ਅਲਾਇੰਸ ਕਲੱਬ (ਕਿੰਗਸ) ਨੇ ਸਕੂਲ ਨੂੰ ਫਰਿਜ ਦਿੱਤੀ ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਨੇ ਸਰਕਾਰੀ ਐਲੀਮੈਂਟਰੀ ਸਕੂਲ ਔਜਲਾ ਜੋਗੀ ਨੂੰ ਫਰਿਜ ਖਰੀਦ ਦਿੱਤੀ
Publish Date: Tue, 08 Sep 2026 06:58 PM (IST)
Updated Date: Tue, 08 Sep 2026 07:01 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਬੀਤੇ ਦਿਨੀਂ ਇੱਕ ਪ੍ਰੋਜੈਕਟ ਕੀਤਾ ਗਿਆ, ਜਿਸ ਵਿੱਚ ਕਲੱਬ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਔਜਲਾ ਜੋਗੀ ਦੀ ਲੋੜ ਅਨੁਸਾਰ ਸਕੂਲ ਨੂੰ ਫਰਿਜ ਖਰੀਦ ਕੇ ਦਿੱਤੀ ਗਈ। ਇਸ ਪ੍ਰੋਜੈਕਟ ਨਾਲ ਉਚੇਚੇ ਤੌਰ ’ਤੇ ਜੁੜੇ ਐਲੀ. ਪਦਮ ਲਾਲ ਵੀਡੀਜੀ-1 ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਸਾਬਕਾ ਡਿਸਟ੍ਰਿਕਟ ਗਵਰਨਰ ਐਲੀ ਪਵਨਜੀਤ ਸਿੰਘ ਵਾਲੀਆ, ਐਲੀ ਹਰਮਨਦੀਪ ਸਿੰਘ ਪ੍ਰਧਾਨ, ਐਲੀ ਪ੍ਰੀਤਪਾਲ ਸਿੰਘ ਜਨਰਲ ਸਕੱਤਰ, ਐਲੀ ਕਾਬਲ ਸਿੰਘ ਪੀਆਰ.ਓ, ਐਲੀ ਜਗਮੀਤ ਸਿੰਘ ਖਜਾਨਚੀ,ਐਲੀ ਮਨਦੀਪ ਸਿੰਘ, ਐਲੀ. ਸੰਦੀਪ ਅਟਵਾਲ, ਐਲੀ. ਜਸਰਮਨਦੀਪ ਸਿੰਘ ਸ਼ਾਮਲ ਹੋਏ ਤੇ ਐਲੀ. ਮਹਿੰਦਰ ਕੁਮਾਰ ਸ਼ਰਮਾ, ਐਲੀ. ਰਾਜਪਾਲ ਐਰੀ ਵੱਲੋਂ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਐਲੀ. ਹਰਮਨਦੀਪ ਸਿੰਘ ਸਹਿਗਲ ਵੱਲੋਂ ਦੱਸਿਆ ਗਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਔਜਲਾ ਜੋਗੀ ਵਿੱਚ ਫਰਿੱਜ ਦੀ ਘਾਟ ਸੀ ਤੇ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਟੀਮ ਵੱਲੋਂ ਸਰਕਾਰੀ ਸਕੂਲ ਵਿੱਚ ਫਰਿੱਜ ਦੇਣ ਦਾ ਫੈਸਲਾ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਇਸ ਪ੍ਰੋਜੈਕਟ ਵਿੱਚ ਹਾਜ਼ਰ ਹੋਏ ਐਲੀ. ਪਦਮ ਲਾਲ ਵੀਡੀਜੀ-1 ਵੱਲੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਵੱਲੋਂ ਸਕੂਲ ਦੇ ਬੱਚਿਆਂ ਤੇ ਮੌਜੂਦ ਅਧਿਆਪਕਾਂ ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਉਤਸ਼ਾਹਤ ਕੀਤਾ ਤੇ ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਕੀਤੇ ਜਾ ਰਹੇ ਨਿਰੰਤਰ ਵਧੀਆ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਤੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਪਿੰਨ ਲਗਾ ਕੇ ਸਨਮਾਨਿਤ ਕੀਤਾ। ਇਸ ਮੌਕੇ ਐਲੀ. ਜਸਰਮਨਦੀਪ ਸਿੰਘ ਵੱਲੋਂ ਤੇ ਹਾਜ਼ਰ ਕਲੱਬ ਦੇ ਮੈਂਬਰਾਂ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਤੇ ਵਧੀਆ ਪ੍ਰੋਜੈਕਟ ਕਰਨ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।