- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਬੇਦਕਰ ਆਰਮੀ ਵੱਲੋਂ 29 ਅਗਸਤ ਨੂੰ ਕੱਢਿਆ ਜਾਵੇਗਾ ਵਿਸ਼ਾਲ ਚੇਤਨਾ ਮਾਰਚ

ਪਛੜੇ ਵਰਗ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ : ਢੰਡੋਵਾਲ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਡਾਕਟਰ ਬੀਆਰ ਅੰਬੇਡਕਰ ਆਰਮੀ ਸੰਗਠਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਅੱਜ ਸੁਲਤਾਨਪੁਰ ਲੋਧੀ ਦੇ ਭਗਵਾਨ ਵਾਲਮੀਕਿ ਮੰਦਰ, ਮੁਹੱਲਾ ਪੰਡੋਰੀ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸੰਗਠਨ ਦੇ ਸੀਨੀਅਰ ਆਗੂ ਪਰਮਜੀਤ ਜੱਬੋਵਾਲ ਨੇ ਕੀਤੀ। ਇਸ ਮੌਕੇ ਦੁਆਬਾ ਜ਼ੋਨ ਪ੍ਰਧਾਨ ਰਾਹੁਲ ਨਾਹਰ, ਲਕਸ਼ਮੀ ਕਾਂਤ ਸੋਨੂੰ ਤੇ ਰਵੀਪਾਲ ਦੀਪੇਵਾਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਅੰਬੇਡਕਰ ਆਰਮੀ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣ ਤੇ ਸਮਾਜ ਵਿੱਚ ਵਧ ਰਹੀ ਸਮਾਜਿਕ ਚੇਤਨਾ ਦੀ ਘਾਟ 'ਤੇ ਗੰਭੀਰ ਚਰਚਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅੰਬੇਡਕਰ ਆਰਮੀ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਢੰਡੋਵਾਲ ਨੇ ਕਿਹਾ ਕਿ ਪੱਛੜੇ ਵਰਗ ਨੂੰ ਉਸਦੇ ਹੱਕਾਂ ਤੇ ਹਕੂਕਾਂ ਪ੍ਰਤੀ ਜਾਗਰੂਕ ਕਰਨ ਲਈ ਹੁਣ ਇੱਕ ਵੱਡੇ ਸੰਘਰਸ਼ ਦੀ ਲੋੜ ਹੈ। ਉਨ੍ਹਾਂ ਅਗਸਤ ਮਹੀਨੇ ਦੇ ਆਖਰੀ ਹਫ਼ਤੇ ਵਿਸ਼ਾਲ ਚੇਤਨਾ ਮਾਰਚ ਕੱਢਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਮਾਰਚ 29 ਅਗਸਤ ਨੂੰ ਕੱਢਿਆ ਜਾਵੇਗਾ।
ਦੁਆਬਾ ਜ਼ੋਨ ਪ੍ਰਧਾਨ ਰਾਹੁਲ ਨਾਹਰ ਨੇ ਸੂਬਾ ਪ੍ਰਧਾਨ ਦੇ ਪ੍ਰਸਤਾਵ ਦਾ ਸਮਰਥਨ ਕਰਦਿਆਂ ਸਾਰੇ ਸਾਥੀਆਂ ਨੂੰ ਮਾਰਚ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਸੀਨੀਅਰ ਆਗੂ ਲਕਸ਼ਮੀ ਕਾਂਤ ਸੋਨੂੰ ਤੇ ਰਵੀ ਦੀਪੇਵਾਲ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਅੰਬੇਡਕਰ ਆਰਮੀ ਜ਼ਿਲਾ ਕਪੂਰਥਲਾ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿਚ ਡਾ. ਨਰਿੰਦਰ ਸਿੰਘ ਗਿੱਲ ਨੂੰ ਅਡਵਾਈਜ਼ਰ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨਰਿੰਦਰ ਜੱਬੋ ਸੁਧਾਰ ਨੂੰ ਵਾਈਸ ਪ੍ਰਧਾਨ ਜ਼ਿਲ੍ਹ ਕਪੂਰਥਲਾ ਨਿਯੁਕਤ ਕੀਤਾ ਗਿਆ। ਇਸ ਮੌਕੇ ਦੀਪੇਵਾਲ ਪ੍ਰੈੱਸ ਸਕੱਤਰ ਪੰਜਾਬ, ਸੁੱਖਾ ਪੱਮਣ ਸੀਨੀਅਰ ਆਗੂ ਯੂਥ, ਸੋਨੂੰ ਸਰਪੰਚ ਪੱਮਣ, ਸੰਗਤ ਸਿੰਘ ਰੰਧਾਵਾ ਵਾਈਸ ਪ੍ਰਧਾਨ ਦੁਆਬਾ ਜ਼ੋਨ, ਅਮਰਜੀਤ ਬਾਗੂ ਪ੍ਰਧਾਨ ਯੂਥ, ਲਕਸ਼ਮੀ ਸੋਨੂੰ ਅਡਵਾਈਜ਼ਰ ਪੰਜਾਬ, ਲਾਡੀ ਸ਼ਹਿਰੀ ਪ੍ਰਧਾਨ, ਸੋਨੂੰ ਵਾਈਸ ਪ੍ਰਧਾਨ ਸ਼ਹਿਰੀ, ਚਰਨਜੀਤ ਸਲੈਚਾਂ ਤਹਿਸੀਲ ਪ੍ਰਧਾਨ ਸ਼ਾਹਕੋਟ, ਗਗਨਦੀਪ ਦੋਧਰ ਯੂਥ ਆਗੂ, ਲਖਵਿੰਦਰ ਘੱਕੂ ਧਾਪ ਸ਼ਾਹਕੋਟ, ਪਿਆਰਾ ਸਿੰਘ ਆਹਲੀ, ਗੋਪੀ ਕੁਤਬੀਵਾਲ, ਰਾਜਾ ਵਰਿੰਦਰ ਸਿੰਘ ਡੌਲਾ, ਜਸਪਾਲ ਸਿੰਘ ਫਰੀਦ ਸਰਾਏ, ਰਮੇਸ਼ ਕੁਮਾਰ, ਬਿੱਲਾ ਦੋਦਾ ਵਜ਼ੀਰ, ਗੋਲਡੀ ਜੱਬੋਵਾਲ, ਮਨਦੀਪ ਸਿੰਘ ਭਾਗੋਅਰਾਈਆਂ, ਯਾਦਾ ਬੋਹੜਵਾਲਾ, ਸਤਨਾਮ ਸਿੰਘ ਮਾਣਕ, ਲਵਪ੍ਰੀਤ ਸਿੰਘ ਮਾਣਕ, ਬਲਵੀਰ ਸਿੰਘ ਪੰਡੋਰੀ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।