ਧੰਮ ਚੱਕਰ ਪਰਿਵਰਤਨ ਦਿਵਸ ’ਤੇ ਸਮਾਗਮ ਕਰਵਾਇਆ ਧੰਮ ਚੱਕਰ ਪਰਿਵਰਤਨ ਦਿਵਸ ਮੌਕੇ ਡਾ. ਅੰਬੇਡਕਰ ਭਵਨ ਵਿਖੇ ਸਮਾਗਮ ਕਰਵਾਇਆ
Publish Date: Thu, 15 Oct 2026 08:42 PM (IST)
Updated Date: Thu, 15 Oct 2026 08:45 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਅਰਬਨ ਅਸਟੇਟ ਫਗਵਾੜਾ ਵੱਲੋਂ ਧੰਮ ਚੱਕਰ ਪਰਿਵਰਤਨ ਦਿਵਸ ਦੇ ਮੌਕੇ ’ਤੇ ਡਾ. ਅੰਬੇਡਕਰ ਭਵਨ, ਅਰਬਨ ਅਸਟੇਟ ਫਗਵਾੜਾ ਵਿਖੇ ਧਾਰਮਿਕ ਤੇ ਵਿਚਾਰਧਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੁੱਧ ਧੰਮ ਦੇ ਸਿਧਾਂਤਾਂ, ਮਾਨਵਤਾ, ਬਰਾਬਰੀ, ਆਜ਼ਾਦੀ, ਭਾਈਚਾਰੇ ਤੇ ਸਮਾਜਿਕ ਨਿਆਂ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ 14 ਅਕਤੂਬਰ 1956 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਨਾਗਪੁਰ ਵਿਖੇ ਲੱਖਾਂ ਸਾਥੀਆਂ ਸਮੇਤ ਬੁੱਧ ਧੰਮ ਅਪਣਾਇਆ ਸੀ। ਇਹ ਇਤਿਹਾਸਕ ਦਿਨ ਜਾਤ-ਪਾਤ, ਭੇਦਭਾਵ ਤੇ ਸਮਾਜਿਕ ਅਸਮਾਨਤਾ ਤੋਂ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਅੱਜ ਵੀ ਸਮਾਜ ਨੂੰ ਬਰਾਬਰੀ, ਤਰਕਸ਼ੀਲਤਾ, ਸਿੱਖਿਆ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦਾ ਰਾਹ ਦਿਖਾਉਂਦੀਆਂ ਹਨ। ਇਸ ਮੌਕੇ ਗੁਰਦਿਆਲ ਬੋਧ (ਯੂਕੇ), ਡਾ. ਪ੍ਰਿੰਸੀਪਲ ਤੀਰਥ ਬਸਰਾ ਤੇ ਹੈੱਡਮਾਸਟਰ ਸਤੀਸ਼ ਕੁਮਾਰ ਨੇ ਬੁੱਧ ਧੰਮ ਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਘਨਸ਼ਾਮ ਨੇ ਨਿਭਾਈ। ਉਨ੍ਹਾਂ ਨੇ ਸਮਾਗਮ ਦੀ ਕਾਰਵਾਈ ਚਲਾਉਂਦਿਆਂ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ ਤੇ ਸੰਗਤ ਨੂੰ ਧੰਮ ਚੱਕਰ ਪਰਿਵਰਤਨ ਦਿਵਸ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਬੁੱਧ ਧੰਮ ਨਾਲ ਸਬੰਧਤ ਵਿਚਾਰਾਂ ਦੇ ਨਾਲ ਮਿਸ਼ਨਰੀ ਗੀਤ-ਸੰਗੀਤ ਸ਼੍ਰੀ ਜੋਗਿੰਦਰ ਪਾਲ ਝਿੱਕਾ ਵਲੋਂ ਪੇਸ਼ ਕੀਤਾ ਗਿਆ। ਸਮਾਗਮ ਵਿੱਚ ਸ਼ਾਮਲ ਸੰਗਤ ਲਈ ਚਾਹ-ਪਾਣੀ ਤੇ ਭੋਜਨ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਵਿਚ ਸਭਾ ਦੇ ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਦਰਦੀ, ਉਪ ਪ੍ਰਧਾਨ ਗੁਰਮੇਜ ਸਿੰਘ, ਕੈਸ਼ੀਅਰ ਸਰਵਣ ਬਿਰਹਾ, ਆਡੀਟਰ ਜਰਨੈਲ ਸਿੰਘ, ਰਾਮ ਸਰਨ ਸਰੋਆ, ਪਵਨ ਬੀਸਲਾ, ਕੇਕੇ ਗੁਰੂ, ਹਰਭਜਨ ਸੁਮਨ, ਰਮੇਸ਼ ਕੌਲ, ਸੀਤਾ ਕੌਲ, ਪ੍ਰਿੰਸੀਪਲ ਚੰਦਰ ਕਾਂਤਾ ਬਸਰਾ, ਰਾਮਜੀ ਬਾਂਸਲ, ਬਲਕਾਰ ਕਟਾਰੀਆ, ਡਾ. ਰਤਨ ਪਾਲ, ਰੰਜੀਵ ਕੁਮਾਰ, ਹੇਮ ਰਾਜ, ਪ੍ਰਿੰਸੀਪਲ ਸੁਰਿੰਦਰ ਪਾਲ, ਬਲਦੇਵ ਸਿੰਘ, ਚਮਨ ਲਾਲ, ਨਿਰਮਲ ਸਿੰਘ, ਪ੍ਰੇਮ ਲਾਲ, ਨਿਰਮਲ ਰਾਮ, ਰਾਮ ਆਸਰਾ ਸਿੱਧੂ, ਸਤ ਪਾਲ, ਤਰਸੇਮ ਸੱਲ੍ਹਣ, ਆਰਕੇ ਸੰਧੂ, ਨਸੀਬ ਚੰਦ, ਜਸਵਿੰਦਰ ਫਗਵਾੜਾ, ਮਾਸਟਰ ਸੁਖਦੇਵ, ਪ੍ਰਸ਼ੋਤਮ ਜੱਖੂ, ਆਰਕੇ ਭੱਟੀ, ਪਰਵਿੰਦਰ ਰਾਜੂ, ਭਾਗਮਲ, ਗੁਰਦਿਆਲ ਸੋਢੀ, ਰੇਸ਼ਮ ਮਹਿਮੀ, ਅਸ਼ੋਕ ਕੁਮਾਰ, ਰਾਜ ਕੁਮਾਰ, ਧਰਮ ਪਾਲ, ਹੀਰਾ ਲਾਲ ਚੰਬਾ, ਡਾ. ਇੰਦਰਜੀਤ ਕਜਲਾ ਤੇ ਇਲਾਕੇ ਦੇ ਬਹੁਤ ਸਾਰੇ ਬੁੱਧੀਜੀਵੀ ਵਿਦਵਾਨ ਪਰਿਵਾਰ ਸਮੇਤ ਹਾਜ਼ਰ ਸਨ।