ਸਰਕਾਰੀ ਸਕੂਲ ਨੂੰ ਵਾਟਰ ਕੂਲਰ ਭੇਟ ਕੀਤਾ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਸਰਕਾਰੀ ਸਕੂਲ ਨੂੰ ਵਾਟਰ ਕੂਲਰ ਭੇਟ ਕੀਤਾ
Publish Date: Sun, 27 Sep 2026 07:35 PM (IST)
Updated Date: Sun, 27 Sep 2026 07:36 PM (IST)
--ਸ਼ਹੀਦ ਭਗਤ ਸਿੰਘ ਯੂਥ ਕਲੱਬ ਲੋਕ ਭਲਾਈ ਕਾਰਜਾਂ ਪ੍ਰਤੀ ਹਮੇਸ਼ਾ ਤਤਪਰ ਰਹੇਗਾ : ਵਿਸ਼ਾਲ ਰਾਜਪੂਤ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਰਜਿ. ਦੇ ਸਮੂਹ ਮੈਂਬਰਾਂ ਨੇ ਆਪਣੀਆਂ ਨਿਰੰਤਰ ਲੋਕ ਭਲਾਈ ਕਾਰਜਾਂ ਨੂੰ ਜਾਰੀ ਰੱਖਦਿਆਂ ਕਲੱਬ ਦੇ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਸਮੇਂ ਅਮਰੀਕਾ ਵਿੱਚ ਰਹਿ ਰਹੇ ਐੱਨਆਰਆਈ ਸੰਦੀਪ ਸਵਰਾਜ ਵੱਲੋਂ ਭੇਜੇ ਗਏ ਯੋਗਦਾਨ ਤੇ ਸਮੂਹ ਮੈਂਬਰਾਂ ਦੇ ਉਪਰਾਲਿਆਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ, ਨਿਜ਼ਾਮਪੁਰ, ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਵਾਟਰ ਕੂਲਰ ਸਕੂਲ ਪ੍ਰਬੰਧਕਾਂ ਨੂੰ ਭੇਟ ਕੀਤਾ ਗਿਆ। ਸੰਖੇਪ ਸਮਾਗਮ ਦੌਰਾਨ ਪ੍ਰਧਾਨ ਵਿਸ਼ਾਲ ਰਾਜਪੂਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀ ਸੰਦੀਪ ਸਵਰਾਜ ਹਰ ਸਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜੇ ਮੌਕੇ ਕਲੱਬ ਨੂੰ ਵਿੱਤੀ ਸਹਾਇਤਾ ਭੇਜਦੇ ਹਨ ਤੇ ਸਮਾਜ ਸੇਵੀ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿੰਦਿਆਂ ਆਪਣੀਆਂ ਜੜ੍ਹਾਂ, ਆਪਣੇ ਲੋਕਾਂ, ਕਲੱਬ ਤੇ ਵਿਦਿਆਰਥੀਆਂ ਨਾਲ ਜੋੜੀ ਰੱਖਣ ਵਿਚ ਮਾਣ ਮਹਿਸੂਸ ਕਰਦੇ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਗੁਰਮੁਖ ਸਿੰਘ ਢੋਡ, ਧਾਰਮਿਕ ਆਗੂ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਵੀ ਕਲੱਬ ਵੱਲੋਂ ਕਰਵਾਏ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਲੋੜਵੰਦ ਵਿਦਿਆਰਥੀਆਂ ਲਈ ਹਮੇਸ਼ਾ ਸਹਾਇਤਾ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਭਾਈ ਸਤਨਾਮ ਸਿੰਘ ਸਰਪੰਚ ਨਿਜ਼ਾਮਪੁਰ, ਸਕੂਲ ਮੁਖੀ ਮੈਡਮ ਮੋਨਿਕਾ, ਪੰਚਾਇਤ ਮੈਂਬਰ ਸਤਵੰਤ ਕੌਰ ਨੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ, ਮੋਨਿਕਾ ਸ਼ਰਮਾ, ਸਾਰਿਕਾ, ਸੰਪੂਰਨ ਕੌਰ (ਆਾਂਗਣਵਾੜੀ ਵਰਕਰ), ਦਿਨੇਸ਼ ਸ਼ਰਮਾ, ਪੰਕਜ ਮਰਵਾਹਾ, ਬਲਵਿੰਦਰ ਕੁਮਾਰ, ਬਲਬੀਰ ਸਿੰਘ, ਮੁਨੀਸ਼ ਮਲਹੋਤਰਾ (ਸੈਕਸ਼ਨ ਅਫਸਰ), ਸਤਨਾਮ ਸਿੰਘ (ਸਰਪੰਚ, ਪਿੰਡ-ਨਿਜ਼ਾਮਪੁਰ), ਬੱਬੂ ਪੰਡਿਤ, ਰਿੰਕੂ ਕਾਲੀਆ, ਸੰਨੀ ਚੀਮਾ, ਰਾਕੇਸ਼ ਜੋਸ਼ੀ, ਸੁਨੀਲ ਕੁਮਾਰ, ਅਰੁਣ ਕੁਮਾਰ ਖੋਸਲਾ, ਹੈਪੀ, ਦੀਪਕ ਹੰਸ, ਜਸਵਿੰਦਰਪਾਲ ਸਿੰਘ ਉੱਗੀ, ਨਵੀਨ ਕੌੜਾ ਸਮੇਤ ਸਮੂਹ ਕਲੱਬ ਮੈਂਬਰਾਂ ਹਾਜ਼ਰ ਸਨ।