ਅਕਾਲ ਗਰੁੱਪ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ ਅਕਾਲ ਗਰੁੱਪ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ਵਿੱਚ ਮਾਰੀਆਂ ਮੱਲ੍ਹਾਂ
Publish Date: Fri, 14 Aug 2026 08:27 PM (IST)
Updated Date: Fri, 14 Aug 2026 08:29 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੂਦ ਭਵਨ, ਹੁਸ਼ਿਆਰਪੁਰ ਵਿਖੇ ਕਰਵਾਏ ਗਏ ਪੰਜਾਬ ਸਟੇਟ ਕਰਾਟੇ ਟੂਰਨਾਮੈਂਟ 2026 ਵਿੱਚ ਅਕਾਲ ਕਰਾਟੇ ਕਲੱਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 23 ਤਮਗੇ ਜਿੱਤ ਕੇ ਅਕਾਲ ਕਰਾਟੇ ਕਲੱਬ ਤੇ ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦਾ ਨਾਮ ਰੌਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਅਕਾਲ ਕਰਾਟੇ ਕਲੱਬ ਦੇ ਕੁੱਲ 23 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ 11 ਖਿਡਾਰੀ ਅਲੀਨਾ ਖਾਨ, ਯੁਵਰਾਜ ਸ਼ਰਮਾ, ਨਿਮਰਤ ਕੌਰ, ਸੀਰਤ ਕੌਰ, ਸ਼੍ਰੇਆ, ਲਵਿਆ, ਗੁਰਸ਼ਾਨ ਸਿੰਘ ਮਨਦੀਪ ਕੌਰ, ਸਾਹਿਬਨੂਰ ਸਿੰਘ, ਬਿਨਲਦੀਪ ਸਿੰਘ ਤੇ ਹਰਗੁਨ ਕੌਰ ਥਿੰਦ ਨੇ ਸੋਨੇ ਦੇ ਤਮਗੇ ਜਿੱਤੇ ਤੇ 6 ਖਿਡਾਰੀ ਮਨਸੀਰਤ ਕੌਰ, ਸਿਦਕ ਕੌਰ, ਅਵੀਨੀਤ ਕੌਰ, ਹਰਸਿਮਰਨ ਕੌਰ ਥਿੰਦ, ਮਾਨਵਜੋਤ ਸਿੰਘ ਤੇ ਗੁਰਰਿਸ਼ਨਮਪੀ੍ਤ ਕੌਰ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ ਤੇ 6 ਖਿਡਾਰੀ ਖੁਸ਼ਮੀਤ ਕੌਰ, ਨਵਜੋਤ ਸਿੰਘ, ਹੈਰੀ ਸਿੰਘ, ਰਾਜਵੰਸ਼ ਸਿੰਘ, ਸਮਰਦੀਪ ਸਿੰਘ ਤੇ ਸੁਖਮੀਤ ਸਿੰਘ ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। ਇਹ ਸ਼ਾਨਦਾਰ ਉਪਲਬਧੀ ਖਿਡਾਰੀਆਂ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦਾ ਨਤੀਜਾ ਹੈ। ਇਸ ਮੌਕੇ ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਪ੍ਰਿੰਸੀਪਲ ਮੋਨਾ ਘਈ, ਪ੍ਰਿੰਸੀਪਲ ਮਧੂ ਸ਼ਰਮਾ (ਜੂਨੀਅਰ ਵਿੰਗ) ਤੇ ਪ੍ਰਿੰਸੀਪਲ ਗਗਨਦੀਪ ਜੱਜ (ਅਕਾਲ ਅਕੈਡਮੀ ਇੰਟਰਨੈਸ਼ਨਲ) ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਕੋਚ ਗੁਰਪ੍ਰੀਤ ਰੋਜ਼ੀ ਸੇਠੀ ਤੇ ਮਿਸ ਨੈਨਾ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੇ ਇਹ ਸ਼ਾਨਦਾਰ ਸਫਲਤਾ ਹਾਸਲ ਕੀਤੀ। ਇਸ ਮੌਕੇ ਦਰਸ਼ਨਾ, ਡਿੰਪਲ ਤੇ ਗੰਗਾ ਨੇ ਵੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।