ਹੈਲਪਿੰਗ ਹੈਡਜ਼ ਆਰਗਨਾਈਜੇਸ਼ਨ ਵਲੋਂ ਆਨੰਦ ਕਾਰਜ 29 ਨੂੰ, ਹੈਲਪਿੰਗ ਹੈਡਜ਼ ਆਰਗਨਾਈਜੇਸ਼ਨ ਵਲੋਂ ਆਨੰਦਕਾਰਜ 29 ਨਵੰਬਰ ਨੂੰ,
Publish Date: Thu, 24 Sep 2026 06:46 PM (IST)
Updated Date: Thu, 24 Sep 2026 06:48 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਂਡਜ਼ ਆਰਗਨਾਈਜੇਸ਼ਨ ਫਗਵਾੜਾ ਤੇ ਪੰਜਾਬ ਰੇਡਿਓ ਲੰਡਨ ਵੱਲੋਂ ਪ੍ਰਵਾਸੀ ਭਾਰਤੀਆਂ ਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ 29 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਅਕਾਲੀ ਬੰਗਾ ਰੋਡ ਫਗਵਾੜਾ ਵਿਖੇ ਕਰਵਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਸੰਸਥਾ ਦੇ ਸੰਸਥਾਪਕ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵੱਲੋਂ ਇਨਾਂ ਸਮਾਗਮਾਂ ਸਬੰਧੀ ਜਾਰੀ ਕੀਤੇ ਪੋਸਟਰ ਨੂੰ ਮੁੱਖ ਮਹਿਮਾਨ ਵੱਜੋਂ ਪਹੁੰਚੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਮੇਅਰ ਰਾਮ ਪਾਲ ਉਪਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਉਨਾਂ ਨਾਲ ਸੀਨੀਅਰ ਆਪ ਨੇਤਾ ਦਲਜੀਤ ਰਾਜੂ, ਅਨੁਰਾਗ ਮਾਨਖੰਡ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਤੇ ਮੇਅਰ ਰਾਮਪਾਲ ਉਪਲ ਨੇ ਜਿੱਥੇ ਸੰਸਥਾ ਵੱਲੋਂ ਕੀਤੇ ਜਾਂਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ, ਉਥੇ ਹੀ ਉਨ੍ਹਾਂ ਕਿਹਾ ਕਿ ਕੰਨਿਆ ਦਾਨ ਇੱਕ ਮਹਾਂਦਾਨ ਹੈ ਤੇ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਦੌਰਾਨ ਅਵਤਾਰ ਸਿੰਘ ਮੰਡ, ਬਿੱਲਾ ਪ੍ਰਭਾਕਰ, ਮੈਡਮ ਹਰਿੰਦਰ ਕੋਰ ਸੇਠੀ, ਅਮਿਤ ਸ਼ੁਕਲਾ, ਗੁਰਜੀਤ ਪਾਲ ਵਾਲੀਆ, ਇੰਦਰਜੀਤ ਕਰਵਲ, ਸੰਜੂ ਚਹਿਲ, ਬੱਲੂ ਵਾਲੀਆ, ਹੈਪੀ ਹੈਲਨ, ਬੰਟੂ ਵਾਲੀਆ, ਜਸਵਿੰਦਰ ਸਿੰਘ ਭਗਤਪੁਰਾ, ਦੇਵ ਸ਼ਰਮਾਂ, ਰਾਕੇਸ਼ ਬਾਗਾਂ, ਰਾਹੁਲ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਮੌਜੂਦ ਸਨ। ਹਰਮਿੰਦਰ ਸਿੰਘ ਬਸਰਾ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਤੁਹਾਡੇ ਆਸ-ਪਾਸ ਕੋਈ ਅਜਿਹਾ ਪਰਿਵਾਰ ਹੋਵੇ ਜੋ ਸੰਸਥਾ ਨਾਲ ਮਿਲ ਕੇ ਆਪਣੀ ਧੀ ਦਾ ਆਨੰਦ ਕਾਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸੰਸਥਾ ਦੇ ਮੈਬਰਾਂ ਨਾਲ ਸਿਟੀ ਕੇਬਲ ਦੇ ਦਫਤਰ ਪੁਰਾਣੀ ਦਾਣਾ ਮੰਡੀ ਤੋਂ ਇਲਾਵਾ ਸੇਠੀ ਮੈਡੀਕੋਜ਼ ਜਾ ਫਿਰ ਅਕਾਲੀ ਗੁਰਦੁਆਰਾ ਵਿਖੇ ਆ ਕੇ ਸੰਪਰਕ ਕਰ ਸਕਦਾ ਹੈ।