ਆਪ ਆਗੂ ਗੁਰਮੇਲ ਨੇ 9.55 ਲੱਖ ਨਾਲ਼ ਬਣੇ ਆਰਟ ਰੂਮ ਦਾ ਕੀਤਾ ਉਦਘਾਟਨ ਆਪ ਆਗੂ ਗੁਰਮੇਲ ਸਿੱਧਵਾਂ ਦੋਨਾ ਨੇ 9.55 ਲੱਖ ਨਾਲ਼ ਬਣੇ ਆਰਟ ਰੂਮ ਦਾ ਕੀਤਾ ਉਦਘਾਟਨ
Publish Date: Thu, 05 Nov 2026 08:09 PM (IST)
Updated Date: Thu, 05 Nov 2026 08:11 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਸਿੱਖਿਆ ਬਲਾਕ ਕਪੂਰਥਲਾ-1 ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਦੋਨਾਂ ਵਿਖੇ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਨਾਲ਼ ਸਬੰਧਤ ਉਦਘਾਟਨੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਕੂਲ ਮੁਖੀ ਮੁਨੱਜਾ ਇਰਸ਼ਾਦ ਦੀ ਅਗਵਾਈ ਹੇਠ ਆਯੋਜਿਤ ਉਕਤ ਸਮਾਗਮ ਵਿੱਚ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਸੈਂਟਰ ਹੈੱਡ ਟੀਚਰ ਭਾਣੋ ਲੰਗਾ, ਸੈਂਟਰ ਹੈੱਡ ਟੀਚਰ ਜੈਮਲ ਸਿੰਘ ਸ਼ੇਖੂਪੁਰ, ਸੈਂਟਰ ਹੈੱਡ ਟੀਚਰ ਮੈਡਮ ਸਰਬਜੀਤ ਕੌਰ ਸਿੱਧਵਾਂ ਦੋਨਾ, ਸੈਂਟਰ ਹੈੱਡ ਟੀਚਰ ਮੈਡਮ ਨੀਰੂ ਬਾਲਾ ਬਲੇਹਰ ਖ਼ਾਨਪੁਰ, ਅਸ਼ਵਨੀ ਗਰੋਵਰ ਕਾਹਲਵਾਂ ਆਦਿ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਆਮ ਆਦਮੀ ਪਾਰਟੀ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਗੁਰਮੇਲ ਸਿੰਘ ਸਿੱਧਵਾਂ ਦੋਨਾਂ ਨੇ ਪੰਚ ਸੱਤਪਾਲ ਸਿੰਘ, ਪੰਚ ਰਖਵੀਰ ਸਿੰਘ, ਪੰਚ ਕਿਰਪਾਲ ਸਿੰਘ, ਇੱਕਬਾਲ ਮੁਹੰਮਦ, ਮਲਕੀਤ ਸਿੰਘ ਗਿੱਲ, ਰਣਜੀਤ ਸਿੰਘ ਭੰਡਾਲ ਤੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਧਿਆਪਕਾਂ ਤੇ ਸਕੂਲ ਸਟਾਫ ਮੈਂਬਰਾਂ ਦੀ ਹਾਜ਼ਰੀ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ 9. 55 ਲੱਖ ਰੁਪਏ ਦੀ ਗ੍ਰਾਂਟ ਨਾਲ਼ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਦੋਨਾਂ ਵਿਖੇ ਬਣੇ ਆਰਟ ਰੂਮ ਦਾ ਉਦਘਾਟਨ ਕੀਤਾ। ਉਨ੍ਹਾਂ ਉਦਘਾਟਨੀ ਰਸਮਾਂ ਨਿਭਾਉਣ ਉਪਰੰਤ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਹੋਇਆ ਆਖਿਆ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਲੋੜ ਅਨੁਸਾਰ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ ਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਅਨਰੋਲਮੈਂਟ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਸਕੂਲ ਮੁਖੀ ਮੁਨੱਜਾ ਇਰਸ਼ਾਦ ਨੇ ਆਪ ਨੇਤਾ ਗੁਰਮੇਲ ਸਿੰਘ ਸਿਧਵਾਂ ਦੋਨਾਂ ਨੂੰ ਜੀ ਆਇਆਂ ਆਖਿਆ ਤੇ ਆਪ ਨੇਤਾ ਗੁਰਮੇਲ ਸਿੰਘ ਸਿਧਵਾਂ ਦੋਨਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।