ਆਪ ਹਲਕਾ ਇੰਚਾਰਜ ਨੇ ਹਲਕੇ ਦੀਆਂ ਭੈਣਾਂ ਕੋਲੋਂ ਬਣਵਾਈ ਰੱਖੜੀ ਆਪ ਹਲਕਾ ਇੰਚਾਰਜ ਨੇ ਹਲਕੇ ਦੀਆਂ ਭੈਣਾਂ ਕੋਲੋਂ ਬਣਵਾਈ ਰੱਖੜੀ, ਪਿਆਰ, ਸਤਿਕਾਰ ਅਤੇ ਅਪਣੱਤ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ
Publish Date: Sun, 30 Aug 2026 08:55 PM (IST)
Updated Date: Sun, 30 Aug 2026 08:58 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਆਮ ਆਦਮੀ ਪਾਰਟੀ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵੱਲੋਂ ਆਪਣੇ ਹਲਕੇ ਦੀਆਂ ਭੈਣਾਂ ਨਾਲ ਮਿਲ ਕੇ ਰੱਖੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਪਿਆਰ ਨਾਲ ਮਨਾਇਆ। ਹਲਕੇ ਦੀਆਂ ਔਰਤਾਂ ਤੇ ਭੈਣਾਂ ਨੇ ਆਪ ਹਲਕਾ ਇੰਚਾਰਜ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਤੇ ਤਰੱਕੀ ਦੀ ਕਾਮਨਾ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਆਪਣੇ ਹਲਕੇ ਦੀਆਂ ਭੈਣਾਂ ਵੱਲੋਂ ਮਿਲੇ ਇਸ ਪਿਆਰ ਅਤੇ ਮਾਣ-ਸਤਿਕਾਰ ਲਈ ਸਾਰੀਆਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਦੀ ਸੁਰੱਖਿਆ ਤੇ ਭਲਾਈ ਦਾ ਵਚਨਬੱਧਤਾ ਦੋਹਰਾਈ। ਇਸ ਮੌਕੇ ਐਡਵੋਕੇਟ ਚੰਦੀ ਨੇ ਕਿਹਾ ਕਿ ਰੱਖੜੀ ਸਿਰਫ਼ ਇੱਕ ਤਿਓਹਾਰ ਨਹੀਂ ਹੈ, ਜਿੱਥੇ ਭੈਣ ਆਪਣੇ ਭਰਾ ਦੇ ਰੱਖੜੀ ਬੰਨ੍ਹਦੀ ਹੈ ਤੇ ਮਿਠਾਈ ਖਿਲਾਉਦੀ ਹੈ ਸਗੋਂ ਇਹ ਭਰਾ-ਭੈਣ ਵਿਚਕਾਰ ਪਿਆਰ, ਵਿਸ਼ਵਾਸ ਤੇ ਮਸ਼ਬੂਤ ਰਿਸ਼ਤੇ ਦੀ ਨਿਸ਼ਾਨੀ ਹੈ। ਅੱਜ ਦੀ ਬਦਲਦੀ ਜੀਵਨਸ਼ੈਲੀ ਤੇ ਵਿਅਸਤ ਰੂਟੀਨ ਦੀ ਵਜ੍ਹਾ ਨਾਲ ਭਰਾ-ਭੈਣ ਹਮੇਸ਼ਾ ਜ਼ਿਆਦਾ ਸਮੇਂ ਇੱਕ-ਦੂਜੇ ਨਾਲ ਨਹੀਂ ਬਿਤਾ ਪਾਉਂਦੇ। ਅਜਿਹੇ ਵਿੱਚ ਰੱਖੜੀ ਦਾ ਤਿਓਹਾਰ ਭਰਾ-ਭੈਣ ਨੂੰ ਇੱਕ ਵਾਰ ਫਿਰ ਤੋਂ ਕਰੀਬ ਲਿਆਉਣ ਦਾ ਇੱਕ ਸ਼ਾਨਦਾਰ ਮੌਕਾ ਦਿੰਦਾ ਹੈ। ਇਸ ਮੌਕੇ ਐਡਵੋਕੇਟ ਚੰਦੀ ਸੂਬਾ ਸਰਕਾਰ ਦੀ ਮਾਵਾਂ-ਧੀਆਂ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਮਾਵਾਂ-ਧੀਆਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਯੋਗ ਮਹਿਲਾਵਾਂ ਨੂੰ ਸਤਿਕਾਰ ਭੱਤਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੱਲੋਂ ਮਹਿਲਾਵਾਂ ਦੇ ਸਨਮਾਨ ਤੇ ਉਨ੍ਹਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਇੱਕ ਹੋਰ ਮਿਸਾਲ ਹੈ। ਉਨ੍ਹਾਂ ਇਸ ਉਪਰਾਲੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਤੇ ਵਿਸ਼ੇਸ਼ ਤੌਰ ’ਤੇ ਸਖੀਆਂ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ।