ਅਕਾਲ ਅਕੈਡਮੀ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
ਅਕਾਲ ਅਕੈਡਮੀ ਵਿਖ਼ੇ ' ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ' ਮਨਾਈ
Publish Date: Thu, 03 Sep 2026 08:57 PM (IST)
Updated Date: Thu, 03 Sep 2026 08:58 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖ਼ੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ ਜਿਸ ਵਿੱਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰੀ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਭਾਗ ਲਿਆ। ਇਸ ਵਿੱਚ ਸਭ ਤੋਂ ਪਹਿਲਾ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗਗਨਦੀਪ ਕੌਰ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਨੂੰ ਭੋਗ ਪ੍ਰਸ਼ਾਦ ਭੇਟਾ ਕੀਤਾ ਗਿਆ ਤੇ ਨਾਲ ਹੀ ਕੇਕ ਕੱਟਿਆ ਗਿਆ। ਉਨ੍ਹਾਂ ਪ੍ਰੀ-ਪ੍ਰਾਇਮਰੀ ਵਿੰਗ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਜੋ ਕਿ ਕ੍ਰਿਸ਼ਨ ਤੇ ਰਾਧਾ ਦੇ ਰੂਪ ਵਿੱਚ ਸਜ ਕੇ ਆਏ ਹੋਏ ਸਨ ਸਾਰਿਆਂ ਨੂੰ ਪ੍ਰਸ਼ਾਦ ਖੁਵਾਇਆ ਤੇ ਸਾਰੇ ਸਟਾਫ਼ ਤੇ ਬੱਚਿਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਬੱਚਿਆਂ ਨੇ ਰਾਧਾ ਕ੍ਰਿਸ਼ਨ ਬਣ ਕੇ ਡਾਂਸ ਆਈਟਮਜ਼ ਤੇ ਕ੍ਰਿਸ਼ਨ ਜੀ ਦੇ ਜੀਵਨ ਨੂੰ ਪੇਸ਼ ਕਰਦਾ ਇੱਕ ਡਰਾਮਾ ਪੇਸ਼ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਹੀਨਾ ਨੇ ਨਿਭਾਈ। ਇਸ ਮੌਕੇ ਮੈਡਮ ਮੋਨਾ ਘਈ, ਮੈਡਮ ਮਧੂ ਸ਼ਰਮਾ, ਐਕਟੀਵਿਟੀ ਇੰਚਾਰਜ ਮੈਡਮ ਸੋਨੀਆ, ਗੀਤਾ ਰਾਣੀ, ਅਲਕਾ ਰਾਣਾ, ਪਰਮਜੀਤ ਕੌਰ, ਸਰਬਜੀਤ ਕੌਰ, ਹੀਨਾ ਸੂਦ, ਸ਼ਿਵੀ, ਮੋਨਿਕਾ, ਸ਼ਸ਼ੀ ਰਾਣੀ, ਮਮਤਾ, ਸੁਪਿੰਦਰਜੀਤ ਕੌਰ, ਰਾਜਨਦੀਪ ਕੌਰ, ਅਮਨਦੀਪ ਕੌਰ, ਸ਼ਿਵੀ, ਸੁਮਿਤਾ, ਮਨਦੀਪ ਕੌਰ, ਲਵਨੀਤ ਕੌਰ, ਨੇਹਾ ਆਦਿ ਹਾਜ਼ਰ ਸਨ।