ਮੋਦੀ ਦੇ ਕਾਰਜਕਾਲ ਦੌਰਾਨ ਰੇਲਵੇ ’ਚ ਬੇਮਿਸਾਲ ਤਬਦੀਲੀ ਆਈ : ਨੀਟੂ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤੀ ਰੇਲਵੇ ਵਿੱਚ ਇੱਕ ਬੇਮਿਸਾਲ ਤਬਦੀਲੀ ਆਈ : ਰਾਕੇਸ਼ ਨੀਟੂ
Publish Date: Thu, 19 Nov 2026 08:42 PM (IST)
Updated Date: Thu, 19 Nov 2026 08:42 PM (IST)
ਅੱਜ ਹਰ ਭਾਰਤੀ ਰੇਲਵੇ ਦੇ ਬਦਲਾਅ ਨੂੰ ਦੇਖ ਕੇ ਮਾਣ ਨਾਲ ਭਰ ਗਿਆ ਹੈ : ਭਾਜਪਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮੋਦੀ ਸ਼ਾਸਨ ਦੌਰਾਨ ਹਾਈ ਵੇਅ, ਐਕਸਪ੍ਰੈੱਸ ਵੇਅ ਤੇ ਰੇਲਵੇ ਪ੍ਰੋਜੈਕਟਾਂ ਨੂੰ ਜਿਸ ਤੇਜ਼ ਰਫ਼ਤਾਰ ਨਾਲ ਪੂਰਾ ਕੀਤਾ ਜਾ ਰਿਹਾ ਹੈ, ਉਸ ਨੇ ਦੁਨੀਆ ਦੇ ਮੋਹਰੀ ਦੇਸ਼ਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਹਾਈ ਵੇਅ ਤੇ ਰੇਲਵੇ ਨੈੱਟਵਰਕ ਦੇ ਵਿਸਥਾਰ ਵਿੱਚ ਮੋਦੀ ਸਰਕਾਰ ਵੱਲੋਂ ਇਨਕਲਾਬੀ ਕੰਮ ਕੀਤਾ ਗਿਆ ਹੈ, ਜਿਸ ਨਾਲ ਐਕਸਪ੍ਰੈੱਸ ਵੇਅ ਦੇ ਰੋਜ਼ਾਨਾ ਨਿਰਮਾਣ ਲਈ ਵਿਸ਼ਵ ਰਿਕਾਰਡ ਕਾਇਮ ਹੋਏ ਹਨ। ਇਹ ਗੱਲ ਭਾਰਤੀ ਜਨਤਾ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਰਾਕੇਸ਼ ਕੁਮਾਰ ਨੀਟੂ ਨੇ ਕਹੀ। ਉਨ੍ਹਾਂ ਕਿਹਾ ਕਿ 1950 ਤੋਂ 2015 ਦੇ ਵਿਚਕਾਰ 65 ਸਾਲਾਂ ਦੇ ਸਮੇਂ ਨਾਲੋਂ ਵੱਧ ਰਾਸ਼ਟਰੀ ਹਾਈ ਵੇਅ ਤੇ ਰੇਲਵੇ ਲਾਈਨਾਂ 2026 ਤੱਕ ਮੁਕੰਮਲ ਹੋਣ ਦੇ ਕੰਢੇ ’ਤੇ ਹਨ। ਰਾਕੇਸ਼ ਨੀਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤੀ ਰੇਲਵੇ ਵਿੱਚ ਇੱਕ ਬੇਮਿਸਾਲ ਤਬਦੀਲੀ ਆਈ ਹੈ, ਜਿਸ ਵਿੱਚ ਆਧੁਨਿਕ ਵੰਦੇ ਭਾਰਤ ਤੇ ਅੰਮ੍ਰਿਤ ਭਾਰਤ ਟ੍ਰੇਨਾਂ ਦੀ ਸ਼ੁਰੂਆਤ, 100% ਬਿਜਲੀਕਰਨ ਤੇ ਸੈਂਕੜੇ ਸਟੇਸ਼ਨਾਂ ਦਾ ਪੁਨਰ ਵਿਕਾਸ ਸ਼ਾਮਲ ਹੈ। ਰਾਕੇਸ਼ ਨੀਟੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ’ਤੇ ਰੇਲਵੇ ਭਰਤੀ ਦਾ ਰਾਜਨੀਤੀਕਰਨ ਤੇ ਭ੍ਰਿਸ਼ਟਕਰਨ ਦਾ ਦੋਸ਼ ਲਗਾਉਂਦੇ ਹੋਏ ਰਾਕੇਸ਼ ਨੀਟੂ ਨੇ ਕਿਹਾ ਕਿ ਇਹ ਦੇਸ਼ ਦੀ ਬਦਕਿਸਮਤੀ ਸੀ ਕਿ ਰੇਲਵੇ ਨੂੰ ਇੱਕ ਰਾਜਨੀਤਿਕ ਅਖਾੜੇ ਵਿੱਚ ਬਦਲ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਜਦੋਂ ਦੇਸ਼ ਦੇ ਲੋਕਾਂ ਨੇ ਕੇਂਦਰ ਵਿੱਚ ਇੱਕ ਸਥਿਰ ਸਰਕਾਰ ਚੁਣੀ, ਰੇਲਵੇ ਦੀ ਸਥਿਤੀ ਬਦਲਣੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਅੱਜ ਹਰ ਭਾਰਤੀ ਭਾਰਤੀ ਰੇਲਵੇ ਦੇ ਪਰਿਵਰਤਨ ਨੂੰ ਦੇਖ ਕੇ ਮਾਣ ਨਾਲ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰਾਜਨੀਤਿਕ ਹਿੱਤ ਇਹ ਨਿਰਧਾਰਤ ਕਰਦੇ ਹਨ ਕਿ ਕੌਣ ਰੇਲ ਮੰਤਰੀ ਬਣੇਗਾ ਕੌਣ ਨਹੀਂ ਬਣੇਗਾ ਤੇ ਕਿਹੜੀ ਰੇਲਗੱਡੀ ਕਿਸ ਸਟੇਸ਼ਨ ਤੱਕ ਚੱਲੇਗੀ। ਉਨ੍ਹਾਂ ਕਿਹਾ ਕਿ ਰਾਜਨੀਤਿਕ ਹਿੱਤਾਂ ਕਾਰਨ ਬਜਟ ਵਿੱਚ ਅਜਿਹੀਆਂ ਰੇਲਗੱਡੀਆਂ ਦਾ ਐਲਾਨ ਹੋਇਆ ਜੋ ਕਦੇ ਨਹੀਂ ਚੱਲੀਆਂ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਕੇਂਦਰ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਸਥਿਤੀ ਬਦਲ ਗਈ। ਉਨ੍ਹਾਂ ਕਿਹਾ ਕਿ ਇਹ ਸਾਰੇ ਹਾਲਾਤ 2014 ਤੋਂ ਬਾਅਦ ਬਦਲਣੇ ਸ਼ੁਰੂ ਹੋ ਗਏ, ਜਦੋਂ ਦੇਸ਼ ਦੇ ਲੋਕਾਂ ਨੇ ਪੂਰੀ ਬਹੁਮਤ ਨਾਲ ਇੱਕ ਸਥਿਰ ਸਰਕਾਰ ਚੁਣੀ। ਜਦੋਂ ਸਰਕਾਰ ’ਤੇ ਰਾਜਨੀਤਿਕ ਸੌਦੇਬਾਜ਼ੀ ਦਾ ਦਬਾਅ ਹਟਾਇਆ ਗਿਆ, ਤਾਂ ਰੇਲਵੇ ਨੇ ਵੀ ਰਾਹਤ ਦਾ ਸਾਹ ਲਿਆ ਤੇ ਨਵੀਆਂ ਉਚਾਈਆਂ ’ਤੇ ਪਹੁੰਚਣ ਲਈ ਦੌੜਨਾ ਸ਼ੁਰੂ ਕਰ ਦਿੱਤਾ।