- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਾਮੀ ਪਰਮਾਨੰਦ ਮਹਾਰਾਜ ਤੇ ਸਵਾਮੀ ਗੋਪਾਲ ਦਾਸ ਜੀ ਦੀ ਸਲਾਨਾ ਬਰਸੀ ਸ਼ਰਧਾ ਨਾਲ ਮਨਾਈ

ਰਮਾਇਣ ਪਾਠ ਦੇ ਭੋਗ, ਮਹਾਮਾਈ ਦੀ ਚੌਂਕੀ, ਕੀਰਤਨ ਤੇ ਲੰਗਰ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਸ਼ਾਮਲ
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ
ਭੁਲੱਥ : ਸਥਾਨਕ ਕਸਬਾ ਭੁਲੱਥ ਵਿਖੇ ਸਥਿਤ ਸ਼੍ਰੀ ਮੋਤੀ ਰਾਮ ਆਸ਼ਰਮ ਪਰਮਾਨੰਦ ਕੁਟੀਆ ਵਿਚ ਸ਼੍ਰੀ 108 ਸਵਾਮੀ ਪਰਮਾਨੰਦ ਮਹਾਰਾਜ ਜੀ ਦੀ 56ਵੀਂ ਤੇ ਸ਼੍ਰੀ ਸਵਾਮੀ ਗੋਪਾਲ ਦਾਸ ਜੀ ਦੀ 29ਵੀਂ ਸਲਾਨਾ ਬਰਸੀ ਬੜੀ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਨਾਈ ਗਈ। ਇਸ ਸਬੰਧੀ ਪਹਿਲਾਂ ਰੱਖੇ ਗਏ ਸ਼੍ਰੀ ਰਮਾਇਣ ਜੀ ਦੇ ਪਾਠਾਂ ਦੇ ਭੋਗ ਪਾਏ ਗਏ, ਜਦਕਿ ਰਾਤ ਸਮੇਂ ਮਹਾਮਾਈ ਦੀ ਚੌਂਕੀ ਦਾ ਵੀ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਸੰਤ ਸ਼੍ਰੀ ਲਛਮਣ ਦਾਸ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਸੰਗਤਾਂ ਨੂੰ ਰਾਮ ਨਾਮ ਦੀ ਮਹਿਮਾ ਬਾਰੇ ਪ੍ਰਵਚਨ ਸੁਣਾਏ। ਉਨ੍ਹਾਂ ਨੇ ਸਾਧੂ-ਸੰਤਾਂ ਤੇ ਮਾਤਾ-ਪਿਤਾ ਦੇ ਸਤਿਕਾਰ ਦੇ ਨਾਲ-ਨਾਲ ਨੇਕ ਕਰਮ ਕਰਨ ਦਾ ਸੰਦੇਸ਼ ਦਿੱਤਾ। ਕੁਟੀਆ ਦੇ ਸੇਵਾਦਾਰ ਬਾਬਾ ਜੋਤੀ ਸਰਨਾਨੰਦ ਜੀ ਤੇ ਪੁਜਾਰੀ ਲਵ ਕੁਸ਼ ਕੁਮਾਰ ਵੱਲੋਂ ਵੀ ਸੰਗਤਾਂ ਨੂੰ ਧਾਰਮਿਕ ਪ੍ਰਵਚਨ ਸੁਣਾਏ ਗਏ ਤੇ ਪੂਜਾ-ਆਰਤੀ ਕੀਤੀ ਗਈ। ਇਸ ਮੌਕੇ ਲਵਿਸ਼ ਲਵ, ਦੀਪਸਾਜ ਐਂਡ ਜਲੰਧਰ ਵਾਲਿਆਂ ਵੱਲੋਂ ਭਜਨ ਗਾਇਨ ਕਰਕੇ ਹਾਜ਼ਰੀ ਭਰੀ ਗਈ, ਜਿਸ ਨਾਲ ਸਮਾਗਮ ਦਾ ਮਾਹੌਲ ਭਗਤੀ ਰੰਗ ਵਿਚ ਰੰਗਿਆ ਰਿਹਾ। ਸਮੂਹ ਸੰਗਤਾਂ ਨੇ ਸਵਾਮੀ ਮਹਾਰਾਜ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ, ਜਦਕਿ ਬੀਬੀਆਂ ਵੱਲੋਂ ਕੀਰਤਨ ਗਾਇਨ ਕੀਤਾ ਗਿਆ। ਬਰਸੀ ਸਮਾਗਮ ਮੌਕੇ ਲੰਗਰ ਤੇ ਛਬੀਲ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਆਸ਼ਰਮ ਦੀ ਸੁੰਦਰ ਸਜਾਵਟ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਰਮੇਸ਼ ਚੰਦਰ ਸ਼ਰਮਾ, ਸ਼ਾਮ ਲਾਲ ਸ਼ਰਮਾ, ਅਸ਼ੋਕ ਕੁਮਾਰ ਘਈ, ਮਾਸਟਰ ਕੰਵਲਜੀਤ ਮੰਨਣ, ਗੁਰਮਤਿ ਪ੍ਰਚਾਰਕ ਡਾ. ਮਾਨ ਸਿੰਘ, ਪ੍ਰਧਾਨ ਰਸ਼ਪਾਲ ਸ਼ਰਮਾ, ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ, ਕੌਂਸਲਰ ਲਕਸ਼ ਚੌਧਰੀ, ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਚੇਅਰਮੈਨ ਸੁਰਿੰਦਰ ਕੱਕੜ, ਸਾਬਕਾ ਕੌਂਸਲਰ ਸੁਖਵਿੰਦਰ ਵਧਾਵਨ, ਡਾਇਮੰਡ ਖੁਰਾਣਾ, ਮੋਹਨ ਲਾਲ ਫਗਵਾੜਾ, ਰਜਿੰਦਰ ਮਰਵਾਹਾ, ਐਡਵੋਕੇਟ ਸਤਪਾਲ ਵਧਾਵਨ, ਪ੍ਰਬੋਦ ਪਾਸੀ, ਵਿਜੈ ਮਹਿਰਾ, ਹਰਦੇਵ ਵਿੱਜ, ਮਾਸਟਰ ਗੌਰੀ ਸ਼ੰਕਰ, ਨਰੇਸ਼ ਬਾਵਾ, ਪਵਨ ਸ਼ਰਮਾ, ਜਤਿੰਦਰ ਘਈ, ਰਾਮ ਰਤਨ ਸ਼ਰਮਾ, ਅਨਿਲ ਦੱਤਾ, ਵਿਕਾਸ ਦੱਤਾ, ਸਰਬਜੀਤ ਸ਼ਰਮਾ, ਪ੍ਰਮੋਦ ਸ਼ਰਮਾ, ਚੈਂਚਲ ਸ਼ਰਮਾ, ਗੌਰਵ ਧਵਨ, ਜਗਦੀਸ਼ ਕੁਮਾਰ, ਅਸ਼ਵਨੀ ਸ਼ਰਮਾ ਤੇ ਯਸ਼ਪਾਲ ਵਧਾਵਨ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।