ਹਫਤਾਵਾਰੀ ਸਤਿਸੰਗ ਸਮਾਗਮ ਕਰਵਾਇਆ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਆਸ਼ਰਮ ਵਿੱਚ ਹਫਤਾਵਾਰੀ ਸਤਿਸੰਗ ਸਮਾਗਮ ਕਰਵਾਇਆ
Publish Date: Sun, 22 Nov 2026 08:03 PM (IST)
Updated Date: Sun, 22 Nov 2026 08:04 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਕਪੂਰਥਲਾ ਆਸ਼ਰਮ ਵਿੱਚ ਹਫਤਾਵਾਰੀ ਸਤਿਸੰਗ ਸਮਾਗਮ ਕੀਤਾ ਗਿਆ, ਜਿਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ਯਾ ਸਾਧਵੀ ਸਰਬਜੀਤ ਭਾਰਤੀ ਨੇ ਆਪਣੇ ਵਿਚਾਰ ਦਿੰਦੇ ਕਿਹਾ ਕਿ ਗੁਰੂ ਦੀ ਮਹਿਮਾ ਅਪਰੰਪਾਰ ਹੈ। ਗੁਰੂ ਦੀ ਮਹਿਮਾ ਵਿੱਚ ਜੋ ਵੀ ਲਿਖਿਆ ਜਾਵੇ ਘੱਟ ਹੈ। ਗੁਰੂ ਦਾ ਸਥਾਨ ਏਨਾ ਮਹਤਵਪੂਰਣ ਇਸ ਲਈ ਹੈ ਕਿਉਂਕਿ ਗੁਰੂ ਨਿਰਗੁਣ ਬ੍ਰਹਮ ਹੈ ਤੇ ਇਸ ਨਿਰਗੁਣ ਬ੍ਰਹਮ ਦੇ ਅਭੌਤਿਕ ਤੱਤ ਦਾ ਵਿਅਕਤੀ ਦੇ ਰੂਪ ਵਿੱਚ ਪ੍ਰਗਟੀਕਰਣ ਹੈ। ਇਸ ਲਈ ਉਸਨੂੰ ਸਰਗੁਣ ਬ੍ਰਹਮ ਵੀ ਕਿਹਾ ਜਾਂਦਾ ਹੈ। ਇਹ ਸਾਰਾ ਸੰਸਾਰ ਰਜ, ਤਮ, ਸਤ ਗੁਣਾਂ ਵਰਗੀਆਂ ਕਿਰਿਆਵਾਂ ਦੁਆਰਾ ਸੰਚਾਲਿਤ ਹੁੰਦਾ ਹੈ ਪਰ ਗੁਰੂ ਜੋ ਕਿ ਸਰਗੁਣ ਬ੍ਰਹਮ ਹੈ, ਜੇਕਰ ਉਹ ਵੀ ਤਿੰਨਾਂ ਗੁਣਾਂ ਤੋਂ ਯੁਕਤ ਹੁੰਦਾ ਹੈ, ਤਾਂ ਵੀ ਉਹ ਆਪਣੀ ਦਿਵਯ ਸ਼ਕਤੀ ਦੁਆਰਾ ਉਨ੍ਹਾਂ ਗੁਣਾਂ ਨੂੰ ਨਿਯੰਤਰਣ ਵਿੱਚ ਰਖਦਾ ਹੈ। ਉਨ੍ਹਾਂ ਕਿਹਾ ਕਿ, ਮੁਕਤੀ ਦਾ ਮਾਰਗ ਸਰਗੁਣ ਬ੍ਰਹਮ ਜੋਕਿ ਬ੍ਰਹਮ ਵਿਦਿਆ ਪ੍ਰਦਾਤਾ ਹਨ ਤੋਂ ਸ਼ੁਰੂ ਹੁੰਦਾ ਹੈ। ਫਿਰ ਉਨ੍ਹਾਂ ਦੇ ਦਿਖਾਏ ਮਾਰਗ ’ਤੇ ਪੂਰੀ ਸੱਚਾਈ ਨਾਲ ਚੱਲਣ ’ਤੇ ਵਿਅਕਤੀ ਆਪਣੇ ਸੰਸਾਰਿਕ ਬੰਧਨਾਂ ਨੂੰ ਕੱਟਣ ਵਿੱਚ ਸਮਰਥ ਹੁੰਦਾ ਹੈ। ਮਾਇਆ ਵਿੱਚ ਫਸੇ ਜੀਵ ਦੇ ਦੁਆਰਾ ਸਰਗੁਣ ਬ੍ਰਹਮ ਦੀ ਪੂਜਾ ਤੇ ਭਗਤੀ ਨੂੰ ਪਰਮ ਜਾਂ ਮੁੱਖ ਅਰਾਧਕ ਦੇ ਰੂਪ ਵਿੱਚ ਅਮਲ ਕਰਨਾ ਚਾਹੀਦਾ ਹੈ। ਸਾਨੂੰ ਪੂਰਨ ਗੁਰੂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਐਸੇ ਮਹਾਨ ਗੁਰੂ ਦੀ ਕਸੌਟੀ ਕੀ ਹੈ? ਸੱਚਾ ਗੁਰੂ ਉਹ ਹੈ, ਜਿਸਨੇ ਪਰਮਾਤਮਾ ਦੇ ਹਰ ਪਹਿਲੂ ਨੂੰ ਜਾਣਿਆ ਹੈ, ਭਾਵ ਜਿਸਨੇ ਪਰਮਾਤਮਾ ਦਾ ਪ੍ਤੱਖ ਦਰਸ਼ਨ ਕੀਤਾ ਹੈ ਤੇ ਉਹ ਸਾਨੂੰ ਵੀ ਪਰਮਾਤਮਾ ਦਾ ਪ੍ਤੱਖ ਦਰਸ਼ਨ ਕਰਵਾ ਸਕਦਾ ਹੈ ਤੇ ਅਜਿਹਾ ਗੁਰੂ ਸੰਪੂਰਣ ਮਨੁੱਖ ਜਾਤੀ ਨੂੰ ਬ੍ਰਹਮ ਗਿਆਨ ਦੀ ਦੀਕਸ਼ਾਪਾਨ ਕਰ ਸਕਦਾ ਹੈ। ਉਹ ਜੋਤ ਰੂਪ ਪਰਮਾਤਮਾ ਦੇ ਸਾਨੂੰ ਸਾਡੇ ਅੰਦਰ ਹੀ ਦਰਸ਼ਨ ਕਰਵਾਉਂਦੇ ਹਨ। ਇਸਦੇ ਨਾਲ ਹੀ ਸਾਧਵੀ ਭਾਰਤੀ ਜੀ ਦੁਆਰਾ ਭਗਤੀ ਭਾਵ ਪੂਰਨ ਭਜਨਾਂ ਦਾ ਗਾਯਨ ਕੀਤਾ ਗਿਆ।