ਅਰੋਮਾ ਇੰਸਟੀਚਿਊਟ ਨੇ 15 ਬੂਟੇ ਲਗਾਏ
ਇੱਕ ਪੇੜ ਦੇਸ਼ ਦੇ ਨਾਮ: ਆਜ਼ਾਦੀ ਦਿਵਸ ਮੌਕੇ ਅਰੋਮਾ ਇੰਸਟੀਚਿਊਟ ਵੱਲੋਂ 15 ਬੂਟੇ ਲਗਾਏ
Publish Date: Sun, 16 Aug 2026 07:57 PM (IST)
Updated Date: Sun, 16 Aug 2026 07:59 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਜ਼ਾਦੀ ਦਿਵਸ 2026 ਦੇ ਮੌਕੇ ’ਤੇ ਵਾਤਾਵਰਣ ਸੰਭਾਲ ਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਅਰੋਮਾ ਇੰਸਟੀਚਿਊਟ ਵੱਲੋਂ “ਇੱਕ ਪੇੜ ਦੇਸ਼ ਦੇ ਨਾਮ” ਮੁਹਿੰਮ ਤਹਿਤ 15 ਬੂਟੇ ਲਗਾਏ ਗਏ। ਇਹ 15 ਬੂਟੇ 15 ਅਗਸਤ-ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਕੀਤੇ ਗਏ। ਇਸ ਮੌਕੇ ਇੰਸਟੀਚਿਊਟ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ ਕੇ ਅਕੈਡਮੀ ਦੇ ਪਰਿਸਰ ਵਿੱਚ ਬੂਟੇ ਲਗਾਏ ਤੇ ਇਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਨਿਭਾਉਣ ਦਾ ਸੰਕਲਪ ਲਿਆ। ਇਸ ਉਪਰਾਲੇ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜ ਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅਰੋਮਾ ਇੰਸਟੀਚਿਊਟ ਵੱਲੋਂ ਕਿਹਾ ਗਿਆ ਕਿ ਆਜ਼ਾਦੀ ਦਿਵਸ ਸਿਰਫ਼ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾਉਣ ਦਾ ਦਿਨ ਨਹੀਂ, ਸਗੋਂ ਦੇਸ਼ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਮੌਕਾ ਹੈ। “ਇੱਕ ਪੇੜ ਦੇਸ਼ ਦੇ ਨਾਮ” ਇਸੇ ਸੋਚ ਨੂੰ ਸਮਰਪਿਤ ਇੱਕ ਛੋਟਾ ਪਰ ਸਾਰਥਕ ਉਪਰਾਲਾ ਹੈ।