ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦਾ ਸਲਾਨਾ ਸਮਾਗਮ ਸੰਪੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦਾ 21ਵਾਂ ਸਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Sat, 31 Oct 2026 07:16 PM (IST)
Updated Date: Sat, 31 Oct 2026 07:19 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ 21ਵਾਂ ਸਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਬੜੀ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮਜੀਠਾ ਤੋਂ ਐੱਮਐੱਲਏ ਗਨੀਵ ਕੌਰ ਮਜੀਠੀਆ ਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਇੰਜ. ਸਵਰਨ ਸਿੰਘ ਨੇ ਸ਼ਿਰਕਤ ਕੀਤੀ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ, ਸਕੂਲ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ, ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ, ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਗਨੀਵ ਕੌਰ ਸਮੇਤ ਪਹੁੰਚੇ ਮਹਿਮਾਨਾਂ ਵੱਲੋਂ ਸ਼ਮਾ ਰੋਸ਼ਨ ਕਰਦਿਆਂ ਸਮਾਗਮ ਦਾ ਰਸਮੀ ਆਗਾਜ਼ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਬਿਊਂਡ ਦਾ ਐਲਗੋਰਿਦਮ ਥੀਮ ਤਹਿਤ ਪੇਸ਼ ਕੀਤਾ ਗਿਆ, ਜਿਸ ਦਾ ਆਗਾਜ਼ ਸ਼ਬਦ ਗਾਇਨ ਨਾਲ ਕੀਤਾ ਗਿਆ। ਵੱਖ ਵੱਖ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਆਪਣੀ ਕਲਾ, ਪ੍ਰਤਿਭਾ ਤੇ ਸਿਰਜਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਬਿਊਡ ਦਾ ਐਲਗੋਰਿਦਮ ਥੀਮ ਰਾਹੀਂ ਟੈਕਨੋਲਜੀ ਤੋਂ ਅੱਗੇ ਵਧ ਕੇ ਮਨੁੱਖੀ ਸੋਚ ,ਕਲਪਨਾ, ਨਵੀਨਤਾ ਅਤੇ ਰਚਨਾਤਮਕਤਾ ਦੀ ਮਹੱਤਤਾ ਨੂੰ ਦਰਸਾਇਆ ਗਿਆ। ਇਸ ਵਿਦਿਅਕ ਸੰਸਥਾ ਦੇ ਬਾਣੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਵ. ਸਰਦਾਰ ਆਤਮਾ ਸਿੰਘ ਜੀ ਦਾ ਜ਼ਿਕਰ ਕਰਦਿਆਂ ਸਕੂਲ ਦੇ ਪ੍ਰਧਾਨ ਗੁਰਪ੍ਰੀਤ ਕੌਰ ਨੇ ਸਮਾਗਮ ਵਿੱਚ ਪਹੁੰਚੇ ਮਿਸਿਜ ਗਨੀਵ ਕੌਰ ਮਜੀਠੀਆ ਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਸਕੂਲ ਦੇ ਡਾਇਰੈਕਟਰ ਹਰਨਿਆਮਤ ਕੌਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕਰਦਿਆਂ ਵਿਦਿਆਰਥੀਆਂ ਵੱਲੋਂ ਅਕਾਦਮਿਕ, ਸਪੋਰਟਸ ਧਾਰਮਿਕ ਤੇ ਸੱਭਿਆਚਾਰਕ ਖੇਤਰ ਵਿੱਚ ਮਾਰੀਆਂ ਮੱਲਾਂ ਸੰਬੰਧੀ ਚਾਨਣਾ ਪਾਇਆ। ਇਸ ਮੌਕੇ ਸਕੂਲ ਦੀ 20 ਵਰ੍ਹੇਗੰਢ ਮਨਾਉਂਦੇ ਹੋਏ ਸਕੂਲ ਦੀ ਮੈਗਜ਼ੀਨ ਦਾ ਕੈਂਪਸ ਕ੍ਰੋਨਿਕਲਜ਼ ਦੀ ਘੁੰਡ ਚੁਕਾਈ ਮੁੱਖ ਮਹਿਮਾਨ ਗਨੀਵ ਕੌਰ ਵੱਲੋਂ ਕੀਤੀ ਗਈ। ਇਸ ਮੌਕੇ ਮੰਗਲ ਸਿੰਘ, ਦਿਆਲ ਸਿੰਘ, ਅਮਰਜੀਤ ਸਿੰਘ, ਪਰਮਿੰਦਰ ਸਿੰਘ ਖਾਲਸਾ ਨੰਦ ਸਿੰਘ, ਗੁਰਦਿਆਲ ਸਿੰਘ, ਹਰਜਿੰਦਰ ਸਿੰਘ ਲਾਡੀ, ਭਗਵੰਤ ਸਿੰਘ ਮੈਨੇਜਰ ਬੇਰ ਸਾਹਿਬ, ਚੰਚਲ ਸਿੰਘ ਮੀਤ ਮੈਨੇਜਰ ਬੇਰ ਸਾਹਿਬ, ਓਂਕਾਰ ਸਿੰਘ, ਜਸਵਿੰਦਰ ਸਿੰਘ, ਸੰਦੀਪ ਕੌਰ, ਗੁਰਬਖਸ਼ ਕੌਰ, ਬਲਬੀਰ ਕੌਰ, ਮਧੂਵਾਲੀਆ, ਜਸਵੰਤ ਸਿੰਘ ਕੌੜਾ, ਅਵਤਾਰ ਸਿੰਘ ਮੋੜ, ਨਿਰਮਲ ਸਿੰਘ, ਬਲਜੀਤ ਕੌਰ, ਨਿਧੀ ਸੰਗੋਤਰਾ ਪ੍ਰਿੰਸੀਪਲ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਤੇ ਸਟਾਫ ਮੈਂਬਰ, ਜਸਵੀਰ ਕੌਰ ਪ੍ਰਿੰਸੀਪਲ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਤੇ ਸਟਾਫ ਮੈਂਬਰ, ਵਿਦਿਆਰਥੀ ਤੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।