ਸਰਕਾਰ ਦੀਆਂ ਪੈਨਸ਼ਨਰ, ਮੁਲਾਜ਼ਮ ਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਇਕੱਠੇ ਹੋਣ ਦੀ ਲੋੜ : ਆਗੂ ਕਾਲ਼ਾ ਸੰਘਿਆਂ ਵਿਖੇ ਪੈਨਸ਼ਨਰ ਐਸੋਸ਼ੀਏਸ਼ਨ ਸ਼ਹਿਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਹੋਈ
Publish Date: Thu, 10 Sep 2026 10:02 PM (IST)
Updated Date: Thu, 10 Sep 2026 10:04 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੈਨਸ਼ਨਰ ਐਸੋਸ਼ੀਏਸ਼ਨ ਸ਼ਹਿਰੀ ਮੰਡਲ ਪੀਐੱਸਪੀਸੀਐੱਲ ਦੀ ਵਿਸ਼ੇਸ਼ ਮੀਟਿੰਗ ਕਾਲ਼ਾ ਸੰਘਿਆਂ ਵਿਖੇ ਪ੍ਰਧਾਨ ਰੇਸ਼ਮ ਲਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਉਪਰੰਤ ਰੇਸ਼ਮ ਲਾਲ ਤੇ ਸਕੱਤਰ ਬਲਦੇਵ ਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਪੈਨਸ਼ਨਰ ਤੇ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਪੈਨਸ਼ਨਰਾਂ ਦੀ ਪੈਨਸ਼ਨ ’ਚ 2:59 ਗੁਣਾਕ ਨਾਲ਼ ਸੋਧ ਨਾ ਕਰਨਾ, ਮਹਿੰਗਾਈ ਭੱਤੇ ਦੀਆ ਕਿਸ਼ਤਾਂ ਨਾ ਦੇ ਕੇ ਜਨਵਰੀ 2016 ਤੋਂ ਲਾਗੂ ਹੋਣ ਵਾਲੇ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਰਹਿੰਦਾ ਹਿੱਸਾ ਜਾਰੀ ਨਾ ਕਰਨਾ ਆਦਿ ਮੰਗਾਂ ਪੂਰੀਆਂ ਨਾ ਕਰਨ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਵੀ 3 ਅਗਸਤ ਦੇ ਫੈਸਲੇ ਵਿਚ ਸਾਫ਼ ਕੀਤਾ ਹੈ ਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਸਾਰਾ ਬਣਦਾ ਬਕਾਇਆ 18 ਅਗਸਤ ਤੱਕ ਦੇਣ ਦੇ ਹੁਕਮ ਕੀਤੇ ਗਏ ਸਨ ਪਰ ਪੰਜਾਬ ਸਰਕਾਰ ਨੇ ਡਬਲ ਬੈਂਚ ਕੋਰਟ ਅੱਗੇ ਐੱਲਪੀਏ ਦਾਇਰ ਕਰਕੇ ਉਪਰੋਕਤ ਫੈਸਲੇ ਨੂੰ ਰੋਕਣ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲੀ ਸਕੀਮ ਨੋਟੀਫਿਕੇਸ਼ਨ ਜੋ ਕਿ ਵੈਸੇ ਵੀ ਅਧੂਰਾ ਸੀ ਤੇ ਖ਼ੁਦ ਨੋਟੀਫਿਕੇਸ਼ਨ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ। ਇਸ ਮੌਕੇ ਯੂਨੀਅਨ ਦੇ ਸਰਕਲ ਕਮੇਟੀ ਮੈਂਬਰ ਗੁਰਬਚਨ ਚੰਦ ਉਚੇਚੇ ਤੌਰ ’ਤੇ ਹਾਜ਼ਰ ਰਹੇ। ਸਕੱਤਰ ਬਲਦੇਵ ਰਾਜ ਵੱਲੋਂ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ ਗਈ। ਇਸ ਮੌਕੇ ਅਮਰਦੀਪ ਤ੍ਰਿਖਾ ਸੇਵਾ ਮੁਕਤ ਐੱਸਡੀਓ, ਨਵਲੇਕ ਕੁਮਾਰ, ਬ੍ਰਿਜ ਮੋਹਨ, ਰਣਧੀਰ ਸਿੰਘ, ਸਤਨਾਮ ਸਿੰਘ, ਭਜਨ ਸਿੰਘ, ਮਾਹੀ ਲਾਲ, ਇਕਬਾਲ ਸਿੰਘ, ਜਸਪਾਲ, ਬਲਵਿੰਦਰ ਸਿੰਘ, ਨਿਰੰਜਨ ਸਿੰਘ, ਕਿਰਨਾ ਦੇਵੀ, ਅੰਕੀਤਾ ਰਾਣੀ, ਸੁਰਿੰਦਰ ਕੌਰ, ਭਜਨ ਕੌਰ, ਰਾਮ ਪਿਆਰੀ, ਸ਼ਾਰਧਾ ਦੇਵੀ, ਬੇਲੀ ਰਾਮ ਆਦਿ ਹਾਜ਼ਰ ਸਨ।