ਸਾਹਨੀ ’ਚ ਕਰਵਾਇਆ ਸਲਾਨਾ ਸਮਾਗਮ ਸਾਹਨੀ ਵਿਖੇ ਸ਼ਰਧਾਪੂਰਵਕ ਕਰਵਾਇਆ ਸਲਾਨਾ ਸਮਾਗਮ
Publish Date: Sat, 17 Oct 2026 06:57 PM (IST)
Updated Date: Sat, 17 Oct 2026 07:00 PM (IST)
ਗੁਰਪਾਲ ਸਿੰਘ ਪਰਹਾਰ, ਪੰਜਾਬੀ ਜਾਗਰਣ ਪਾਂਸ਼ਟਾ : ਬਾਬਾ ਦਿਆਲਦਾਸ ਦਰਬਾਰ ਪਿੰਡ ਸਾਹਨੀ ਵਿਖੇ ਸਲਾਨਾ ਧਾਰਮਿਕ ਸਮਾਗਮ ਸਮੂਹ ਸਾਧ ਸੰਗਤ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ। ਦਰਬਾਰ ਦੇ ਸੇਵਾਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਝੰਡੇ ਦੀ ਰਸਮ ਉਪਰੰਤ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਤੇ ਗਿਆਨੀ ਰਣਜੀਤ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿੱਚ ਭਾਈ ਮਨਜੀਤ ਸਿੰਘ ਤੇ ਹੋਰਨਾਂ ਜਥਿਆਂ ਵੱਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਸਾਈਂ ਕਰਨੈਲ ਸ਼ਾਹ ਗੱਦੀ ਨਸ਼ੀਨ ਦਰਬਾਰ ਨੂਰ-ਏ-ਖੁਦਾ, ਸਾਈਂ ਮੰਗੂ ਸ਼ਾਹ ਪਿੰਡ ਸਾਹਨੀ ਤੇ ਬਾਬਾ ਮਨੋਹਰ ਦਾਸ ਮੈਲੀ (ਗੜ੍ਹਸ਼ੰਕਰ) ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਉਂਦਿਆ ਸੰਗਤਾਂ ਨੂੰ ਦੱਸਿਆ ਕਿ ਬਾਬਾ ਦਿਆਲ ਦਾਸ ਨੇ ਛੋਟੀ ਉਮਰੇ ਪਰਮਾਤਮਾ ਦੀ ਬੰਦਗੀ ਕਰਦਿਆਂ ਸਮਾਜ ਨੂੰ ਲੋਕ ਭਲਾਈ ਵੱਲ ਮੋੜਿਆ। ਪ੍ਰਬੰਧਕਾਂ ਵੱਲੋਂ ਸੇਵਾਦਾਰਾਂ, ਸਹਿਯੋਗੀਆਂ ਤੇ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਤਿੰਦਰ ਕੁਮਾਰ ਬੱਬੀ, ਸੋਨੂੰ, ਹਰਮੇਸ਼ ਪੱਬੀ, ਪਿ੍ਤਪਾਲ ਸਿੰਘ, ਜਰਨੈਲ ਸਿੰਘ, ਬੀਰਾ, ਰਾਜਾ ਸਾਹਨੀ, ਮਨਜੀਤ ਕੌਰ ਤਰਸੇਮ ਕੌਰ, ਸਰਬਜੀਤ ਕੌਰ, ਤਾਨਿਸ਼, ਅਨੀਤਾ ਰਾਣੀ, ਜਯੋਤੀ, ਨਿਰਮਲ ਕੌਰ, ਇੰਦਰਜੀਤ ਕੌਰ, ਆਰਤੀ, ਜੋਤੀ, ਅਨੱਨਿਆ, ਰਾਮ ਤੀਰਥ, ਪਰਦੀਪ ਸਿੰਘ, ਕੁਲਵੰਤ ਸਿੰਘ ਰਾਣਾ ਆਦਿ ਹਾਜ਼ਰ ਸਨ।