ਚਹੇੜੂ ਪੁਲ ਨੇੜੇ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਮਾਰੀ ਟੱਕਰ, ਇੱਕ ਔਰਤ ਦੀ ਦਰਦਨਾਕ ਮੌਤ
ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ ਅਤੇ ਐੱਸ. ਐੱਸ. ਫੋਰਸ ਦੀ ਟੀਮ ਵੱਲੋਂ ਸਦਰ ਥਾਣਾ ਫਗਵਾੜਾ ਦੇ ਐੱਸ. ਐੱਚ. ਓ. ਜੰਗ ਬਹਾਦਰ ਸਿੰਘ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਟਰੱਕ ਨੂੰ ਥਾਣਾ ਸਦਰ ਦੇ ਹਵਾਲੇ ਕੀਤਾ ਗਿਆ।
Publish Date: Mon, 12 Oct 2026 04:10 PM (IST)
Updated Date: Mon, 12 Oct 2026 04:14 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ। ਜਲੰਧਰ ਤੋਂ ਫਗਵਾੜਾ ਜਾਂਦੇ ਸਮੇਂ ਚਹੇੜੂ ਪੁਲ ਉੱਪਰ ਭਿਆਨਕ ਸੜਕੀ ਹਾਦਸੇ ਦੌਰਾਨ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ। ਮੌਕੇ ’ਤੇ ਪੁੱਜੀ ਐੱਸ. ਐੱਸ. ਫੋਰਸ ਟੀਮ ਦੇ ਹਾਈਵੇ ਪੁਲਿਸ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਚਹੇੜੂ ਪੁਲ ਉੱਪਰ ਇੱਕ ਟਰੱਕ ਨੇ ਅੱਗੇ ਜਾਂਦੀ ਇੱਕ ਐਕਟਿਵਾ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਦੌਰਾਨ ਸਕੂਟਰੀ ਸਵਾਰ ਇੱਕ ਔਰਤ ਜ਼ਖਮੀ ਹੋ ਗਈ ਅਤੇ ਦੂਸਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ ਅਤੇ ਐੱਸ. ਐੱਸ. ਫੋਰਸ ਦੀ ਟੀਮ ਵੱਲੋਂ ਸਦਰ ਥਾਣਾ ਫਗਵਾੜਾ ਦੇ ਐੱਸ. ਐੱਚ. ਓ. ਜੰਗ ਬਹਾਦਰ ਸਿੰਘ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਟਰੱਕ ਨੂੰ ਥਾਣਾ ਸਦਰ ਦੇ ਹਵਾਲੇ ਕੀਤਾ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਕਟਿਵਾ ਆਸ਼ਾ ਰਾਣੀ ਪੁੱਤਰੀ ਸੋਹਣ ਲਾਲ ਵਾਸੀ ਅਬਾਦਪੁਰਾ ਜਲੰਧਰ ਚਲਾ ਰਹੀ ਸੀ, ਜੋ ਕਿ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਜਦ ਕਿ ਪਿੱਛੇ ਬੈਠੀ ਸੱਤਿਆ ਦੇਵੀ ਪਤਨੀ ਸੋਹਣ ਲਾਲ, ਪਿੰਡ ਅਬਾਦਪੁਰਾ ਜਲੰਧਰ ਦੀ ਹਾਦਸੇ ਦੌਰਾਨ ਮੌਕੇ ’ਤੇ ਮੌਤ ਹੋ ਗਈ ਅਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।