ਧਰਮਕੋਟੀਆਂ ਦੇ ਦੁਸਹਿਰੇ ’ਚ ਉਮੜਿਆ ਆਸਥਾ ਦਾ ਸੈਲਾਬ, ਹਜ਼ਾਰਾਂ ਦੀ ਗਿਣਤੀ ’ਚ ਸੰਗਤ ਹੋਈ ਇਕੱਤਰ ਧਰਮਕੋਟੀਆਂ ਦੇ ਦੁਸਹਿਰੇ ’ਚ ਉਮੜਿਆ ਆਸਥਾ ਦਾ ਸੈਲਾਬ, ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਹੋਈਆਂ ਇਕੱਤਰ
Publish Date: Wed, 21 Oct 2026 07:49 PM (IST)
Updated Date: Wed, 21 Oct 2026 07:51 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਹਾਰਾਣਾ ਪ੍ਰਤਾਪ ਕਲਾ ਮੰਚ ਦੁਸਹਿਰਾ ਕਮੇਟੀ ਮੁਹੱਲਾ ਧਰਮਕੋਟ, ਫਗਵਾੜਾ ਵੱਲੋਂ 34ਵਾਂ ਦੁਸਹਿਰਾ ਉਤਸਵ ਬਾਲਾ ਜੀ ਮੰਦਰ ਦੇ ਨਜ਼ਦੀਕ ਹੁਸ਼ਿਆਰਪੁਰ ਰੋਡ ਸਥਿਤ ਗਰਾਊਂਡ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ, ਜਦਕਿ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਈ। ਦੁਸਹਿਰਾ ਉਤਸਵ ਵਿੱਚ ਮੈਂਬਰ ਪਾਰਲੀਮੈਂਟ ਅਤੇ ਫਗਵਾੜਾ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਹਰਨੂਰ ਹਰਜੀਮਾਨ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਣ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਆਪਣੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਸਮੇਤ ਪਹੁੰਚੇ। ਸਮਾਗਮ ਦੌਰਾਨ 70 ਫੁੱਟ ਉੱਚਾ ਰਾਵਣ, 60 ਫੁੱਟ ਉੱਚਾ ਮੇਘਨਾਥ ਅਤੇ 50 ਫੁੱਟ ਉੱਚਾ ਕੁੰਭਕਰਨ ਦਾ ਪੁਤਲਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ। ਇਨ੍ਹਾਂ ਵਿਸ਼ਾਲ ਪੁਤਲਿਆਂ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਅਸ਼ੋਕ ਕਮਲ ਧਰਮਸੋਤ ਵੱਲੋਂ ਆਪਣੀ ਦਮਦਾਰ ਆਵਾਜ਼ ਵਿੱਚ ਪੇਸ਼ ਕੀਤੇ ਗਏ ਦੁਸਹਿਰੇ ਨਾਲ ਸਬੰਧਤ ਦ੍ਰਿਸ਼ਾਂ ਨੇ ਲੋਕਾਂ ਦਾ ਮਨ ਮੋਹ ਲਿਆ। ਸਮਾਗਮ ਵਿੱਚ ਮੌਜੂਦ ਲੋਕਾਂ ਨੇ ਇਸ ਪੇਸ਼ਕਾਰੀ ਦੀ ਖੂਬ ਸਰਾਹਨਾ ਕੀਤੀ। ਇਸ ਮੌਕੇ ਚੇਅਰਮੈਨ ਧਰਮਪਾਲ ਧਰਮਸੋਤ ਯੂਐਸਏ, ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ, ਪ੍ਰਧਾਨ ਅਸ਼ੋਕ ਕਮਲ ਧਰਮਸੋਤ, ਓਮ ਕਮਲ ਯੂਐਸਏ, ਬਲੈਤੀ ਸਹੋਕਾ, ਪਰਮਜੀਤ ਧਰਮਸੋਤ, ਪੰਮੇ ਜਮਸ਼ੇਰਾ, ਕੰਨੂ ਧਰਮਸੋਤ, ਘਾਨਾ, ਬਲਜੋਤ ਬੁੱਧੂ, ਮਸਤਾਨਾ, ਅਮਰਜੀਤ ਧਰਮਸੋਤ, ਵਜ਼ੀਰ ਧਰਮਸੋਤ, ਪੱਪੂ ਮਸਤਾਨਾ, ਸੁਖਬੀਰ ਬਿੱਟੂ, ਦੇਵ ਜਮਸ਼ੇਰਾ, ਬਲਰਾਜ ਧਰਮਸੋਤ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਦੁਸਹਿਰੇ ਦੇ ਇਸ ਸ਼ਾਨਦਾਰ ਸਮਾਗਮ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੁਹੱਲਾ ਧਰਮਕੋਟ ਵਿੱਚ ਕਰਵਾਏ ਗਏ ਇਸ 34ਵੇਂ ਦੁਸਹਿਰਾ ਉਤਸਵ ਨੇ ਆਪਣੀ ਵਿਸ਼ਾਲਤਾ, ਸ਼ਾਨਦਾਰ ਪ੍ਰਬੰਧਾਂ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਸਦਕਾ ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈ ਅਤੇ ਇਹ ਸਮਾਗਮ ਲੋਕਾਂ ਲਈ ਯਾਦਗਾਰੀ ਹੋ ਨਿਬੜਿਆ।