ਲੱਖ ਦਾਤਾ ਪੀਰ ਦਰਬਾਰ ਸੰਧੂ ਚੱਠਾ ਵਿਖੇ ਸਾਲਨਾ ਛਿੰਝ ਮੇਲਾ ਕੱਲ੍ਹ
ਲੱਖ ਦਾਤਾ ਪੀਰ ਦਰਬਾਰ ਸੰਧੂ ਚੱਠਾ ਵਿਖੇ ਸਾਲਨਾ ਛਿੰਝ ਮੇਲਾ ਕੱਲ੍ਹ
Publish Date: Mon, 16 Feb 2026 08:08 PM (IST)
Updated Date: Mon, 16 Feb 2026 08:09 PM (IST)

ਛਿੰਝ ਮੇਲੇ ਤੋਂ ਬਾਅਦ ਸ਼ਾਮ 4 ਵਜੇ ਪ੍ਰਸਿੱਧ ਗਾਇਕ ਕੇਐੱਸ ਮੱਖਣ ਦਾ ਹੋਵੇਗਾ ਖੁੱਲ੍ਹਾ ਅਖਾੜਾ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕਾਲਾ ਸੰਘਿਆ : ਸੰਧੂ ਚੱਠਾ ਵਿਖੇ ਪੀਰ ਬਾਬਾ ਲੱਖਾਂ ਦੇ ਦਾਤੇ ਦੇ ਦਰਬਾਰ ’ਤੇ ਬਾਬਾ ਉਜਾਗਰ ਸਿੰਘ ਅਕੂੜਾ ਜੀ ਯਾਦ ਵਿਚ ਸਾਲਾਨਾ ਛਿੰਝ ਮੇਲਾ 18 ਫਰਵਰੀ, ਦਿਨ ਬੁੱਧਵਾਰ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਖੇ ਭਾਰੀ ਉਤਸ਼ਾਹ ਨਾਲ਼ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਕਿਸ਼ੀ ਖੋਸਲਾ ਇਟਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਫਰਵਰੀ ਨੂੰ ਵਿਸ਼ਵ ਪ੍ਰਸਿੱਧ ਪਹਿਲਵਾਨਾਂ ਦੀਆਂ ਆਕਰਸ਼ਿਤ ਕੁਸ਼ਤੀਆਂ ਹੋਣਗੀਆਂ ਤੇ ਜੇਤੂਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੀ ਟੀਮ ਵੱਲੋਂ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਛਿੰਝ ਮੇਲਾ ਕਮੇਟੀ ਵੱਲੋਂ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ, ਐੱਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਦੁਨੀਆਂ ਦੇ ਪ੍ਰਸਿੱਧ ਹਮੀਦੀ ਮੁੱਲਾਂਪੁਰ ਤੇ ਤਾਲਬ ਬਾਬਾ ਫਲਾਹੀ ਵਿਚਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਜੇਤੂਆਂ ਨੂੰ ਇਨਾਮ ਵਜੋਂ ਮੋਟਰਸਾਈਕਲ ਦਿੱਤੇ ਜਾਣਗੇ। ਪ੍ਰਧਾਨ ਰਾਕੇਸ਼ ਕੁਮਾਰ ਕਿਸ਼ੀ ਨੇ ਕਿਹਾ ਕਿ ਕੁਸ਼ਤੀਆਂ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਕੇਐੱਸ ਮੱਖਣ ਦਾ ਖੁੱਲ੍ਹਾ ਅਖਾੜਾ ਲਗਵਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।