ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਨੇ ਕੀਤੀ ਮੀਟਿੰਗ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੀ ਵਿਸ਼ੇਸ਼ ਮੀਟਿੰਗ ਹੋਈ
Publish Date: Fri, 25 Sep 2026 07:06 PM (IST)
Updated Date: Fri, 25 Sep 2026 07:09 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਪੰਜਾਬ ਗੌਰਮਿੰਟ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੰਚ ਵੱਲੋਂ ਉਲੀਕੇ ਸੰਘਰਸ਼ ਤੇ ਪ੍ਰੋਗਰਾਮਾਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਪੈਨਸ਼ਨਰਜ਼ ਤੇ ਮੁਲਾਜ਼ਮਾਂ ਨੂੰ ਜਾਰੀ ਕੀਤੇ 8 ਫੀਸਦੀ ਡੀਏ ਦੀਆਂ ਕਿਸ਼ਤਾਂ ਦਾ ਪੱਤਰ ’ਚ ਉਲੇਖ ਨਾ ਹੋਣਾ, ਸਰਕਾਰ ਦੀ ਡੀਏ ਨੂੰ ਕੇਂਦਰ ਤੋਂ ਡੀÇਲੰਕ ਕਰਨ ਤੇ ਬਕਾਏ ਬਾਰੇ ਕੁਝ ਨਾ ਕਹਿਣ ਦੀ ਸਰਕਾਰ ਦੀ ਕੋਝੀ ਹਰਕਤ ਦੀ ਐਸੋਸੀਏਸ਼ਨ ਨਿਖੇਧੀ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀ ਬਾਕੀ ਰਹਿੰਦੀਆਂ ਹੱਕੀ ਤੇ ਜਾਇਜ਼ ਮੰਗਾਂ ਜਿਵੇਂ ਪੈਨਸ਼ਨਰਜ਼ ਜੋ 1-1-16 ਤੋਂ ਪਹਿਲਾਂ ਰਿਟਾਇਰ ਹੋਏ ਹਨ 2.59 ਦੇ ਗੁਣਾਂਕ ਨਾਲ ਪੈਨਸ਼ਨ ਦੀ ਸੋਧ ਕੀਤੀ ਜਾਵੇ, ਰਹਿੰਦਾ 10 ਫੀਸਦੀ ਡੀਏ ਬਕਾਏ ਸਮੇਤ ਅਦਾ ਕੀਤਾ ਜਾਵੇ, 17-7-2020 ਵਾਲਾ ਪੱਤਰ ਵਾਪਸ ਲਿਆ ਜਾਵੇ, 15-5-15 ਦਾ ਪੱਤਰ ਵਾਪਸ ਲਿਆ ਜਾਵੇ, ਆਂਗਣਵਾੜੀ, ਆਸ਼ਾ ਵਰਕਰ ਤੇ ਮਿਡ ਡੇ ਮੀਲ ਵਾਲੇ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਸੀਐੱਸਆਰ ਦੇ ਨਿਯਮਾਂ ਤਹਿਤ ਪੱਕਾ ਕੀਤਾ ਜਾਵੇ। ਮੀਟਿੰਗ ਵਿਚ ਗੁਰਚਰਨ ਸਿੰਘ ਘੁੰਮਣ, ਜਗਜੀਤ ਸਿੰਘ, ਤਿਰਲੋਚਨ ਸਿੰਘ, ਵਿਨੋਦ ਕਪੂਰ, ਹਰਿੰਦਰ ਸਿੰਘ ਚੀਮਾ, ਮੇਹਰ ਸਿੰਘ, ਗੁਰਦੇਵ ਸਿੰਘ, ਮੰਗਲ ਸਿੰਘ ਭੰਡਾਲ, ਦਲੀਪ ਸਿੰਘ, ਹਰਚਰਨ ਸਿੰਘ, ਸਾਧੂ ਸਿੰਘ, ਐੱਸਕੇ ਕਾਲੀਆ, ਮਹਿੰਦਰਪਾਲ ਕੌਰ, ਰਾਜ ਕੁਮਾਰ ਮਨੋਚਾ ਤੇ ਜਸਵੰਤ ਵਿਰਲੀ ਆਦਿ ਸ਼ਾਮਲ ਸਨ।