ਅਮਰਦੀਪ ਕਾਂਗਰਸ ਦੇ ਬਲਾਕ ਚੇਅਰਮੈਨ ਨਿਯੁਕਤ ਅਮਰਦੀਪ ਤੇਜੀ ਨੂੰ ਬਲਾਕ ਕਾਂਗਰਸ ਕਮੇਟੀ ਐੱਸ.ਸੀ. ਡਿਪਾਰਟਮੈਂਟ ਕਪੂਰਥਲਾ ਦਾ ਚੇਅਰਮੈਨ ਕੀਤਾ ਨਿਯੁਕਤ
Publish Date: Sat, 22 Aug 2026 07:46 PM (IST)
Updated Date: Sat, 22 Aug 2026 07:48 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਏਕਤਾ ਭਵਨ ਕਪੂਰਥਲਾ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਐੱਸਸੀ ਵਿਭਾਗ ਕਪੂਰਥਲਾ ਦੇ ਚੇਅਰਮੈਨ ਚਰਨਜੀਤ ਸਿੰਘ ਹੰਸ ਵੱਲੋਂ ਅਮਰਦੀਪ ਤੇਜੀ ਨੂੰ ਬਲਾਕ ਕਾਂਗਰਸ ਕਮੇਟੀ ਐੱਸਸੀ ਵਿਭਾਗ ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕਰਨ ਸਬੰਧੀ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਮਾਨਯੋਗ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਅਮਰਦੀਪ ਤੇਜੀ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਐੱਸਸੀ ਸਮਾਜ ਨੂੰ ਕਾਂਗਰਸ ਪਾਰਟੀ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਲਈ ਪੂਰੀ ਮਿਹਨਤ ਤੇ ਸਮਰਪਣ ਨਾਲ ਕੰਮ ਕਰਨਗੇ। ਚੇਅਰਮੈਨ ਹੰਸ ਨੇ ਕਿਹਾ ਕਿ ਅਮਰਦੀਪ ਤੇਜੀ ਦੀ ਨਿਯੁਕਤੀ ਨਾਲ ਬਲਾਕ ਪੱਧਰ ’ਤੇ ਕਾਂਗਰਸ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਨਵ-ਨਿਯੁਕਤ ਚੇਅਰਮੈਨ ਅਮਰਦੀਪ ਤੇਜੀ ਨੇ ਮਾਨਯੋਗ ਰਾਣਾ ਗੁਰਜੀਤ ਸਿੰਘ, ਚਰਨਜੀਤ ਸਿੰਘ ਹੰਸ ਤੇ ਸਮੂਹ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਕਾਂਗਰਸ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਨਗੇ। ਇਸ ਮੌਕੇ ਬਲਾਕ ਕਾਂਗਰਸ ਕਪੂਰਥਲਾ ਦੇ ਪ੍ਰਧਾਨ ਦੀਪਕ ਸਲਵਾਨ, ਸੁਲਤਾਨਪੁਰ ਲੋਧੀ ਦੇ ਚੇਅਰਮੈਨ ਅਵਤਾਰ ਸਿੰਘ, ਅਨਮੋਲ ਸ਼ਰਮਾ, ਨਵਜੋਤ ਸਿੰਘ ਮਾਹਲ ਪ੍ਰਧਾਨ ਯੂਥ ਕਾਂਗਰਸ, ਐਡਵੋਕੇਟ ਜਤਿੰਦਰ ਕਪੂਰ, ਵਿਨੋਦ ਕੁਮਾਰ, ਜਸਵੰਤ ਸਿੰਘ ਲਾਡੀ, ਮਲਕੀਅਤ ਸਿੰਘ ਵਿਚ ਚੇਅਰਮੈਨ, ਠਾਕੁਰ ਦਾਸ ਗਿੱਲ, ਬਲਜੀਤ ਸਿੰਘ ਕਾਲਾ, ਸੁਖਦੇਵ ਸਿੰਘ ਘੁੱਗ ਬੇਟ, ਤਜਿੰਦਰ ਸਿੰਘ ਭੰਡਾਰੀ, ਸੁੱਖਵਿੰਦਰ ਸਿੰਘ ਬੱਤਰਾ, ਨਰੈਣ ਵਸ਼ਿਸ਼ਟ, ਸਿਮਰਨਜੀਤ ਸਿੰਘ ਮਾਹਲ, ਰਵੀ ਜੋਸ਼ੀ, ਜਸਬੀਰ ਸਿੰਘ ਰੰਧਾਵਾ, ਰਾਜਿੰਦਰ ਸਿੰਘ ਪਾਲਾ, ਵਿਕਾਸ ਸ਼ਰਮਾ ਵਿੱਕੀ, ਨਿਸ਼ਾਂਤ ਕੌੜਾ, ਮਿੰਟੂ ਕੁਮਾਰ, ਸੰਦੀਪ ਸਿੰਘ ਸਾਬਕਾ ਐਮ ਸੀ, ਸੰਤੋਖ ਸਿੰਘ ਨਢਾ, ਚਣਾਕਿਆ ਜੀ, ਬਲਵੀਰ ਸਿੰਘ ਡੀਸੀ, ਮਨਮੋਹਨ ਬਾਜਵਾ, ਸਰਬਜੀਤ ਸਿੰਘ ਬੰਟੀ, ਮਨਜੋਤ ਸਿੰਘ ਜਸ਼ਨ, ਤਰਸੇਮ ਲਾਲ ਐਮ ਸੀ ਸਮੇਤ ਕਾਂਗਰਸ ਪਾਰਟੀ ਦੇ ਹੋਰ ਆਗੂ ਤੇ ਵਰਕਰ ਵੀ ਮੌਜੂਦ ਸਨ।