‘ਬੱਚਿਆਂ ਦੀ ਸ਼ਾਮ, ਬੱਚਿਆਂ ਦੇ ਨਾਮ’ ਪ੍ਰੋਗਰਾਮ ਕਰਵਾਇਆ ਸਵੱਛਤਾ ਅਭਿਆਨ ਸੋਸਾਇਟੀ ਵੱਲੋਂ ਕਰਵਾਇਆ ਗਿਆ ‘ਬੱਚਿਆਂ ਦੀ ਸ਼ਾਮ, ਬੱਚਿਆਂ ਦੇ ਨਾਮ’ ਪ੍ਰੋਗਰਾਮ
Publish Date: Mon, 19 Oct 2026 07:38 PM (IST)
Updated Date: Mon, 19 Oct 2026 07:39 PM (IST)
ਸਵੱਛਤਾ ਅਭਿਆਨ ਸੋਸਾਇਟੀ ਨੇ ਕੀਤਾ ਉਪਰਾਲਾ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਵੱਛਤਾ ਅਭਿਆਨ ਸੋਸਾਇਟੀ ਰਜਿਸਟਰਡ ਫਗਵਾੜਾ ਵੱਲੋਂ ਚੇਅਰਮੈਨ ਮਦਨ ਮੋਹਨ ਖੱਟੜ ਤੇ ਪ੍ਰਧਾਨ ਆਸ਼ੀਸ਼ ਗਾਂਧੀ ਦੀ ਅਗਵਾਈ ਹੇਠ ‘ਬੱਚਿਆਂ ਦੀ ਸ਼ਾਮ, ਬੱਚਿਆਂ ਦੇ ਨਾਮ’ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਮਾਜ ਸੇਵਿਕਾ ਸਲੋਨੀ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਅਨੰਨਿਆ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਤੇ ਰਾਧਾ ਰਾਣੀ ਨੂੰ ਸਮਰਪਿਤ ਮਧੁਰ ਭਜਨ ਦੀ ਪੇਸ਼ਕਾਰੀ ਨਾਲ ਕੀਤੀ ਗਈ। ਪ੍ਰੋਗਰਾਮ ਦੌਰਾਨ ਲਗਭਗ 50 ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਕਵਿਤਾਵਾਂ, ਭਜਨਾਂ ਤੇ ਨਾਚ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਸੋਸਾਇਟੀ ਦੇ ਸੀਨੀਅਰ ਮੈਂਬਰ ਤੇ ਪ੍ਰੋਜੈਕਟ ਕੋਆਰਡੀਨੇਟਰ ਬਲਵੰਤ ਬਿੱਲੂ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਸੋਸਾਇਟੀ ਵੱਲੋਂ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਬਿਹਤਰੀਨ ਮੰਚ ਪ੍ਰਦਾਨ ਕੀਤਾ ਗਿਆ ਹੈ। ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ਦਾ ਆਤਮ-ਵਿਸ਼ਵਾਸ ਵਧਦਾ ਹੈ ਤੇ ਉਨ੍ਹਾਂ ਦੇ ਮਨ ਵਿੱਚੋਂ ਸਟੇਜ ’ਤੇ ਬੋਲਣ ਦਾ ਡਰ ਦੂਰ ਹੁੰਦਾ ਹੈ। ਸੋਸਾਇਟੀ ਦੇ ਪ੍ਰਧਾਨ ਆਸ਼ੀਸ਼ ਗਾਂਧੀ ਨੇ ਕਿਹਾ ਕਿ ਸੋਸਾਇਟੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਵੱਛਤਾ ਦੇ ਸੰਦੇਸ਼ਵਾਹਕ ਬਣਾਕੇ ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੇ ਘਰ ਦਾ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨਾਂ ਵਿੱਚ ਪਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੂੜਾ-ਕਰਕਟ ਖਾਲੀ ਪਲਾਟਾਂ, ਗਲੀਆਂ ਅਤੇ ਨਾਲੀਆਂ ਵਿੱਚ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਪ੍ਰੋਗਰਾਮ ਦਾ ਮੰਚ ਸੰਚਾਲਨ ਮੈਡਮ ਖੁਸ਼ਬੂ ਨੇ ਬਾਖੂਬੀ ਕੀਤਾ। ਮੁੱਖ ਮਹਿਮਾਨ ਸਲੋਨੀ ਜੈਨ ਨੇ ਸੋਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਤੇ ਜੀਵਨ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੇ ਹਨ। ਇਸ ਮੌਕੇ ਉਨ੍ਹਾਂ ਨੇ ਧੀਆਂ ਦੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਇੱਕ ਸੁੰਦਰ ਗੀਤ ਪੇਸ਼ ਕੀਤਾ, ਜਿਸ ਨੇ ਹਾਜ਼ਰ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਸੋਸਾਇਟੀ ਦੇ ਜਨਰਲ ਸਕੱਤਰ ਸੀਮਾ, ਗੁਰਬੀਰ ਕੌਰ, ਯਸ਼ਪਾਲ ਸ਼ਰਮਾ, ਨਰੇਸ਼ ਕੁਮਾਰ, ਰਾਕੇਸ਼ ਕੁਮਾਰ, ਹਰਵਿੰਦਰ ਸਿੰਘ, ਲੱਕੀ ਆਰਟ ਮਾਸਟਰ, ਅਰੁਣ ਸ਼ਰਮਾ, ਕਵਿਤਾ, ਹਰਸ਼ਿਤਾ, ਦੀਕਸ਼ਾ ਗਾਂਧੀ ਸਮੇਤ ਜਾਨਵਿਕਾ, ਧਰੁਵ, ਅਨੰਨਿਆ, ਈਸ਼ਾਨ, ਓਮ ਭਾਟੀਆ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।