ਭਗਵਤੀ ਜਾਗਰਣ ’ਚ ਹੇਨੰਤ ਕੁਮਾਰ ਹੋਏ ਨਤਮਸਤਕ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਵਿੱਚ ਆਪ ਆਗੂ ਹੇਨੰਤ ਕੁਮਾਰ ਹੋਏ ਨਤਮਸਤਕ, ਮਾਤਾ ਰਾਣੀ ਦਾ ਲਿਆ ਆਸ਼ੀਰਵਾਦ
Publish Date: Sat, 12 Sep 2026 08:33 PM (IST)
Updated Date: Sat, 12 Sep 2026 08:35 PM (IST)
ਮਾਤਾ ਰਾਣੀ ਦਾ ਲਿਆ ਆਸ਼ੀਰਵਾਦ ਪੰਜਾਬੀ ਜਾਗਰਣ ਪ੍ਰਤੀਨਿੱਧ ਕਪੂਰਥਲਾ : ਮਾਂ ਭਗਵਤੀ ਜਾਗਰਣ ਕਮੇਟੀ ਵੱਲੋਂ ਵਿਰਾਸਤੀ ਸ਼ਹਿਰ ਦੇ ਮੁਹੱਲਾ ਜੱਟਪੁਰਾ ਵਿਖੇ ਕਰਵਾਏ ਗਏ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਹੇਨੰਤ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਆਪ ਆਗੂ ਸ਼ਰਾਂਸ਼ ਮਰਵਾਹਾ ਵੀ ਮਾਂ ਦੇ ਚਰਨਾਂ ਵਿੱਚ ਨਤਮਸਤਕ ਹੋਏ। ਸਮਾਗਮ ਦੌਰਾਨ ਭਗਤਾਂ ਨੇ ਭਜਨਾਂ ਤੇ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭਗਤੀ ਰਸ ਦਾ ਆਨੰਦ ਮਾਣਿਆ। ਇਸ ਮੌਕੇ ਹੇਨੰਤ ਕੁਮਾਰ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਸੱਭਿਆਚਾਰਕ ਤੇ ਆਧਿਆਤਮਕ ਵਿਰਾਸਤ ਦੇ ਪ੍ਰਤੀਕ ਹਨ। ਅਜਿਹੇ ਪਵਿੱਤਰ ਆਯੋਜਨ ਸਮਾਜ ਵਿੱਚ ਆਪਸੀ ਭਾਈਚਾਰਾ, ਪਿਆਰ, ਸੇਵਾ ਭਾਵ ਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਦੌਰਾਨ ਜਾਗਰਣ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਹੇਨੰਤ ਕੁਮਾਰ ਤੇ ਸ਼ਰਾਂਸ਼ ਮਰਵਾਹਾ ਦਾ ਵਿਸ਼ੇਸ਼ ਤੌਰ ’ਤੇ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਸਮਾਗਮ ਵਿੱਚ ਪਹੁੰਚਣ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨ ਪ੍ਰਤੀਨਿਧੀਆਂ ਦੀ ਹਾਜ਼ਰੀ ਨਾਲ ਧਾਰਮਿਕ ਸਮਾਗਮਾਂ ਦੀ ਸ਼ੋਭਾ ਹੋਰ ਵੀ ਵਧਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਮਾਤਾ ਰਾਣੀ ਦੇ ਸ਼ਰਧਾਲੂ ਹਾਜ਼ਰ ਸਨ।