“ਸੱਤ ਸਮੁੰਦਰੋਂ ਪਾਰ” ਦਾ ਸਿਲਵਰ ਜੁਬਲੀ ਸਮਾਰੋਹ ਪੰਜਾਬੀ ਭਵਨ ਵਿੱਚ ਸ਼ਾਨੋ-ਸ਼ੌਕਤ ਨਾਲ ਆਯੋਜਿਤ
“ਸੱਤ ਸਮੁੰਦਰੋਂ ਪਾਰ” ਦਾ ਸਿਲਵਰ ਜੁਬਲੀ ਸਮਾਰੋਹ ਪੰਜਾਬੀ ਭਵਨ ਵਿੱਚ ਸ਼ਾਨੋ-ਸ਼ੌਕਤ ਨਾਲ ਆਯੋਜਿਤ
Publish Date: Fri, 03 Apr 2026 06:54 PM (IST)
Updated Date: Fri, 03 Apr 2026 06:55 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬੀ ਭਾਸ਼ਾ ਦਾ ਮਾਸਿਕ ਪੱਤਰ ਕੱਢਣਾ ਬਹੁਤ ਔਖਾ ਕੰਮ ਹੈ, ਇਸ ਨੂੰ ਲਗਾਤਾਰ ਛਾਪ ਕੇ ਪਾਠਕਾਂ ਤੱਕ ਪੁੱਜਦਾ ਕਰਨਾ ਹੋਰ ਵੀ ਮੁਸ਼ਕਲ ਹੁੰਦਾ ਹੈ। ਗਲੋਬਲ ਨਿਊਜ਼ ਮੈਗਜ਼ੀਨ ਸੱਤ ਸਮੁੰਦਰੋਂ ਪਾਰ, ਪਿਛਲੇ ਪੱਚੀ ਸਾਲ ਤੋਂ ਛਪ ਕੇ ਪਾਠਕਾਂ ਤੱਕ ਪੁੱਜਦਾ ਹੈ। ਇਹ ਸਿਰੜੀ ਸੁਭਾਅ ਤੇ ਜਨੂੰਨੀ ਵਿਅਕਤੀ ਦਾ ਕੰਮ ਹੈ। ਇਹ ਵਿਚਾਰ ਉੱਘੇ ਉਦਯੋਗਪਤੀ ਸਤਬੀਰ ਸਿੰਘ ਅੰਮ੍ਰਿਤਸਰ ਨੇ ਪ੍ਰਗਟਾਏ। ਪੰਜਾਬੀ ਭਵਨ ਦੇ ਮੁੱਖ ਸੈਮੀਨਾਰ ਹਾਲ ਵਿਚ ਪ੍ਰਸਿੱਧ ਗਲੋਬਲ ਨਿਊਜ਼ ਮੈਗਜ਼ੀਨ “ਸੱਤ ਸਮੁੰਦਰੋਂ ਪਾਰ” ਦੇ 25 ਸਾਲ ਪੂਰੇ ਹੋਣ ਦੇ ਸਬੰਧ ਵਿਚ ਸਿਲਵਰ ਜੁਬਲੀ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਸੰਪਾਦਕ ਇੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਮੈਗਜ਼ੀਨ ਦੇ 25 ਸਾਲਾਂ ਦੇ ਸੰਘਰਸ਼ਮਈ ਸਫ਼ਰ, ਵਿਕਾਸ ਤੇ ਮਹੱਤਵਪੂਰਨ ਉਪਲਬਧੀਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਿਰਾਸਤੀ ਅਕਾਡਮੀ ਦੇ ਪ੍ਰਧਾਨ ਤੇ ਉੱਘੇ ਕਵੀ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਇਹ ਮੈਗਜ਼ੀਨ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ ਤੇ ਸਭਿਆਚਾਰ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਤੇ ਇੰਦਰਜੀਤ ਸਿੰਘ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਇਸ ਮੌਕੇ ਅੰਮ੍ਰਿਤਸਰ ਤੋਂ ਪ੍ਰਸਿੱਧ ਸਮਾਜਸੇਵੀ ਸਤਬੀਰ ਸਿੰਘ ਨੇ ਘੁੱਲਾ ਸ਼ਾਹ ਜੀ ਦੇ ਨਾਲ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ। ਪ੍ਰਸਿੱਧ ਕਵਿੱਤਰੀ ਤੇ ਸਾਬਕਾ ਸੰਪਾਦਕ ਪਰਹਿੱਤ ਮਨਦੀਪ ਕੌਰ ਭੰਮਰਾ ਨੇ ਇੰਦਰਜੀਤ ਸਿੰਘ ਦੇ ਉਸ ਦੀ ਪੱਤਰਕਾਰੀ ਨੂੰ ਦੇਣ ਬਾਰੇ ਗੱਲਬਾਤ ਕੀਤੀ। ਸਮਾਰੋਹ ਨੂੰ ਸੰਬੋਧਨ ਕਰਨ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ ਵਿਚ ਡਾ. ਹਰਸ਼ਿੰਦਰ ਕੌਰ (ਪਟਿਆਲਾ), ਡਾ. ਮਨਜੀਤ ਸਿੰਘ ਬਲ (ਜ਼ੀਰਕਪੁਰ), ਬਲਜੀਤ ਕੌਰ ਘੋਲੀਆ (ਲੁਧਿਆਣਾ), ਗਗਨਦੀਪ ਧਾਲੀਵਾਲ (ਬਰਨਾਲਾ), ਡਾ. ਜਸਵੰਤ ਸਿੰਘ ਗਿੱਲ (ਅਮਨ ਕੈਂਸਰ ਹਸਪਤਾਲ, ਜਲੰਧਰ), ਬੁੱਧ ਸਿੰਘ ਨੀਲੋਂ (ਲੁਧਿਆਣਾ), ਜਗਤਾਰ ਸਮਾਲਸਰ (ਏਲਨਾਬਾਦ, ਸਿਰਸਾ), ਬਲਜਿੰਦਰ ਕੌਰ ਸ਼ੇਰਗਿੱਲ (ਮੋਹਾਲੀ), ਸੋਮਨਾਥ ਭੱਟੀ (ਸੱਤਿਆਗ੍ਰਹਿ), ਰਣਜੀਤ ਸਿੰਘ ਅਜ਼ਾਦ ਕਾਂਝਲਾ (ਬਰਨਾਲਾ) ਤੇ ਬਾਬਾ ਸ਼ਮਸ਼ੇਰ ਸਿੰਘ ਜਗੇੜਾ ਸ਼ਾਮਲ ਸਨ। ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ (ਹਾਜੀਪੁਰ) ਨੇ ਬਹੁਤ ਹੀ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਇਸ ਤੋਂ ਇਲਾਵਾ ਸੁਰਿੰਦਰ ਸਿੰਘ ਫੋਟੋ ਪੱਤਰਕਾਰ ਨੇ ਸਮਾਗਮ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਬਖ਼ੂਬੀ ਨਿਭਾਈ। ਇਸ ਮੌਕੇ ਹੋਰ ਹਾਜ਼ਰ ਸਖ਼ਸ਼ੀਅਤਾਂ ਵਿਚ ਜਗਮੋਹਨ ਸਿੰਘ ਲੱਕੀ (ਪਟਿਆਲਾ), ਮਨਜਿੰਦਰ ਸਿੰਘ ਬੱਬੂ (ਰੀਅਲ ਅਸਟੇਟ ਸਲਾਹਕਾਰ, ਲੁਧਿਆਣਾ), ਸੁਰਿੰਦਰ ਹੀਰ (ਗ੍ਰੀਸ), ਜਸਵੀਰ ਕੌਰ (ਲੁਧਿਆਣਾ), ਪੀਐੱਸ ਪਾਲ ਐਡਵੋਕੇਟ, ਭਾਰਤ ਭੂਸ਼ਨ ਗੁਪਤਾ, ਜਗਜੀਤ ਸਿੰਘ ਮਾਨ (ਲੁਧਿਆਣਾ), ਬਲਬੀਰ ਸਿੰਘ ਸਿੱਧੂ ਸੰਪਾਦਕ ਜਸਟਿਸ ਨਿਊਜ਼, ਸ਼ਰਨਜੀਤ ਸਿੰਘ ਰੂਬੀ ਦੌਧਰ ਗਰਬੀ (ਮੋਗਾ), ਸਤਨਾਮ ਸਿੰਘ ਕੋਮਲ, ਚਰਨਜੀਤ ਸਿੰਘ, ਸਾਧੂ ਸਿੰਘ, ਮਾਸਟਰ ਰਣਜੀਤ ਸਿੰਘ, ਅਮਨਪ੍ਰੀਤ ਕੌਰ ਸਤਨਾਮ ਸਿੰਘ (ਲੁਧਿਆਣਾ) ਤੇ ਜਸਵਿੰਦਰ ਸਿੰਘ ਔਜਲਾ (ਨਵਾਂ ਸ਼ਹਿਰ) ਵੀ ਮੌਜੂਦ ਸਨ।