ਮਨਰਾਜ ਸਿੰਘ ਦਿਓਲ ਬਣੇ ਅਭਾਵਿਪ ਦੇ ਨਗਰ ਮੰਤਰੀ ਅਭਾਵਿਪ ਵੱਲੋਂ ਕਪੂਰਥਲਾ ਨਗਰ ਇਕਾਈ ਦਾ ਐਲਾਨ, ਮਨਰਾਜ ਸਿੰਘ ਦਿਓਲ ਬਣੇ ਨਗਰ ਮੰਤਰੀ
Publish Date: Sat, 31 Oct 2026 06:37 PM (IST)
Updated Date: Sat, 31 Oct 2026 06:38 PM (IST)
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੱਲੋਂ ਕਪੂਰਥਲਾ ਨਗਰ ਇਕਾਈ ਦਾ ਐਲਾਨ ਪ੍ਰਭਜੋਤ ਸਿੰਘ ਤੇ ਅਵਤਾਰ ਸਿੰਘ ਸਹਿ ਨਗਰ ਮੰਤਰੀ ਨਿਯੁਕਤ ਕੀਤੇ ਗਏ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਅਭਾਵਿਪ) ਦੀ ਕਪੂਰਥਲਾ ਨਗਰ ਇਕਾਈ ਵੱਲੋਂ ਸੰਗਠਨਾਤਮਕ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਤੇ ਵਿਦਿਆਰਥੀਆਂ ਵਿੱਚ ਸੰਗਠਨ ਦੀਆਂ ਗਤੀਵਿਧੀਆਂ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਨਵੀਂ ਨਗਰ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਅਭਾਵਿਪ ਪੰਜਾਬ ਦੇ ਪ੍ਰਾਂਤ ਸਹਿ ਮੰਤਰੀ ਅੰਕਿਤ ਕੁੰਦਰਾ ਤੇ ਅਭਾਵਿਪ ਜਲੰਧਰ ਦੇ ਵਿਭਾਗ ਸੰਗਠਨ ਮੰਤਰੀ ਨਿਰਦੇਸ਼ ਖਜੂਰੀਆ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਮਨਰਾਜ ਸਿੰਘ ਦਿਓਲ ਨੂੰ ਕਪੂਰਥਲਾ ਨਗਰ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ, ਜਦਕਿ ਪ੍ਰਭਜੋਤ ਸਿੰਘ ਤੇ ਅਵਤਾਰ ਸਿੰਘ ਨੂੰ ਸਹਿ ਨਗਰ ਮੰਤਰੀ ਨਿਯੁਕਤ ਕੀਤਾ ਗਿਆ । ਨਗਰ ਕਾਰਜਕਾਰਨੀ ਮੈਂਬਰਾਂ ਵਜੋਂ ਮਨਕਰਨ ਸਿੰਘ, ਹਰਸ਼ੇਰ ਤੂਰ, ਤੇਜਵੀਰ ਸਿੰਘ, ਹਰनेक ਸਿੰਘ ਅਤੇ ਮਨਮੀਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ। ਇਸ ਤੋਂ ਇਲਾਵਾ ਸਟੂਡੈਂਟ ਫਾਰ ਸੇਵਾ ਦੇ ਅਧੀਨ ਪ੍ਰਭਜੀਤ ਸਿੰਘ ਤੇ ਸੁਖਜੀਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸੰਗਠਨ ਵੱਲੋਂ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਨਵੀਂ ਟੀਮ ਪੂਰੀ ਨਿਸ਼ਠਾ ਤੇ ਸਮਰਪਣ ਨਾਲ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਉਠਾਉਣ, ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਤੇ ਸਮਾਜ ਤੇ ਰਾਸ਼ਟਰ ਹਿੱਤ ਵਿੱਚ ਰਚਨਾਤਮਕ ਕਾਰਜਾਂ ਨੂੰ ਅੱਗੇ ਵਧਾਉਣ ਲਈ ਕੰਮ ਕਰੇਗੀ। ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਤੇ ਕਾਰਜਕਰਤਾਵਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਹਾਰਦਿਕ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।