ਅਲਾਇੰਸ ਕਲੱਬ ਲੋੜਵੰਦ ਪਰਿਵਾਰ ਨੂੰ ਇਲਾਜ ਲਈ ਦਿੱਤੀ ਵਿੱਤੀ ਸਹਾਇਤਾ ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਨੇ ਗਰੀਬ ਲੋੜਵੰਦ ਪਰਿਵਾਰ ਮੈਂਬਰ ਦੇ ਚੱਲ ਰਹੇ ਇਲਾਜ ਵਿੱਚ ਦਿੱਤੀ ਵਿੱਤੀ ਸਹਾਇਤਾ
Publish Date: Wed, 21 Oct 2026 08:03 PM (IST)
Updated Date: Wed, 21 Oct 2026 08:06 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਇੱਕ ਪ੍ਰੋਜੈਕਟ ਕਰਕੇ ਗਰੀਬ ਲੋੜਵੰਦ ਪਰਿਵਾਰ ਮੈਂਬਰ ਦੇ ਚੱਲ ਰਹੇ ਇਲਾਜ ਵਿੱਚ ਵਿੱਤੀ ਸਹਾਇਤਾ ਕਰਕੇ ਮਦਦ ਕੀਤੀ। ਇਸ ਪ੍ਰੋਜੈਕਟ ਵਿੱਚ ਸਾਬਕਾ ਗਵਰਨਰ ਐਲੀ. ਪਵਨਜੀਤ ਸਿੰਘ ਵਾਲੀਆ, ਐਲੀ. ਹਰਮਨਦੀਪ ਸਿੰਘ ਪ੍ਰਧਾਨ, ਐਲੀ. ਪ੍ਰੀਤਪਾਲ ਸਿੰਘ ਜਨਰਲ ਸਕੱਤਰ, ਐਲੀ. ਜਗਮੀਤ ਸਿੰਘ ਖਜਾਨਚੀ, ਐਲੀ. ਕਾਬਲ ਸਿੰਘ ਪੀ.ਆਰ.ਓ, ਐਲੀ. ਮਨਦੀਪ ਸਿੰਘ, ਐਲੀ. ਸੰਦੀਪ ਅਟਵਾਲ, ਐਲੀ. ਜਸਰਮਨਦੀਪ ਸਿੰਘ ਸ਼ਾਮਿਲ ਹੋਏ ਅਤੇ ਐਲੀ. ਮਹਿੰਦਰ ਕੁਮਾਰ ਸ਼ਰਮਾ, ਐਲੀ ਰਾਜਪਾਲ ਐਰੀ ਵੱਲੋਂ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਐਲੀ ਹਰਮਨਦੀਪ ਸਿੰਘ ਸਹਿਗਲ ਵੱਲੋਂ ਦੱਸਿਆ ਗਿਆ ਕਿ ਕਲੱਬ ਦੇ ਜਨਰਲ ਸਕੱਤਰ ਐਲੀ. ਪ੍ਰੀਤਪਾਲ ਸਿੰਘ ਵੱਲੋਂ ਉਹਨਾਂ ਨੂੰ ਪੁਸ਼ਟੀ ਕਰਨ ਉਪਰੰਤ ਦੱਸਿਆ ਗਿਆ ਕਿ ਇੱਕ ਪਰਿਵਾਰ ਦਾ ਮੈਂਬਰ ਗੰਭੀਰ ਬਿਮਾਰੀ ਦੇ ਚੱਲਦਿਆ ਕਾਫੀ ਸਮੇਂ ਤੋਂ ਇਲਾਜ ਕਰਵਾ ਰਿਹਾ ਸੀ ਪਰ ਹੁਣ ਉਹ ਪੈਸੇ ਦੀ ਘਾਟ ਕਰਕੇ ਇਲਾਜ ਕਰਵਾਉਣ ਤੋਂ ਅਸਮਰਥ ਹੈ, ਜਿਸ ਤੇ ਉਹਨਾਂ ਨੇ ਉਸ ਲੋੜਵੰਦ ਪਰਿਵਾਰ ਦੀ ਮਦਦ ਕਰਨ ਬਾਰੇ ਸੋਚਿਆ ਤੇ ਸਮੂਹ ਆਪਣੇ ਕਲੱਬ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੇ ਪ੍ਰੋਜੈਕਟ ਕੀਤਾ ਗਿਆ ਤੇ ਉਹ ਆਪਣੇ ਸਾਰੇ ਕਲੱਬ ਮੈਂਬਰਾਂ ਦਾ ਇਹ ਨੇਕ ਪ੍ਰੋਜੈਕਟ ਕਰਨ ਤੇ ਧੰਨਵਾਦ ਕਰਦੇ ਹਨ। ਸਮੂਹ ਹਾਜ਼ਰ ਕਲੱਬ ਮੈਂਬਰਾਂ ਵੱਲੋਂ ਉਸ ਲੋੜਵੰਦ ਪਰਿਵਾਰ ਮੈਂਬਰ ਦੀ ਚੰਗੀ ਸਿਹਤ ਬਾਰੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਜਲਦ ਤੋਂ ਜਲਦ ਤੰਦਰੁਸਤ ਹੋਣ। ਇਸ ਮੌਕੇ ਹਾਜ਼ਰ ਐਲੀ. ਪਵਨਜੀਤ ਸਿੰਘ ਵਾਲੀਆ ਸਾਬਕਾ ਡਿਸਟਰਿਕਟ ਗਵਰਨਰ ਵੱਲੋਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਕਲੱਬ ਮੈਂਬਰਾਂ ਦੇ ਸਹਿਯੋਗ ਤੋਂ ਇਲਾਵਾ ਐਲੀ ਹਰਮਨਦੀਪ ਸਿੰਘ ਸਹਿਗਲ ਵੱਲੋਂ ਆਪਣੇ ਘਰ ਦਾ ਦਸਵੰਧ ਵੀ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਕੀਤਾ, ਜਿਸ ਤੇ ਉਹ ਕਲੱਬ ਪ੍ਰਧਾਨ ਐਲੀ ਹਰਮਨਜੀਤ ਸਿੰਘ ਸਹਿਗਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।