ਭਾਸ਼ਣ ਮੁਕਾਬਲੇ ’ਚ ਕਾਵਿਆ ਰਹੀ ਅੱਵਲ ਸਵੱਛਤਾ ਅਭਿਆਨ ਸੋਸਾਇਟੀ ਵੱਲੋਂ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਕਾਵਿਆ ਸ਼ਰਮਾ ਰਹੀ ਪਹਿਲੇ ਸਥਾਨ ’ਤੇ
Publish Date: Fri, 02 Oct 2026 07:17 PM (IST)
Updated Date: Fri, 02 Oct 2026 07:19 PM (IST)
ਸਵੱਛਤਾ ਅਭਿਆਨ ਸੋਸਾਇਟੀ ਵੱਲੋਂ ਕਰਵਾਇਆ ਗਿਆ ਸਮਾਗਮ ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਮਹਾਤਮਾ ਗਾਂਧੀ ਜੀ ਦੇ ਸਵੱਛਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੇ ਉਦੇਸ਼ ਨਾਲ ਸਵੱਛਤਾ ਅਭਿਆਨ ਸੋਸਾਇਟੀ ਫਗਵਾੜਾ ਰਜਿਸਟਰਡ ਵੱਲੋਂ ਸ਼੍ਰੀ ਗੀਤਾ ਭਵਨ ਕੋਚਿੰਗ ਸੈਂਟਰ ਤੇ ਅਲਾਇੰਸ ਕਲੱਬ ਫਗਵਾੜਾ ਰਾਇਲ ਦੇ ਸਹਿਯੋਗ ਨਾਲ ਗਾਂਧੀ ਜਯੰਤੀ ਸਮਾਗਮ ਸ਼੍ਰੀ ਗੀਤਾ ਭਵਨ ਮੰਦਰ, ਕਟਹਿਰਾ ਚੌਕ, ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਮੌਕੇ “ਕੂੜਾ-ਕਰਕਟ ਰਹਿਤ ਸ਼ਹਿਰ ਫਗਵਾੜਾ-ਸਾਡੀ ਜ਼ਿੰਮੇਵਾਰੀ, ਸਾਡਾ ਉਦੇਸ਼” ਵਿਸ਼ੇ ’ਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਫਗਵਾੜਾ ਤੇ ਆਸ-ਪਾਸ ਦੇ 20 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਵਿੱਚ ਸਮਾਜ ਸੇਵਿਕਾ ਤੇ ਡਿਵਾਈਨ ਏਂਜਲ ਸੋਸਾਇਟੀ ਦੀ ਪ੍ਰਧਾਨ ਨਵਿਤਾ ਛਾਬੜਾ, ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ ਮੁੱਖ ਮਹਿਮਾਨਾਂ ਵਜੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਭਾਸ਼ਣ ਮੁਕਾਬਲੇ ਵਿੱਚ ਕਮਲਾ ਨਹਿਰੂ ਪ੍ਰਾਇਮਰੀ ਸਕੂਲ, ਹਰਗੋਬਿੰਦ ਨਗਰ ਦੀ ਵਿਦਿਆਰਥਣ ਕਾਵਿਆ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪ੍ਰਸ਼ਾਂਤ ਕਲੇਰ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ ਦੀ ਅਵਨੀ ਸ਼ਰਮਾ ਤੇ ਸੈਫਰਨ ਪਬਲਿਕ ਸਕੂਲ ਦੀ ਜੈਸਮਿਨ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ। ਮੁਕਾਬਲੇ ਦੀ ਜੱਜਮੈਂਟ ਕਮੇਟੀ ਵਿੱਚ ਰਾਮਗੜ੍ਹੀਆ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਮਨਜੀਤ ਸਿੰਘ, ਕਮਲਾ ਨਹਿਰੂ ਕਾਲਜ ਫਾਰ ਵੂਮੈਨ ਦੀ ਡਾਇਰੈਕਟਰ ਡਾ. ਸਵਿੰਦਰ ਪਾਲ ਤੇ ਪਿਰਾਮਿਡ ਕਾਲਜ ਦੀ ਡਾ. ਇੰਦਰਪ੍ਰੀਤ ਕੌਰ ਸ਼ਾਮਲ ਸਨ। ਇਸ ਤੋਂ ਇਲਾਵਾ ਪਿਰਾਮਿਡ ਕਾਲਜ ਤੋਂ ਅਤਿੰਦਰ ਪਾਲ ਸਿੰਘ, ਵਿਜੈ ਮਾਤਾ ਜੀ ਤੇ ਮੈਡਮ ਭਾਰਤੀ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਵੱਛਤਾ ਅਭਿਆਨ ਸੋਸਾਇਟੀ ਦੇ ਚੇਅਰਮੈਨ ਮਦਨ ਮੋਹਨ ਖੱਟਰ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸਾਇਟੀ ਸਾਲ 1999 ਤੋਂ ਫਗਵਾੜਾ ਦੀ ਸਫਾਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਸ਼ੁਰੂਆਤੀ ਦੌਰ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਤੇ ਸਾਲ 2003 ਵਿੱਚ ਪੰਜਾਬ ਸਰਕਾਰ ਵੱਲੋਂ ਮਿਲੀ 25 ਹਜ਼ਾਰ ਰੁਪਏ ਦੀ ਗ੍ਰਾਂਟ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ 25 ਸਫਾਈ ਸੇਵਕਾਂ ਨੂੰ ਹੱਥ ਰਿਕਸ਼ੇ ਮੁਹੱਈਆ ਕਰਵਾ ਕੇ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦੀ ਵਿਵਸਥਾ ਸ਼ੁਰੂ ਕੀਤੀ ਗਈ। ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਸਾਫ਼-ਸੁਥਰੇ ਸ਼ਹਿਰ ਹੀ ਤੰਦਰੁਸਤ ਸਮਾਜ ਦੀ ਨੀਂਹ ਹੁੰਦੇ ਹਨ। ਉਨ੍ਹਾਂ ਸਵੱਛਤਾ ਅਭਿਆਨ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਸਫਾਈ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਐੱਮਪੀ ਲੈਡ ਫੰਡ ਵਿੱਚੋਂ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਭਰੋਸਾ ਦਿੱਤਾ। ਮੁੱਖ ਮਹਿਮਾਨ ਨਵਿਤਾ ਛਾਬੜਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਬੱਚਿਆਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਛੋਟੀ ਉਮਰ ਤੋਂ ਹੀ ਪੈਦਾ ਕਰਨੀ ਚਾਹੀਦੀ ਹੈ। ਸਵੱਛਤਾ ਅਭਿਆਨ ਸੋਸਾਇਟੀ ਦੇ ਪ੍ਰਧਾਨ ਆਸ਼ੀਸ਼ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਸਥਾ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਅਜਿਹੇ ਸਮਾਜਿਕ ਪ੍ਰੋਜੈਕਟ ਕੀਤੇ ਜਾਣ, ਜਿਨ੍ਹਾਂ ਰਾਹੀਂ ਸਮਾਜ ਨੂੰ ਸਕਾਰਾਤਮਕ ਦਿਸ਼ਾ ਦਿੱਤੀ ਜਾ ਸਕੇ ਤੇ ਸ਼ਹਿਰ ਵਿੱਚ ਬੁਨਿਆਦੀ ਪੱਧਰ ’ਤੇ ਸੁਧਾਰ ਲਿਆਂਦਾ ਜਾ ਸਕੇ। ਸ਼੍ਰੀ ਗੀਤਾ ਭਵਨ ਮੰਦਰ, ਕਟਹਿਰਾ ਚੌਕ ਦੇ ਪ੍ਰਬੰਧਕ ਪੰਡਿਤ ਦੇਵੀ ਰਾਮ ਸ਼ਰਮਾ ਨੇ ਸਾਰੇ ਮਹਿਮਾਨਾਂ ਤੇ ਵਿਦਿਆਰਥੀਆਂ ਨੂੰ ਆਪਣਾ ਪਾਵਨ ਆਸ਼ੀਰਵਾਦ ਦਿੱਤਾ। ਸਾਬਕਾ ਚੇਅਰਪਰਸਨ ਰਮਨ ਨੇਹਰਾ ਨੇ ਸਮਾਗਮ ਦੀ ਸਫਲਤਾ ਲਈ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਗੁਰਜੀਤ ਵਾਲੀਆ, ਰੀਤਾ ਰਾਣੀ, ਅੰਕੁਸ਼ ਓਹਰੀ, ਜਸਦੇਵ ਸਿੰਘ, ਅਲਾਇੰਸ ਕਲੱਬ ਫਗਵਾੜਾ ਰਾਇਲ ਦੇ ਪ੍ਰਧਾਨ ਕਰਨ, ਸਵੱਛਤਾ ਅਭਿਆਨ ਸੋਸਾਇਟੀ ਦੇ ਸੀਨੀਅਰ ਮੈਂਬਰ ਬਲਵੰਤ ਬਿੱਲੂ, ਜਸਵਿੰਦਰ ਬੌਬੀ, ਗੁਰਪ੍ਰੀਤ, ਸੁਸ਼ੀਲ ਵਰਮਾ, ਰਮਨ ਨੇਹਰਾ, ਅਸ਼ੋਕ ਸ਼ਰਮਾ, ਰਾਜਨ ਚੋਪੜਾ, ਖੁਸ਼ਬੂ, ਸੀਮਾ ਰਾਣੀ, ਲਕਸ਼ ਭੱਲਾ, ਨੀਤਿਕਾ, ਰਾਜ ਸ਼ਰਮਾ, ਨਗਰ ਨਿਗਮ ਫਗਵਾੜਾ ਤੋਂ ਪੂਜਾ, ਮੈਡਮ ਵੀਣੁਕਾ, ਮੈਡਮ ਮਨੂ, ਆਸ਼ਾ ਤੇ ਸੁਨੀਤਾ ਸ਼ਰਮਾ, ਐਡਵੋਕੇਟ ਮਨੂ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।