ਬੀਬੀ ਕੁਲਵੰਤ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਬੀਬੀ ਕੁਲਵੰਤ ਕੌਰ ਬਾਜਵਾ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ
Publish Date: Tue, 20 Oct 2026 06:32 PM (IST)
Updated Date: Tue, 20 Oct 2026 06:33 PM (IST)
--ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਸਰਕਲ ਪ੍ਰਧਾਨ ਇੰਦਰਜੀਤ ਸਿੰਘ ਬਾਜਵਾ ਤੇ ਗੁਰਜੀਤ ਸਿੰਘ ਬਾਜਵਾ ਦੇ ਸਤਿਕਾਰਯੋਗ ਮਾਤਾ ਜੀ ਤੇ ਟਕਸਾਲੀ ਅਕਾਲੀ ਆਗੂ ਸਵ. ਸੰਤੋਖ ਸਿੰਘ ਬਾਜਵਾ ਦੀ ਧਰਮ ਪਤਨੀ ਬੀਬੀ ਕੁਲਵੰਤ ਕੌਰ ਬਾਜਵਾ ਦੇ ਦੇਹਾਂਤ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਿੰਡ ਮੰਨਣ ਦੋਨਾਂ, ਜ਼ਿਲ੍ਹਾ ਕਪੂਰਥਲਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਕ-ਸਬੰਧੀਆਂ, ਰਾਜਨੀਤਿਕ ਆਗੂਆਂ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਬੀਬੀ ਕੁਲਵੰਤ ਕੌਰ ਬਾਜਵਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਅਰਪਿਤ ਕੀਤੀ ਗਈ। ਇਸ ਮੌਕੇ ਮਾਤਾ ਕੁਲਵੰਤ ਕੌਰ ਬਾਜਵਾ ਨਮਿੱਤ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਸ਼ਰਧਾਂਜਲੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਐੱਸਜੀਪੀਸੀ ਜਥੇ. ਜਰਨੈਲ ਸਿੰਘ ਡੋਗਰਾਂਵਾਲ, ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਖੋਜੇਵਾਲ ਆਦਿ ਬੁਲਾਰਿਆਂ ਨੇ ਕਿਹਾ ਕਿ ਮਾਂ ਦਾ ਰਿਸ਼ਤਾ ਦੁਨੀਆ ਦੇ ਸਭ ਤੋਂ ਪਵਿੱਤਰ ਤੇ ਨਿੱਘੇ ਰਿਸ਼ਤਿਆਂ ਵਿੱਚੋਂ ਇੱਕ ਹੈ। ਮਾਂ ਦਾ ਵਿਛੋੜਾ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੁੰਦਾ ਹੈ। ਮਾਂ ਦੀ ਮਮਤਾ, ਉਸ ਵੱਲੋਂ ਦਿੱਤੇ ਸੰਸਕਾਰ ਤੇ ਪਰਿਵਾਰ ਪ੍ਰਤੀ ਉਸ ਦਾ ਸਮਰਪਣ ਹਮੇਸ਼ਾ ਯਾਦ ਰਹਿੰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਬੀਬੀ ਕੁਲਵੰਤ ਕੌਰ ਬਾਜਵਾ ਦਾ ਵਿਛੋੜਾ ਬਾਜਵਾ ਪਰਿਵਾਰ ਲਈ ਅਸਹਿ ਦੁੱਖ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਇਸ ਮੌਕੇ ਕੀਰਤਨੀ ਜਥਾ ਭਾਈ ਕੰਵਲਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲਿਆਂ ਨੇ ਵੈਰਾਗਮਈ ਕੀਰਤਨ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਵੱਲੋਂ ਗੁਰਬਾਣੀ ਕਥਾ ਵਿਚਾਰ ਰਾਹੀਂ ਮੌਤ ਤੇ ਜ਼ਿੰਦਗੀ ਦੇ ਅਰਥ ਬਾਰੇ ਹਾਜ਼ਰੀਨ ਨੂੰ ਸਮਝਾਇਆ। ਸਮਾਗਮ ਦੌਰਾਨ ਉਕਤ ਹਾਜ਼ਰ ਸ਼ਖ਼ਸੀਅਤਾਂ ਨੇ ਬੀਬੀ ਕੁਲਵੰਤ ਕੌਰ ਬਾਜਵਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਯਾਦ ਨੂੰ ਸਤਿਕਾਰ ਸਹਿਤ ਨਮਨ ਕੀਤਾ। ਇਸ ਮੌਕੇ ਅਮਰਜੀਤ ਸਿੰਘ ਨਿੱਝਰ ਵੱਲੋਂ ਮੰਚ ਸੰਚਾਲਣ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ ਸਾਬਕਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ, ਸਤਨਾਮ ਸਿੰਘ ਮਾਧੋਪੁਰ, ਅਮਰਬੀਰ ਸਿੰਘ ਲਾਲੀ ਢੀਂਡਸਾ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਡਾ. ਸਰਦੂਲ ਸਿੰਘ ਕਾਹਲੋਂ ਸਰਪੰਚ ਸਿਆਲਾ, ਹਰਜੀਤ ਸਿੰਘ ਵਾਲੀਆ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ, ਕੇਕੇ ਟੰਡਨ ਸਾਬਕਾ ਮੀਡੀਆ ਇੰਚਾਰਜ, ਸੁਖਦੇਵ ਸਿੰਘ ਸੁੱਖਾ ਕਾਦੂਪੁਰ, ਦਵਿੰਦਰਬੀਰ ਸਿੰਘ ਨਿੱਕੂ ਚਾਹਲ, ਜਥੇਦਾਰ ਦਵਿੰਦਰ ਸਿੰਘ ਢਪੱਈ ਸਾਬਕਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਸ਼੍ਰੋਮਣੀ ਅਕਾਲੀ ਦਲ, ਮਨਵੀਰ ਸਿੰਘ ਵਡਾਲਾ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਤਨਾਮ ਸਿੰਘ ਮਾਧੋਪੁਰ, ਠੇਕੇਦਾਰ ਕੁਲਵਿੰਦਰ ਸਿੰਘ, ਪਰਮਵੀਰ ਸਿੰਘ ਭਿੰਡਰ ਬਲਾਕ ਸੰਮਤੀ ਮੈਂਬਰ, ਸਰਬਜੀਤ ਸਿੰਘ ਦਿਓਲ, ਜਥੇਦਾਰ ਇੰਦਰਜੀਤ ਸਿੰਘ ਸਰਪੰਚ ਤੋਗਾਂਵਾਲਾ, ਬਖਸ਼ੀਸ਼ ਸਿੰਘ ਧੰਮ, ਹਰਦਿਆਲ ਸਿੰਘ ਬਡਿਆਲ, ਜਗਤਾਰ ਸਿੰਘ ਜੱਗਾ ਜੱਲੋਵਾਲ, ਸੁਖਵਿੰਦਰ ਸਿੰਘ ਨਵਾਂ ਪਿੰਡ, ਲਹਿੰਬਰ ਸਿੰਘ ਕਾਲਾ ਸੰਘਿਆਂ, ਧਰਮਿੰਦਰ ਸਿੰਘ ਮਿੰਟਾ ਖੁਸਰੋਪੁਰ, ਚਰਨਜੀਤ ਸਿੰਘ ਸਾਬਕਾ ਪੰਚ ਸਿੱਧਵਾਂ ਦੋਨਾਂ, ਜੋਗਿੰਦਰ ਸਿੰਘ ਸੰਧੂ ਚੱਠਾ, ਜਰਨੈਲ ਸਿੰਘ ਨੱਥੂ ਚਾਹਲ, ਚਰਨਜੀਤ ਸਿੰਘ ਚੰਨਾ ਬਲ੍ਹੇਰ ਖਾਨਪੁਰ, ਮੇਜਰ ਸਿੰਘ ਸਾਹੀ, ਸ਼ੀਤਲ ਸਿੰਘ ਮੋਨੀ ਸਰਪੰਚ ਮੰਨਣ, ਜੋਗਿੰਦਰ ਸਿੰਘ ਸਾਬੀ, ਰਣਜੀਤ ਸਿੰਘ ਰਾਣਾ, ਜੋਗਾ ਸਿੰਘ ਸਹੋਤਾ ਸੀ.ਆਈ.ਐਸ.ਐਫ., ਮਾਸਟਰ ਵਿਜੈ ਕੁਮਾਰ ਸ਼ਰਮਾ ਮੈਂਬਰ ਪੰਚਾਇਤ ਸਿੱਧਵਾਂ ਦੋਨਾਂ, ਮੰਗਲ ਸਿੰਘ ਐਲ.ਆਈ.ਸੀ., ਜਸਵੀਰ ਲਾਲ ਤੋਂ ਇਲਾਵਾ ਸਾਕ ਸਬੰਧੀ ਤੇ ਰਿਸ਼ਤੇਦਾਰ ਸ਼ਾਮਲ ਹੋਏ।