ਆਜ਼ਾਦੀ ਦਿਵਸ ਦੇ ਸਬੰਧ ’ਚ ਸਮਾਗਮ ਕਰਵਾਇਆ ਆਜ਼ਾਦੀ ਦਿਵਸ ਦੇ ਸਬੰਧ ਵਿਚ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਵਿਖੇ ਸਮਾਗਮ ਕਰਵਾਇਆ
Publish Date: Mon, 17 Aug 2026 09:32 PM (IST)
Updated Date: Mon, 17 Aug 2026 09:33 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਆਜ਼ਾਦੀ ਦਿਵਸ ਨੂੰ ਸਮਰਪਿਤ ਮਨਜੀਤ ਸਿੰਘ ਮਨੀਲਾ, ਮੈਡਮ ਕੁਲਜੀਤ ਕੌਰ ਮਨੀਲਾ ਤੇ ਚੇਅਰਮੈਨ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ ਦੀ ਨਿਗਰਾਨੀ ਹੇਠ ਚੱਲ ਰਹੀ ਸੰਸਥਾ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ 80ਵਾਂ ਅਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ, ਬਲਵਿੰਦਰ ਸਿੰਘ ਸਰਪੰਚ ਕਾਹਲਵਾਂ, ਮੈਡਮ ਕੁਲਬੀਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਅਜ਼ਾਦੀ ਦਿਵਸ ਨਾਲ ਸਬੰਧਤ ਭਾਸ਼ਣ, ਕਵਿਤਾਵਾਂ, ਗੀਤ, ਡਾਂਸ ਤੇ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਅਕੈਡਮੀ ਦੇ ਚੇਅਰਮੈਨ ਨਿਰਮਲ ਸਿੰਘ ਨੰਬਰਦਾਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਮੂਹ ਸਟਾਫ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਦੀ ਵਧੀਆ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਇੱਕ ਲੰਬੇ ਤੇ ਬਹਾਦਰ ਸੰਘਰਸ਼ ਤੋਂ ਬਾਅਦ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋਇਆ। ਇਸ ਮੌਕੇ ਅਕੈਡਮੀ ਦੇ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਕਿਹਾ ਕਿ ਅੱਜ ਅਸੀਂ 15 ਅਗਸਤ ਦਾ ਦਿਨ ਮਨਾਉਂਦੇ ਹਾਂ, ਜੋ ਕਿ ਸਾਡੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਵਿੱਚੋਂ ਇੱਕ ਹੈ। ਅਸੀਂ ਆਪਣੀ ਆਜ਼ਾਦੀ ਦੇ ਅਣਗਿਣਤ ਨਾਇਕਾਂ ਦੀ ਹਿੰਮਤ ਤੇ ਕੁਰਬਾਨੀਆਂ ਦੇ ਰਿਣੀ ਹਾਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਤਾਂ ਜੋ ਅਸੀਂ ਅੱਜ ਆਜ਼ਾਦ ਹਵਾ ਵਿੱਚ ਸਾਹ ਲੈ ਸਕੇ। ਮੰਚ ਦਾ ਸੰਚਾਲਨ ਮੁਮਤਾਜ, ਸਹਿਲੀਨਪ੍ਰੀਤ ਤੇ ਮਨਮੀਤ ਕੌਰ ਦੁਆਰਾ ਬਾਖੂਬੀ ਢੰਗ ਨਾਲ ਕੀਤਾ ਗਿਆ। ਇਸ ਮੌਕੇ ਮੈਡਮ ਰਜਨੀ ਕੁਲਾਰ, ਮੈਡਮ ਦਲਜੀਤ ਕੌਰ, ਮੈਡਮ ਰਜਿੰਦਰ ਕੌਰ, ਮੈਡਮ ਰਮਨਪ੍ਰੀਤ ਕੌਰ, ਮੈਡਮ ਨੇਹਾ, ਮੈਡਮ ਜੈਸਮੀਨ ਕੌਰ, ਮੈਡਮ ਅਮਨ, ਮੈਡਮ ਗੁਰਪ੍ਰੀਤ, ਮਾਸਟਰ ਹਰਮੀਤ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।