦੇਖਰੇਖ ਹੇਠ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੱਭ ਤੋਂ ਪਹਿਲਾਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗਾਂ ਤੋਂ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਹਾਨ ਦੀਵਾਨ ਸਜਾਏ ਗਏ, ਜਿਨਾਂ ਵਿੱਚ ਰਾਗੀ ਭਾਈ ਭੁਪਿੰਦਰ ਸਿੰਘ ਵਡਾਲਾ, ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਨਜਿੰਦਰ ਸਿੰਘ ਜੀ ਹਰਿ ਰਾਏਪੁਰ ਵਾਲੇ, ਕਥਾਵਾਚਕ ਭਾਈ ਸ਼ੁਭਕਰਨ ਸਿੰਘ ਸੈਫਲਾਬਾਦ, ਪੰਥ ਪ੍ਰਸਿੱਧ ਢਾਡੀ ਭਾਈ ਸਰੂਪ ਸਿੰਘ ਕੰਡਿਆਣਾ, ਢਾਡੀ ਭਾਈ ਅੰਮ੍ਰਿਤ ਸਿੰਘ ਨੱਥੂ ਚਾਹਲ, ਸੰਤ ਸੁਖਜੀਤ ਸਿੰਘ ਸੀਚੇਵਾਲ ਆਦਿ ਨੇ ਹਾਜ਼ਰ ਸੰਗਤਾਂ ਨੂੰ ਨਾਮ ਗੁਰਬਾਣੀ ਤੇ ਗੁਰ ਇਤਿਹਾਸ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਅਮੋਲਕ ਸਿੰਘ ਸੰਧੂ ਤੇ ਭਾਈ ਗੁਰਦੀਪ ਸਿੰਘ ਕਾਨਪੁਰੀ ਵੱਲੋਂ ਨਿਭਾਈ ਗਈ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ, ਸੰਤ ਬਾਬਾ ਅਮਰੀਕ ਸਿੰਘ ਖਖਰੈਣ ਵਾਲੇ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰਾਇਣਸਰ ਵਾਲੇ, ਸੰਤ ਬਾਬਾ ਜੋਰਾਵਰ ਸਿੰਘ ਡੇਰਾ ਰਾਜਪਾਲ ਖਡੂਰ ਸਾਹਿਬ, ਸੰਤ ਬਾਬਾ ਗੁਰਮੇਜ ਸਿੰਘ ਸੈਦਰਾਣਾ, ਬਾਬਾ ਅਮਰਦੇਵ ਜੀ ਕਪੂਰਥਲਾ, ਸੰਤ ਬਾਬਾ ਰਜਿੰਦਰ ਦਾਸ ਉੱਪਲ, ਬਾਬਾ ਪ੍ਰੇਮਾ ਨੰਦ ਜੀ, ਬਾਬਾ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਬਲਵਿੰਦਰ ਸਿੰਘ ਕਪੂਰਥਲਾ, ਬਾਬਾ ਤਰਸੇਮ ਦਾਸ ਅਚਲ ਸਾਹਿਬ ਵਾਲੇ, ਭਾਈ ਹਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਸੰਤ ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ ਤੋਂ ਇਲਾਵਾ ਐੱਚਐੱਸ ਵਾਲੀਆ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ, ਸਰਪੰਚ ਮਹਿੰਦਰ ਸਿੰਘ ਐੱਮਏ ਫਾਰਮ ਮੇਜਰਵਾਲ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਸਾਬਕਾ ਐੱਮਐੱਲਏ ਨਵਤੇਜ ਸਿੰਘ ਚੀਮਾ, ਰਣਜੀਤ ਸਿੰਘ ਖੋਜੇਵਾਲ ਹਲਕਾ ਇੰਚਾਰਜ ਕਪੂਰਥਲਾ ਭਾਜਪਾ, ਸੁਖਜੀਤ ਸਿੰਘ ਬਿੱਲਾ ਧਾਲੀਵਾਲ, ਨਿਰਵੈਰ ਸਿੰਘ ਸੁਰਖਪੁਰ, ਗੁਰਪ੍ਰੀਤ ਸਿੰਘ ਸੋਨਾ, ਪਾਲਾ ਕਪੂਰਥਲਾ ਤੋਂ ਇਲਾਵਾ ਸੰਤ ਬਾਬਾ ਮਹੰਤ ਪਰਮਾਨੰਦ ਜੀ, ਮਹੰਤ ਵਿਵੇਕਾਨੰਦ ਜੱਸੀ ਪੋ ਵਾਲੇ, ਮਹੰਤ ਗਿਆਨ ਸਰੂਪ ਗੁਰੂਸਰ, ਯੋਗ ਮਹੰਤ ਅਮਰਨਾਥ ਜੀ ਕੋਟ ਫੱਤਾ, ਮਹੰਤ ਸ਼ਾਮ ਸੁੰਦਰ, ਯੋਗ ਮਹੰਤ ਦਰਬਾਰ ਦਾਸ ਜੀ ਰਾਮਾ ਮੰਡੀ, ਯੋਗ ਨਿਰਮਲ ਦਾਸ ਢੈਪੀ, ਮਹੰਤ ਉਦੇਕਰਨ ਜੀ ਸੈਦੋਕੇ, ਮਹੰਤ ਜੋਗ ਮੁਨੀ ਕੁਹਾਲੀ, ਮਹੰਤ ਕੇਸ਼ਵ ਮੁਨੀ ਮਾਨਸਾ, ਬਲਵੀਰ ਦਾਸ ਡੇਰਾ ਮਾੜੂ ਦਾਸ ਅਲਾਵਲਪੁਰ, ਬਾਬਾ ਅਰਜਨ ਸਿੰਘ ਦੋਦਰ ਵਾਲੇ, ਮਹੰਤ ਧਰਮ ਮੁਨੀ ਜੰਗੀਰਾਵਾਂ, ਮਹੰਤ ਹਰਦਾਸ ਤਾਸ਼ਪੁਰ ਵਾਲੇ ਆਦਿ ਹਾਜ਼ਰ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਾਰੀ। ਇਸ ਮੌਕੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਤੇ ਖੀਰ ਪੂੜੇ ਦੇ ਲੰਗਰ ਲਗਾਏ ਗਏ। ਇਸ ਮੌਕੇ ਮੁੱਖ ਸੇਵਾਦਾਰ ਮਹੰਤ ਮਹਾਤਮਾ ਮੁਨੀ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।