ਸਮੂਹਿਕ ਛੁੱਟੀ ਸਬੰਧੀ ਏਡੀਸੀ ਫਗਵਾੜਾ ਨੂੰ ਦਿੱਤਾ ਅਗਾਊਂ ਨੋਟਿਸ 27 ਅਗਸਤ ਨੂੰ ਸਮੂਹਿਕ ਛੁੱਟੀ ਤੇ ਜਾਣ ਸਬੰਧੀ ਏ ਡੀ ਸੀ ਫਗਵਾੜਾ ਨੂੰ ਦਿੱਤਾ ਅਗਾਂਊ ਨੋਟਿਸ
Publish Date: Tue, 25 Aug 2026 09:39 PM (IST)
Updated Date: Tue, 25 Aug 2026 09:42 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਤਹਿਸੀਲ ਫਗਵਾੜਾ ਸਮੂਹਿਕ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕ ਆਗੂਆਂ ਸਤਵੰਤ ਸਿੰਘ ਟੂਰਾ, ਗਣੇਸ਼ ਭਗਤ, ਸਤਨਾਮ ਸਿੰਘ ਰੰਧਾਵਾ, ਦਲਜੀਤ ਸਿੰਘ ਸੈਣੀ, ਜਸਬੀਰ ਸਿੰਘ,ਗੁਰਮੁਖ ਲੋਕਪ੍ਰੇਮੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨਾਂ ’ਤੇ ਤਹਿਸੀਲ ਫਗਵਾੜਾ ਦੇ ਏਡੀਸੀ ਰਣਧੀਰ ਸਿੰਘ ਹੀਰ ਨੂੰ ਅਗਾਊਂ ਨੋਟਿਸ ਦਿੱਤਾ ਗਿਆ। ਇਸ ਨੋਟਿਸ ਅਨੁਸਾਰ ਸਮੂਹ ਅਧਿਆਪਕ ਤੇ ਨਾਨ ਟੀਚਿੰਗ ਸਟਾਫ ਸਮੇਤ ਸਕੂਲ ਮੁਖੀ 27 ਅਗਸਤ ਨੂੰ ਸਮੂਹਿਕ ਛੁੱਟੀ ਲੈਂਦੇ ਹੋਏ ਸਕੂਲਾਂ ਵਿੱਚ ਹਾਜ਼ਰ ਨਾ ਹੋ ਕੇ ਜ਼ਿਲ੍ਹਾ ਪੱਧਰੀ ਤੇ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਆਗੂਆਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ 18 ਪ੍ਰਤੀਸ਼ਤ ਬਕਾਇਆ ਡੀਏ ਜਾਰੀ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੰਜਾਬ ਸਕੇਲ ਲਾਗੂ ਕਰਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਜਰੂਰੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਲਾਮਬੰਦ ਕੀਤਾ ਜਾਵੇਗਾ। ਇਸ ਸਮੇਂ ਪੰਜਾਬ ਸਮੁੱਚਾ ਮੁਲਾਜ਼ਮ ਵਰਗ ਤੇ ਪੈਨਸ਼ਨਰ ਵਰਗ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਪਿੱਛਲੇ ਸਾਢੇ ਚਾਰ ਸਾਲ ਤੋਂ ਕੀਤੇ ਜਾ ਰਹੇ ਮਾੜੇ ਵਤੀਰੇ ਕਾਰਨ ਪੂਰੀ ਤਰ੍ਹਾਂ ਖ਼ਫ਼ਾ ਹੈ। ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਦੀ ਲੱਗਭਗ ਅੱਠ ਲੱਖ ਦੇ ਕਰੀਬ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਦੇ ਮੂੜ ਵਿਚ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਜੇਕਰ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਪੰਜਾਬ ਸਰਕਾਰ ਦੇ ਖਿਲਾਫ ਵੋਟਾਂ ਪਾ ਦਿੱਤੀਆਂ ਤਾਂ ਮੌਜੂਦਾ ਸਰਕਾਰ ਨੂੰ ਖਮਿਆਜ਼ਾ ਵੀ ਭੁਗਤਨਾ ਪਵੇਗਾ। ਮੁਲਾਜ਼ਮ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਪੰਜਾਬ ਸਰਕਾਰ ਨੂੰ ਡੀਏ ਸਬੰਧੀ ਜੋ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਸੁਣਾਇਆ ਹੈ,ਨੂੰ ਤੁਰੰਤ ਲਾਗੂ ਕਰੇ ਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਸਬੰਧੀ ਤੁਰੰਤ ਢੁਕਵੀਂ ਕਾਰਵਾਈ ਕਰੇ। ਇਸ ਸਮੇਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਧਿਆਪਕ ਆਗੂ ਪਰਮਜੀਤ ਸਿੰਘ ਚੌਹਾਨ, ਕੁਲਬੀਰ ਜੋਸ਼ੀ, ਮਨਦੀਪ ਸਿੰਘ, ਵਿਕਰਮਜੀਤ ਸਿੰਘ, ਪਰਮਾਤਮਾ ਸਿੰਘ, ਚਰਨਜੀਤ ਸਿੰਘ, ਕੁਲਵਿੰਦਰ ਸਿੰਘ ਗੋਨੇਆਣਾ, ਬਲਕਰਨ ਸਿੰਘ, ਗੁਰਪ੍ਰੀਤ ਸਿੰਘ, ਹਾਜ਼ਰ ਸਨ।