ਅੰਤਰ-ਸਕੂਲ ਵੈਦਿਕ ਭਾਸ਼ਣ ਮੁਕਾਬਲਾ ਕਰਵਾਇਆ ਵੇਦ ਪ੍ਰਚਾਰ ਮੰਡਲ (ਪੰਜਾਬ) ਦੇ ਸਹਿਯੋਗ ਨਾਲ ਹਿੰਦੂ ਕੰਨਿਆ ਕਾਲਜ ਵਿਖੇ ਅੰਤਰ-ਸਕੂਲ ਵੈਦਿਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ
Publish Date: Sat, 01 Aug 2026 07:10 PM (IST)
Updated Date: Sat, 01 Aug 2026 07:10 PM (IST)
ਵੇਦ ਪ੍ਰਚਾਰ ਮੰਡਲ (ਪੰਜਾਬ) ਦੇ ਸਹਿਯੋਗ ਨਾਲ ਹਿੰਦੂ ਕੰਨਿਆ ਕਾਲਜ ਨੇ ਕੀਤਾ ਉਪਰਾਲਾ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪਹਿਲੀ ਅਗਸਤ ਨੂੰ ਵੇਦ ਪ੍ਰਚਾਰ ਮੰਡਲ ਪੰਜਾਬ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਿਲਕਰਾਜ ਅਗਰਵਾਲ ਦੀ ਅਗਵਾਈ ਤੇ ਪ੍ਰਿੰਸੀਪਲ ਡਾ. ਅਰਚਨਾ ਗਰਗ ਦੀ ਰਹਿਨੁਮਾਈ ਹੇਠ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਖੇ ਅੰਤਰ-ਸਕੂਲ ਵੈਦਿਕ ਭਾਸ਼ਣ ਮੁਕਾਬਲਾ ਕਰਵਾਇਆ। ਸਮਾਰੋਹ ਦੀ ਪ੍ਰਧਾਨਗੀ ਸ੍ਰੀਮਤੀ ਸਾਕਸ਼ੀ ਚੋਪੜਾ ਪ੍ਰਿੰਸੀਪਲ ਗੁਰੂ ਅਮਰਦਾਸ ਪਬਲਿਕ ਸਕੂਲ ਕਪੂਰਥਲਾ ਨੇ ਕੀਤੀ। ਕਾਲਜ ਪ੍ਰਧਾਨ ਤਿਲਕਰਾਜ ਅਗਰਵਾਲ, ਸੰਜੀਵ ਕੁਮਾਰ ਮੈਂਸਰਜ ਬਿਲਡਰਜ਼ ਐਂਡ ਕੰਟਰੈਕਟਰਜ਼ ਤੇ ਸ੍ਰੀਮਤੀ ਆਦਰਸ਼ ਪਰਤੀ ਸੰਯੁਕਤ ਸਕੱਤਰ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ। ਹਿੰਦੂ ਪੁੱਤਰੀ ਪਾਠਸ਼ਾਲਾ ਦੀ ਮੈਨੇਜਰ ਸੀਤਾ ਢੰਡ, ਉਪਲ ਕੋਚਿੰਗ ਅਕੈਡਮੀ ਦੇ ਡਾਇਰੈਕਟਰ ਧਰਮਪਾਲ ਉੱਪਲ ਤੇ ਜੈਨਿਥ ਪਬਲਿਕ ਸਕੂਲ, ਜਲੰਧਰ ਦੀ ਪ੍ਰਿੰਸੀਪਲ, ਰੀਨਾ ਵਾਲੀਆ ਨੇ ਡਰਾਅ ਕੱਢ ਕੇ ਤੇ ਬੈਜ ਪੇਸ਼ ਕਰਕੇ ਮੁਕਾਬਲੇ ਦੀ ਸ਼ੁਰੂਆਤ ਕੀਤੀ। ਮੁੱਖ ਮਹਿਮਾਨ ਸੰਜੀਵ ਕੁਮਾਰ ਮੰਡਲ ਪ੍ਰਧਾਨ, ਪੰਜਾਬ ਨੈਸ਼ਨਲ ਬੈਂਕ ਤੇ ਹੋਰ ਮਹਿਮਾਨਾਂ ਦਾ ਸਵਾਗਤ ਸੰਜੀਵ ਭੱਲਾ, ਬੌਬੀ ਮਲਹੋਤਰਾ, ਰੋਸ਼ਨ ਲਾਲ ਆਰੀਆ, ਅਤੁਲ ਧਵਨ ਤੇ ਸਰਕਲ ਦੇ ਹੋਰ ਅਧਿਕਾਰੀਆਂ ਨੇ ਕੀਤਾ। ਡਾ. ਰਾਜਨ ਸ਼ਰਮਾ, ਵਿਜੇ ਕੁਮਾਰ ਖੋਸਲਾ ਤੇ ਹੋਰਾਂ ਨੇ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ 23 ਸਕੂਲਾਂ ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਉਨ੍ਹਾਂ ਨੇ ਵੈਦਿਕ ਸੱਭਿਆਚਾਰ ਤੇ ਵੱਖ-ਵੱਖ ਮੌਜੂਦਾ ਮੁੱਦਿਆਂ ਨਾਲ ਸਬੰਧਤ ਵਿਸ਼ਿਆਂ ਤੇ ਭਾਸ਼ਣ ਦਿੱਤੇ। ਪ੍ਰੋ. ਅਨਾਮਿਕਾ, ਪ੍ਰੋ. ਸੋਮਨਾਥ ਤੇ ਪ੍ਰੋ. ਅਸ਼ਵਨੀ ਰਾਣਾ ਨੇ ਨਿਰਪੱਖ ਜੱਜਮੈਂਟ ਦਿੱਤੀ। ਸਮਾਰੋਹ ਦੇ ਚੇਅਰਮੈਨ ਸ੍ਰੀਮਤੀ ਸਾਕਸ਼ੀ ਚੋਪੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੇਦ ਪ੍ਰਚਾਰ ਮੰਡਲ ਇਸ ਸਮੇਂ ਨੈਤਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਅ=ਤੇ ਨੌਜਵਾਨਾਂ ਨੂੰ ਭਾਰਤੀ ਸੱਭਿਆਚਾਰ ਪ੍ਰਤੀ ਜਾਗਰੂਕ ਕਰਨ ਦਾ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਮੁੱਖ ਮਹਿਮਾਨ ਸੰਜੀਵ ਕੁਮਾਰ ਨੇ ਕਿਹਾ ਕਿ ਅੱਜ ਇੱਥੇ ਪੇਸ਼ ਕੀਤੇ ਗਏ ਵਿਸ਼ੇ ਮਨੁੱਖੀ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਬਹੁਤ ਉਪਯੋਗੀ ਹਨ। ਸਿਰਫ਼ ਵਿਦਿਆਰਥੀਆਂ ਲਈ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਇਨ੍ਹਾਂ ਭਾਸ਼ਣਾਂ ਵਿੱਚ ਸ਼ਾਮਲ ਸੰਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਪੰਜਾਬ ਨੈਸ਼ਨਲ ਬੈਂਕ, ਅੰਮ੍ਰਿਤਸਰ ਦੇ ਜ਼ੋਨਲ ਮੈਨੇਜਰ ਆਸ਼ੀਸ਼ ਗਾਂਧੀ ਦਾ ਉਨ੍ਹਾਂ ਦੇ ਵਿੱਤੀ ਸਹਾਇਤਾ ਲਈ ਧੰਨਵਾਦ ਕੀਤਾ ਗਿਆ। ਮੰਡਲ ਦੇ ਸੂਬਾਈ ਜਨਰਲ ਸਕੱਤਰ ਰੋਸ਼ਨ ਲਾਲ ਆਰੀਆ ਨੇ ਦੱਸਿਆ ਕਿ ਪਿਛਲੇ ਸਾਲ 296 ਸਕੂਲਾਂ ਤੇ 67 ਕਾਲਜਾਂ ਨੇ ਮੰਡਲ ਵੱਲੋਂ ਆਯੋਜਿਤ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਇਸ ਸਾਲ, ਇੱਕ ਵੇਦ ਮੰਤਰ ਪਾਠ ਮੁਕਾਬਲਾ ਤੇ ਇੱਕ ਲੇਖ ਮੁਕਾਬਲਾ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਉਂਦੇ ਵਰ੍ਹੇ ਲਗਭਗ 400 ਵਿਦਿਅਕ ਸੰਸਥਾਵਾਂ ਮੰਡਲ ਵੱਲੋਂ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੀਆਂ। ਰੋਸ਼ਨ ਲਾਲ ਆਰੀਆ ਤੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੂੰ ਸਤਿਆਰਥ ਪ੍ਰਕਾਸ਼ ਤੇ ਬੂਟੇ ਭੇਟ ਕਰਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਸੰਜੀਵ ਕੁਮਾਰ ਤੇ ਸਮਾਰੋਹ ਦੀ ਚੇਅਰਪਰਸਨ ਸਾਕਸ਼ੀ ਚੋਪੜਾ ਨੇ ਜੇਤੂਆਂ ਨੂੰ ਇਨਾਮ ਵੰਡੇ। ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ: ਪਹਿਲਾ ਇਨਾਮ ਮਿਲਿਆ ਸੰਚਿਤ ਸੋਨੀ, ਸੇਠ ਹੁਕਮ ਚੰਦ ਐਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਲੰਧਰ, ਦੂਜਾ ਗੁਰਲੀਨ ਕੌਰ, ਗੁਰੂ ਅਮਰਦਾਸ ਪਬਲਿਕ ਸਕੂਲ, ਕਪੂਰਥਲਾ, ਤੀਜਾ ਨਿਖਿਲ ਸੂਦ, ਸ਼ਿਵ ਜੋਤੀ ਪਬਲਿਕ ਸਕੂਲ, ਜਲੰਧਰ, ਪ੍ਰਸ਼ੰਸਾ ਪੁਰਸਕਾਰ ਪੱਲਵੀ ਮਨਕੋਟੀਆ, ਹਿੰਦੂ ਕੰਨਿਆ ਕਾਲਜੀਏਟ ਸਕੂਲ, ਕਪੂਰਥਲਾ, ਆਯੁਸ਼ ਪਾਠਕ, ਪੁਲਸ ਡੀਏਵੀ ਪਬਲਿਕ ਸਕੂਲ, ਜਲੰਧਰ।