ਹਲਕਾ ਇੰਚਾਰਜ ਹੰਸਪਾਲ ਨੂੰ ਆਪ ਦੇ ਟਕਸਾਲੀ ਆਗੂਆਂ ਦਿੱਤੀ ਵਧਾਈ ਆਪ ਦੇ ਨਵੇਂ ਹਲਕਾ ਇੰਚਾਰਜ ਦਵਿੰਦਰਪਾਲ ਹੰਸਪਾਲ ਨੂੰ ਆਪ ਦੇ ਟਕਸਾਲੀ ਆਗੂਆਂ ਦਿੱਤੀ ਵਧਾਈ
Publish Date: Mon, 19 Oct 2026 10:54 PM (IST)
Updated Date: Mon, 19 Oct 2026 10:57 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਆਮ ਆਦਮੀ ਪਾਰਟੀ ਕਪੂਰਥਲਾ ਦੇ ਟਕਸਾਲੀ ਆਗੂਆਂ ਵੱਲੋਂ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਪਾਰਟੀ ਦੇ ਨਵੇਂ ਲਗਾਏ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਉਰਫ਼ ਰੰਗਾ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਾਲਾ ਸੰਘਿਆਂ, ਸੰਧੂ ਚੱਠਾ, ਸੁੰਨੜਵਾਲ, ਸਿੱਧਵਾਂ ਦੋਨਾਂ ਸਮੇਤ ਹੋਰ ਪਿੰਡਾਂ ਦੇ ਪਾਰਟੀ ਨਾਲ਼ 2013-14 ਤੋਂ ਜੁੜੇ ਵਰਕਰ ਜਿਨ੍ਹਾਂ ਵਿੱਚ ਸੀਨੀਅਰ ਆਗੂ ਸਤਨਾਮ ਸਿੰਘ ਸੰਘਾ, ਦਲਵੀਰ ਸਿੰਘ ਰਾਣਾ, ਕਰਨ ਦੀਕਸ਼ਿਤ, ਦਲਜੀਤ ਰੰਧਾਵਾ, ਸਿੱਧਵਾਂ ਦੋਨਾਂ ਦੇ ਸਰਪੰਚ ਸੁਖਵਿੰਦਰ ਸਿੰਘ ਨੇਕੀ, ਪਰਮਜੀਤ ਸਿੰਘ ਖਾਲਸਾ ਸੰਧੂ ਚੱਠਾ, ਮਨਿੰਦਰ ਸਿੰਘ ਤੇ ਮੁਲਾਜ਼ਮ ਆਗੂ ਸੰਜੀਵ ਕੌਂਡਲ ਨੇ ਨਵ-ਨਿਯੁਕਤ ਹਲਕਾ ਇੰਚਾਰਜ ਨਾਲ਼ ਮੁਲਾਕਾਤ ਕਰਕੇ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਜਿੱਤਣ ਲਈ ਸਾਰੇ ਹਲਕੇ ਦੇ ਪੁਰਾਣੇ ਤੇ ਨਵੇਂ ਵਰਕਰ ਡੱਟ ਕੇ ਦਵਿੰਦਰਪਾਲ ਸਿੰਘ ਹੰਸਪਾਲ ਦਾ ਸਾਥ ਦੇਣਗੇ। ਇਸ ਮੌਕੇ ਸਤਨਾਮ ਸਿੰਘ ਸੰਘਾ ਨੇ ਕਿਹਾ ਕਿ ਅਸੀਂ ਸਾਰੇ ਤਨ ਮਨ ਧਨ ਨਾਲ ਇਨ੍ਹਾਂ ਦੇ ਨਾਲ ਹਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਹਨ ਤੇ ਹੁਣ ਅਸੀਂ ਸਾਰੇ ਰਲ ਮਿਲ ਕੇ 2027 ਵਿੱਚ ਕਪੂਰਥਲੇ ਦੀ ਸੀਟ ਵੀ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ।