ਸੰਤ ਬਾਬਾ ਫਕੀਰ ਚੰਦ ਜੀ ਦੀ ਸਾਲਾਨਾ ਬਰਸੀ ਮਨਾਈ ਗੁਰਦੁਆਰਾ ਸ੍ਰੀ ਗੜਗਾਣਾ ਸਾਹਿਬ ਵਿਖੇ ਸੰਤ ਬਾਬਾ ਫਕੀਰ ਚੰਦ ਜੀ ਦੀ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ
Publish Date: Thu, 10 Sep 2026 08:52 PM (IST)
Updated Date: Thu, 10 Sep 2026 08:52 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾ : ਗੁਰਦੁਆਰਾ ਸ੍ਰੀ ਗੜਗਾਣਾ ਸਾਹਿਬ, ਸਿੱਧਵਾਂ ਦੋਨਾ ਵਿਖੇ ਸੰਤ ਬਾਬਾ ਫਕੀਰ ਚੰਦ ਜੀ ਦੀ ਸਾਲਾਨਾ ਬਰਸੀ ਸਮਾਗਮ ਸਮੂਹ ਐੱਨਆਰਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਨਾਲ ਮੁੱਖ ਸੇਵਾਦਾਰ ਰਖਬੀਰ ਸਿੰਘ ਸਿੱਧੂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਤ ਬਾਬਾ ਫਕੀਰ ਚੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਰਾਗੀ ਸਿੰਘ, ਢਾਡੀ ਸਿੰਘ ਤੇ ਕਥਾਵਾਚਕ ਭਾਈ ਨਿਰਮਲ ਸਿੰਘ ਨੂਰ ਦੇ ਢਾਡੀ ਜਥੇ, ਭਾਈ ਸੰਤੋਖ ਸਿੰਘ ਦੇ ਕੀਰਤਨੀ ਜਥੇ, ਭਾਈ ਸੁਰਿੰਦਰ ਸਿੰਘ ਕਥਾਵਾਚਕ, ਭਾਈ ਦਿਲਬਾਗ ਸਿੰਘ ਬਲ੍ਹੇਰ ਕਥਾਵਾਚਕ, ਗੁਰਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਕਥਾ ਵਾਚਕ, ਗੁਰਵਿੰਦਰ ਸਿੰਘ ਸੰਤ ਬਾਬਾ ਭਾਈ ਪੰਜਾਬ ਸਿੰਘ ਹੈੱਡ ਗ੍ਰੰਥੀ, ਭਾਈ ਗੁਰਵਿੰਦਰ ਸਿੰਘ ਕਥਾਵਾਚਕ ਵੱਲੋਂ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਿਆ ਗਿਆ। ਇਸ ਮੌਕੇ ਸੰਤ ਫਕੀਰ ਚੰਦ ਜੀ ਦੇ ਖਾਨਦਾਨ ਵਿਚੋਂ ਰਮਨ ਵਿੱਜ, ਅਸ਼ੀਸ਼ ਵਿੱਜ ਨਕੋਦਰ, ਸੁਖਵਿੰਦਰ ਸਿੰਘ ਨੇਕੀ ਪੰਚ ਸਿੱਧਵਾਂ ਦੋਨਾਂ, ਮਾਸਟਰ ਵਿਜੈ ਕੁਮਾਰ ਸ਼ਰਮਾ ਪੰਚ, ਮਾਸਟਰ ਸਰਬਨ ਸਿੰਘ ਸਾਬਕਾ ਪੰਚ, ਸੁਖਪਾਲ ਸਿੰਘ ਸਿੱਧੂ ਪੰਚ, ਕਮਲਜੀਤ ਸਿੰਘ ਪੰਚ, ਗੁਰਮੇਲ ਸਿੰਘ ਸਿੱਧੂ ਪੰਚ, ਅਮਰਜੀਤ ਕਾਕਾ ਪੰਚ, ਸਤਨਾਮ ਸਿੰਘ ਸਿੱਧੂ ਪੰਚ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਭੂਰ ਸਿੰਘ ਗਿੱਲ, ਰਿੰਕੂ ਸਰਨਾ, ਪ੍ਰੇਮ ਲਾਲ ਗਿੱਲ, ਮੱਸਾ ਸਿੰਘ ਸਾਬਕਾ ਡੀਈਓ, ਅਸ਼ਵਨੀ ਕੁਮਾਰ, ਗੁਰਮੇਲ ਸਿੰਘ ਗਿੱਲ, ਸੰਤ ਸਿੰਘ ਸਿੱਧੂ, ਹਰਨੇਕ ਸਿੰਘ ਸਿੱਧੂ, ਆਤਮਾ ਸਿੰਘ ਸਿੱਧੂ, ਬਲਬੀਰ ਸਿੰਘ, ਸੁਖਦੇਵ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ, ਜਸਬੀਰ ਸਿੰਘ ਖਜ਼ਾਨਚੀ ਬੇਰ ਸਾਹਿਬ, ਜਸਵੰਤ ਸਿੰਘ ਕੋਟੀਆ, ਪਲਵਿੰਦਰ ਸਿੰਘ ਸੈਕਟਰੀ, ਜਸਵੰਤ ਸਿੰਘ ਸੋਖਾ, ਜੋਗਿੰਦਰ ਸਿੰਘ ਸਿੱਧੂ, ਜਸਵੰਤ ਸਿੰਘ ਕਾਲੀਆ, ਸਰਬਜੀਤ ਸਿੰਘ ਯੂਕੇ, ਮਾਸਟਰ ਸੁਖਦੇਵ ਸਿੰਘ ਸੀਨੀਅਰ, ਪਾਲ ਸਿੰਘ ਕੋਟੀਆ ਆਦਿ ਹਾਜ਼ਰ ਸਨ। ਇਸ ਮੌਕੇ ਮਾਸਟਰ ਸਰਬਨ ਸਿੰਘ ਸਾਬਕਾ ਪੰਚ, ਗਗਨ ਕਾਲੀਆ, ਦਰਸ਼ਨ ਸਿੰਘ, ਅਮਰਜੀਤ ਸਿੰਘ ਸਿੱਧੂ, ਕਮਲ ਸਿੱਧੂ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਜਸਬੀਰ ਸਿੰਘ ਬੱਬੂ, ਸੁਰਜੀਤ ਸਿੰਘ ਜੀਤ, ਸੁਲੱਖਣ ਸਿੰਘ ਹੇਅਰ ਆਦਿ ਨੇ ਤਿੰਨ ਦਿਨ ਸਮਾਗਮ ਵਿਚ ਲੰਗਰ ਦੀ ਅਤੁੱਟ ਸੇਵਾ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸੰਤ ਬਾਬਾ ਫਕੀਰ ਚੰਦ ਜੀ ਦੇ ਜੀਵਨ ਤੇ ਉਨ੍ਹਾਂ ਵੱਲੋਂ ਕੀਤੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਨੂੰ ਯਾਦ ਕਰਦਿਆਂ ਕਿਹਾ ਕਿ ਸੰਤ ਮਹਾਂਪੁਰਖਾਂ ਵੱਲੋਂ ਦਿਖਾਇਆ ਗਿਆ ਸੇਵਾ, ਸਿਮਰਨ ਤੇ ਭਾਈਚਾਰਕ ਸਾਂਝ ਦਾ ਮਾਰਗ ਅੱਜ ਵੀ ਸਮਾਜ ਲਈ ਪ੍ਰੇਰਣਾ ਸਰੋਤ ਹੈ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਐੱਨਆਰਆਈ ਵੀਰਾਂ, ਪਿੰਡ ਵਾਸੀਆਂ, ਸੇਵਾਦਾਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ।