ਅਕਾਲ ਅਕੈਡਮੀ ਦੇ ਬੱਚਿਆਂ ਜਿੱਤੇ 97 ਗੋਲਡ ਤੇ 20 ਸਿਲਵਰ ਮੈਡਲ ਖੇਡ ਮੁਕਾਬਲਿਆਂ ’ਚ ਅਕਾਲ ਅਕੈਡਮੀ ਦੇ ਬੱਚਿਆਂ ਨੇ 97 ਗੋਲਡ ਤੇ 20 ਸਿਲਵਰ ਮੈਡਲ ਪ੍ਰਾਪਤ ਕੀਤੇ
Publish Date: Fri, 21 Aug 2026 08:20 PM (IST)
Updated Date: Fri, 21 Aug 2026 08:21 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਕੂਲ ਸਿੱਖਿਆ ਵਿਭਾਗ਼ ਵੱਲੋ ਜ਼ੋਨਲ ਟੂਰਨਾਮੈਂਟ ਜ਼ੋਨ ਸੁਲਤਾਨਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਚੌਧਰੀਆਂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਖੋ ਖੋ, ਕਬੱਡੀ, ਵਾਲੀਬਾਲ, ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਵਿੱਚ ਬਲਾਕ ਦੇ ਲਗਭਗ 11 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ, ਜਿਸ ਵਿੱਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲਿਆ ਤੇ ਅੰਡਰ-19 ਲੜਕੇ ਵਾਲੀਬਾਲ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਬਲਾਕ ਪੱਧਰ ’ਤੇ ਪਹਿਲਾ ਸਥਾਨ (ਗੋਲਡ) ਹਾਸਲ ਕੀਤਾ। ਇਸ ਦੇ ਨਾਲ ਹੀ ਅੰਡਰ-19 ਲੜਕਿਆਂ ਨੇ ਕਬੱਡੀ ਵਿੱਚ ਵੀ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਕਬੱਡੀ ਵਿੱਚ ਅਮਿਤੋਜ ਸਿੰਘ, ਕਰਨਬੀਰ ਸਿੰਘ, ਜਸਬੀਰ ਸਿੰਘ, ਨਿਸ਼ਾਨ ਸਿੰਘ, ਹਰਕੀਰਤ ਸਿੰਘ, ਮਨਪ੍ਰੀਤ ਸਿੰਘ, ਅੰਸ਼ਪ੍ਰੀਤ ਸਿੰਘ, ਤਰਨਦੀਪ ਸਿੰਘ, ਸੁਖਜੀਤ ਸਿੰਘ, ਸੁਖਮਨਪ੍ਰੀਤ ਸਿੰਘ ਵਿਦਿਆਰਥੀਆਂ ਨੇ ਭਾਗ ਲਿਆ। ਵਾਲੀਬਾਲ ਦੀ ਟੀਮ ਵਿੱਚ ਤਰਨਪ੍ਰੀਤ ਸਿੰਘ, ਹਰਸ਼ਿਤ,ਅਮਿਤੋਜ ਸਿੰਘ, ਕਰਨਬੀਰ ਸਿੰਘ, ਅੰਸ਼ਪ੍ਰੀਤ ਸਿੰਘ,ਜੋਬਨਪ੍ਰੀਤ ਸਿੰਘ, ਚਮਕੌਰ ਸਿੰਘ, ਤਰਨਦੀਪ ਸਿੰਘ, ਤਰਨਜੋਤ ਸਿੰਘ ਆਦਿ ਵਿਦਿਆਰਥੀਆਂ ਨੇ ਭਾਗ ਲਿਆ। ਇਸਤੋਂ ਇਲਾਵਾ 100, 200, 400 ਤੇ 3000 ਮੀਟਰ ਰੇਸ ਵਿੱਚ ਲੜਕੇ ਤੇ ਲੜਕੀਆਂ ਨੇ ਗੋਲਡ, ਸਿਲਵਰ ਤੇ ਬਰੋਨਜ਼ ਮੈਡਲ ਪ੍ਰਾਪਤ ਕੀਤੇ। ਅੰਡਰ-19 ਲੜਕੀਆਂ ਦੀ ਟੀਮ ਨੇ ਵਾਲੀਬਾਲ ਅਤੇ ਖੋ- ਖੋ ਦੋਨਾਂ ਖੇਡਾਂ ਵਿੱਚ ਵਿੱਚ ਗੋਲਡ ਪ੍ਰਾਪਤ ਕੀਤਾ। ਲੜਕੀਆਂ ਦੀ ਟੀਮ ਵਿੱਚ ਮਨਪ੍ਰੀਤ ਕੌਰ, ਅਸ਼ਮੀਨ ਕੌਰ, ਰੁਪਿੰਦਰ ਕੌਰ, ਜਸਪ੍ਰੀਤ ਕੌਰ, ਇਸ਼ਮੀਤ ਕੌਰ, ਗੁਰਸਿਮਰਨ ਕੌਰ, ਜਸ਼ਨਦੀਪ ਕੌਰ, ਰਮਨਦੀਪ ਕੌਰ, ਮੁਸਕਾਨਪ੍ਰੀਤ ਕੌਰ, ਸਿਮਰਨਪ੍ਰੀਤ ਕੌਰ, ਸ਼ੁੱਭਰੀਤ ਕੌਰ, ਰਾਜਵਿੰਦਰ ਕੌਰ, ਪ੍ਰਵੀਨ ਕੌਰ ਨੇ ਭਾਗ ਲਿਆ। ਬੱਚਿਆਂ ਨੇ ਰੱਸਾਕਸ਼ੀ, ਲੌਂਗ ਜੰਪ, ਸ਼ੌਟਪੁੱਟ ਦੇ ਮੁਕਾਬਲਿਆਂ ਵਿੱਚ ਵੀ ਮੈਡਲ ਪ੍ਰਾਪਤ ਕੀਤੇ। ਜੇਤੂ ਰਹੇ ਬੱਚਿਆਂ ਨੂੰ ਮੈਡਲ ਦੇ ਨਾਲ ਨਾਲ ਸਰਟੀਫਿਕੇਟ ਦੇ ਕੇ ਵੀ ਸਨਮਾਨਤ ਕੀਤਾ ਗਿਆ। ਬੱਚਿਆਂ ਦੀ ਇਨ੍ਹਾਂ ਮੁਕਾਬਲਿਆਂ ਲਈ ਤਿਆਰੀ ਅਧਿਆਪਕ ਹਰਕੰਵਲਪ੍ਰੀਤ ਸਿੰਘ ਤੇ ਨਵਦੀਪ ਕੌਰ ਨੇ ਕਰਵਾਈ ਸੀ। ਇਸ ਮੌਕੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗਗਨਦੀਪ ਕੌਰ ਨੇ ਜੇਤੂ ਰਹੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਅਕਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਵਾਈਸ ਪ੍ਰੈਸੀਡੈਂਟ ਕੁਲਵਿੰਦਰ ਸਿੰਘ, ਕੋਆਰਡੀਨੇਟਰ ਵਿਸ਼ਾਲ ਕੁਮਾਰ, ਅਨੂ ਸ਼ਰਮਾ, ਨਵਨੀਤ ਕੌਰ, ਅਧਿਆਪਕ ਕਰਨਵੀਰ ਚੌਹਾਨ, ਰਵਿੰਦਰ ਪਾਲ ਸਿੰਘ, ਅਮਿਤ ਕੁਮਾਰ, ਕੁਲਦੀਪ ਕੌਰ, ਦੀਨ ਦਿਆਲ ਰਵਿੰਦਰਪਾਲ ਸਿੰਘ, ਕਾਸ਼ਮ ਖ਼ਾਨ, ਹਰਵਿੰਦਰ ਕੌਰ ਆਦਿ ਹਾਜ਼ਰ ਸਨ।