ਐਡਵੋਕੇਟ ਪਿਊਸ਼ ਮਨਚੰਦਾ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ ਐਡਵੋਕੇਟ ਪਿਊਸ਼ ਮਨਚੰਦਾ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ
Publish Date: Fri, 16 Oct 2026 08:54 PM (IST)
Updated Date: Fri, 16 Oct 2026 08:57 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ ਦੇ ਕਪੂਰਥਲਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਪਣੀ ਨਵੀਂ ਜ਼ਿਲ੍ਹਾ ਟੀਮ ਦਾ ਐਲਾਨ ਕੀਤਾ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਜ਼ਿਲ੍ਹਾ ਟੀਮ ਵਿੱਚ 10 ਉਪ ਪ੍ਰਧਾਨ, ਤਿੰਨ ਜ਼ਿਲ੍ਹਾ ਜਨਰਲ ਸਕੱਤਰ, ਨੌਂ ਸਕੱਤਰ, ਇੱਕ ਮੁੱਖ ਬੁਲਾਰੇ ਤੇ ਦੋ ਬੁਲਾਰੇ ਸ਼ਾਮਲ ਹਨ। ਸੂਚੀ ਵਿੱਚ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਬੇਗੋਵਾਲ ਇਲਾਕੇ ਦੇ ਆਗੂ ਸ਼ਾਮਲ ਹਨ। ਪਾਰਟੀ ਵੱਲੋਂ ਜਾਰੀ ਕੀਤੀ ਗਈ ਨਿਯੁਕਤੀਆਂ ਦੀ ਸੂਚੀ ਵਿੱਚ ਕਿਹਾ ਗਿਆ ਹੈ ਕਿ ਇਹ ਨਿਯੁਕਤੀਆਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਸਲਾਹ-ਮਸ਼ਵਰਾ ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤੀਆਂ ਗਈਆਂ ਹਨ। ਉਪ ਪ੍ਰਧਾਨਾਂ ਦੀ ਸੂਚੀ ਨਵੀਂ ਟੀਮ ਵਿੱਚ ਅਸ਼ੋਕ ਮਾਹਲਾ, ਐਡਵੋਕੇਟ ਪਿਊਸ਼ ਮਨਚੰਦਾ, ਰਾਕੇਸ਼ ਕੁਮਾਰ (ਨੀਤੂ), ਰਾਜੀਵ ਪਾਹਵਾ, ਪਰਮਜੀਤ ਸਿੰਘ ਪੰਮਾ, ਆਸ਼ੂ ਪੁਰੀ, ਪੁਸ਼ਪਾ ਮਿਸ਼ਰਾ, ਸੌਰਵ ਖੁੱਲਰ, ਰਿੰਪੀ ਸ਼ਰਮਾ ਤੇ ਬਲਦੇਵ ਰਾਜ ਨੂੰ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਉਪ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ ਨੇ ਇਸ ਨਿਯੁਕਤੀ ਲਈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਪੂਰੀ ਟੀਮ ਦੇ ਨਾਲ, ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਲਗਨ ਨਾਲ ਕੰਮ ਕਰਨਗੇ। ਯੁਵਾ ਟੀਮ ਨੂੰ ਸੰਗਠਿਤ ਕਰਨ ਲਈ, ਫਗਵਾੜਾ ਤੋਂ ਨੌਜਵਾਨ ਆਗੂ ਨਿਤਿਨ ਚੱਢਾ ਨੂੰ ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਜਨਰਲ ਸਕੱਤਰ ਮਨੂੰ ਧੀਰ, ਅਸ਼ੋਕ ਦੁੱਗਲ ਤੇ ਨਿਰਮਲ ਸਿੰਘ ਨਾਹਰ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਨੌਂ ਆਗੂਆਂ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ’ਚ ਰਮਨ ਕੁਮਾਰ ਬਜਾਜ, ਧਰਮਵੀਰ ਮਲਹੋਤਰਾ, ਰਾਜਿੰਦਰ ਕੁਮਾਰ, ਸੁਖਵਿੰਦਰ ਸਿੰਘ, ਰਾਜ ਕੁਮਾਰ ਗੁਪਤਾ, ਨੀਰਜ ਕੋਟਰਾਣੀ, ਵਿਵੇਕ ਸਿੰਘ ਬੈਂਸ (ਸਨੀ), ਰਮਨਦੀਪ ਸਿੰਘ ਤੇ ਰਜਨੀ ਬਾਲਾ ਸ਼ਾਮਲ ਹ ਨ। ਕਪੂਰ ਚੰਦ ਥਾਪਰ ਨੂੰ ਜ਼ਿਲ੍ਹਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਬਬਲੂ ਸਿੰਘ ਤੇ ਰਾਜ ਕੁਮਾਰ ਰਾਣਾ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੁਆਰਾ ਐਲਾਨੀ ਗਈ ਟੀਮ ਵੱਖ-ਵੱਖ ਖੇਤਰਾਂ ਦੇ ਆਗੂਆਂ ਦੀ ਨੁਮਾਇੰਦਗੀ ਕਰਦੀ ਹੈ। ਨਵੀਆਂ ਨਿਯੁਕਤੀਆਂ ਨਾਲ ਜ਼ਿਲ੍ਹਾ ਪੱਧਰ ਤੇ ਪਾਰਟੀ ਦੇ ਸੰਗਠਨਾਤਮਕ ਕੰਮ ਨੂੰ ਤੇਜ਼ ਕਰਨ ਤੇ ਪਾਰਟੀ ਵਰਕਰਾਂ ਵਿੱਚ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ।