ਢੰਡੇ ਜਠੇਰਿਆਂ ਦਾ ਸਲਾਨਾ ਮੇਲਾ 10 ਨੂੰ ਪਿੰਡ ਖਜੂਰਲਾ ਵਿਖੇ ਢੰਡੇ ਜਠੇਰਿਆਂ ਦਾ ਸਲਾਨਾ ਮੇਲਾ 10 ਨੂੰ
Publish Date: Fri, 02 Oct 2026 07:08 PM (IST)
Updated Date: Fri, 02 Oct 2026 07:10 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਫਗਵਾੜਾ ਦੇ ਨਜ਼ਦੀਕੀ ਪਿੰਡ ਖਜੂਰਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿੱਟੀ ਰੋੜੀ ਢੰਡੇ ਜਠੇਰਿਆਂ ਦਾ ਮੇਲਾ 10 ਅਕਤੂਬਰ ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਮੇਲਾ ਪ੍ਰਬੰਧਕ ਕਮੇਟੀ, ਸਮੂਹ ਢੰਡੇ ਪਰਿਵਾਰਾਂ ਤੇ ਸੇਵਾਦਾਰ ਬਾਬਾ ਜੈ ਨਰਾਇਣ ਰਾਮ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੋਮ ਲਾਲ ਢੰਡਾ, ਕੈਪਟਨ ਗੁਰਬਖਸ਼ ਸਿੰਘ, ਓਮ ਪ੍ਰਕਾਸ਼ ਵਜੀਦੋਵਾਲ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਲਈ ਪੁੱਜੇਗੀ। ਸਾਰੇ ਪ੍ਰਬੰਧ ਮੁਕਮਲ ਕੀਤੇ ਜਾ ਰਹੇ ਹਨ ਤੇ ਸੇਵਾਦਾਰਾ ਦੀਆਂ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ 10 ਵਜੇ ਝੰਡੇ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਤੇ ਪਿਤਰਾਂ ਦੀ ਪੂਜਾ ਸਮੂਹ ਢੰਡੇ ਪਰਿਵਾਰਾਂ ਵੱਲੋਂ ਕੀਤੀ ਜਾਵੇਗੀ। ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ, ਜਿਸ ਵਿਚ ਪ੍ਰਸਿੱਧ ਮਿਸ਼ਨਰੀ ਗਾਇਕ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਹਾਜ਼ਰੀ ਲਗਵਾਉਣਗੇ। ਉਪਰੰਤ ਸਮੂਹ ਪ੍ਰਬੰਧਕਾਂ ਵੱਲੋਂ ਆਏ ਹੋਏ ਕਲਾਕਾਰਾਂ ਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਸੋਮ ਲਾਲ ਢੰਡਾ ਕੋਟਕਲਾਂ, ਗੁਰਬਖਸ਼ ਢੰਡਾ, ਬਲਵਿੰਦਰ ਕੁਮਾਰ ਢੰਡਾ, ਜੋਗਾ ਰਾਮ ਢੰਡਾ, ਸਰਪੰਚ ਉਮਪ੍ਰਕਾਸ ਵਜੀਦੋਵਾਲ, ਗੋਰਾ ਠੇਕੇਦਾਰ, ਰਾਮਲਾਲ, ਰਾਣਾ ਢੰਡਾ, ਵਰਿੰਦਰ ਢੰਡਾ, ਬਰਿੰਦਰ ਕੁਮਾਰ, ਦਵਿੰਦਰ ਢੰਡਾ, ਮਲਕੀਤ ਢੰਡਾ ਨੇ ਸਮੂਹ ਢੰਡੇ ਪਰਿਵਾਰਾਂ ਤੇ ਸੰਗਤਾਂ ਨੂੰ ਮੇਲੇ ਵਿੱਚ ਪਹੁੰਚ ਕੇ ਜਠੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ।