ਅਕਾਲ ਅਕੈਡਮੀ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਅਕਾਲ ਅਕੈਡਮੀ ਵਿਖ਼ੇ ' ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ' ਮਨਾਈ
Publish Date: Wed, 02 Sep 2026 07:04 PM (IST)
Updated Date: Thu, 03 Sep 2026 04:01 AM (IST)
ਕੈਪਸ਼ਨ: 2ਕੇਪੀਟੀ21 ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਮਨਾਈ ਗਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬੱਚੇ ਆਪਣੀ ਪੇਸ਼ਕਾਰੀ ਕਰਦੇ ਹੋਏ। ਕੈਪਸ਼ਨ: 2ਕੇਪੀਟੀ22 ਸਮਾਗਮ ਦੌਰਾਨ ਪ੍ਰਿੰਸੀਪਲ ਗਗਨਦੀਪ ਕੌਰ ਬੱਚਿਆਂ ਦਾ ਸਨਮਾਨ ਕਰਦੇ ਹੋਏ ਨਾਲ ਪ੍ਰਿੰਸੀਪਲ ਮੋਨਾ ਘਈ, ਪ੍ਰਿੰਸੀਪਲ ਮਧੂ ਸ਼ਰਮਾ ਤੇ ਹੋਰ। ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖ਼ੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ ਜਿਸ ਵਿੱਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰੀ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਭਾਗ ਲਿਆ |ਇਸ ਵਿੱਚ ਸਭ ਤੋਂ ਪਹਿਲਾ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਨੂੰ ਭੋਗ ਪ੍ਰਸ਼ਾਦ ਭੇਟਾ ਕੀਤਾ ਗਿਆ ਅਤੇ ਨਾਲ ਹੀ ਕੇਕ ਕੱਟ ਕੀਤਾ ਗਿਆ|ਉਹਨਾਂ ਪ੍ਰੀ-ਪ੍ਰਾਇਮਰੀ ਵਿੰਗ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਜੋ ਕਿ ਕ੍ਰਿਸ਼ਨ ਅਤੇ ਰਾਧਾ ਦੇ ਰੂਪ ਵਿੱਚ ਸਜ ਕੇ ਆਏ ਹੋਏ ਸਨ ਸਾਰਿਆਂ ਨੂੰ ਪ੍ਰਸ਼ਾਦ ਖੁਵਾਇਆ ਅਤੇ ਸਾਰੇ ਸਟਾਫ਼ ਅਤੇ ਬੱਚਿਆਂ ਨੂੰ ਕ੍ਰਿਸ਼ਨ ਜਨਮਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ |ਬੱਚਿਆਂ ਨੇ ਰਾਧਾ ਕ੍ਰਿਸ਼ਨ ਬਣ ਕੇ ਡਾਂਸ ਆਈਟਮਜ਼ ਅਤੇ ਕ੍ਰਿਸ਼ਨ ਜੀ ਦੇ ਜੀਵਨ ਨੂੰ ਪੇਸ਼ ਕਰਦਾ ਇੱਕ ਡਰਾਮਾ ਪੇਸ਼ ਕੀਤਾ|ਨੰਨ੍ਹੇ ਮੁੰਨੇ ਬੱਚੇ ਰਾਧਾ ਕ੍ਰਿਸ਼ਨ ਦੇ ਰੂਪ ਵਿੱਚ ਬਹੁਤ ਹੀ ਮਨਮੋਹਕ ਲੱਗ ਰਹੇ ਸਨ |ਮੰਚ ਸੰਚਾਲਨ ਦੀ ਭੂਮਿਕਾ ਮੈਡਮ ਹੀਨਾ ਨੇ ਨਿਭਾਈ |ਇਸ ਮੌਕੇ ਮੈਡਮ ਮੋਨਾ ਘਈ (ਪ੍ਰਿੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੀਨੀਅਰ ਵਿੰਗ )ਮੈਡਮ ਮਧੂ ਸ਼ਰਮਾ (ਪ੍ਰਿੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ ਜੂਨੀਅਰ ਵਿੰਗ ), ਐਕਟੀਵਿਟੀ ਇੰਚਾਰਜ ਮੈਡਮ ਸੋਨੀਆ,ਗੀਤਾ ਰਾਣੀ, ਅਲਕਾ ਰਾਣਾ, ਪਰਮਜੀਤ ਕੌਰ,ਸਰਬਜੀਤ ਕੌਰ, ਹੀਨਾ ਸੂਦ,ਸ਼ਿਵੀ, ਮੋਨਿਕਾ,ਸ਼ਸ਼ੀ ਰਾਣੀ, ਮਮਤਾ, ਸੁਪਿੰਦਰਜੀਤ ਕੌਰ, ਰਾਜਨਦੀਪ ਕੌਰ, ਅਮਨਦੀਪ ਕੌਰ, ਸ਼ਿਵੀ,ਸੁਮਿਤਾ, ਮਨਦੀਪ ਕੌਰ,ਲਵਨੀਤ ਕੌਰ, ਨੇਹਾ ਆਦਿ ਹਾਜ਼ਰ ਸਨ।