- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਦੋਆਬੇ ਦੇ ਜੋਨ ਇੰਚਾਰਜਾਂ ਦੀ ਵਿਸ਼ੇਸ਼ ਮੀਟਿੰਗ ਦੁਆਬੇ ਵਿੱਚ ਹੋਈ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੋਆਬਾ ਜ਼ੋਨ ਇੰਚਾਰਜਾਂ ਨੇ ਵਿਸ਼ੇਸ਼ ਮੀਟਿੰਗ ਕੀਤੀ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੋਆਬੇ ਦੇ ਜ਼ੋਨ ਇੰਚਾਰਜਾਂ ਦੀ ਵਿਸ਼ੇਸ਼ ਮੀਟਿੰਗ ਪਾਰਟੀ ਮੁੱਖ ਬੁਲਾਰੇ ਤੇ ਦੋਆਬਾ ਜ਼ੋਨ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ ਦੀ ਪ੍ਰਧਾਨਗੀ ਹੇਠ ਬਾਬਾ ਸਾਹਿਬ ਸਿੰਘ ਗੁਰਦੁਆਰਾ ਸਾਹਿਬ ਜੰਡੂ ਸਿੰਘਾ (ਜਲੰਧਰ) ਵਿਖੇ ਹੋਈ, ਜਿਸ ਵਿੱਚ 200 ਜ਼ੋਨ ਇੰਚਾਰਜਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਇਮਾਨ ਸਿੰਘ ਮਾਨ ਸ਼ਾਮਲ ਹੋਏ, ਜਿਨ੍ਹਾਂ ਨੇ ਸਾਰੇ ਹਲਕਿਆਂ ਦੇ ਹਲਕਾ ਇੰਚਾਰਜਾਂ ਦੇ ਕੰਮ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਦੇ ਵਿੱਚ ਦੋਆਬਾ ਜ਼ੋਨ ਦੀ ਸਮੁੱਚੀ ਜਥੇਬੰਦੀ ਨੇ ਟਾਂਡਾ ਵਿਧਾਨ ਸਭਾ ਹਲਕੇ ਤੋਂ ਦਲ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੂੰ ਉਮੀਦਵਾਰ ਬਣਾਉਣ ਦਾ ਮਤਾ ਪਾਸ ਕੀਤਾ। ਮਤੇ ਦੀ ਕਾਪੀ ਪਾਰਲੀਮੈਂਟਰੀ ਬੋਰਡ ਦੇ ਮੁੱਖੀ ਹੋਣ ਦੇ ਨਾਤੇ ਇਮਾਨ ਸਿੰਘ ਮਾਨ ਨੂੰ ਸੌਂਪੀ ਗਈ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 30 ਨਵੰਬਰ ਨੂੰ ਟਾਂਡਾ ਵਿਖੇ ਅਗਲਾ ਬੇਗ਼ਮਪੁਰਾ ਪੰਥਕ ਇਕੱਠ ਕੀਤਾ ਜਾਵੇਗਾ। ਮੀਟਿੰਗ ਦੌਰਾਨ ਬੁਲਾਰਿਆ ਕਿਹਾ ਕਿ ਜੇਕਰ ਪਾਰਟੀ ਇਮਾਨ ਸਿੰਘ ਮਾਨ ਨੂੰ ਟਾਂਡੇ ਤੋਂ ਉਮੀਦਵਾਰ ਦੇ ਦਿੰਦੀ ਹੈ ਤਾਂ ਸਮੁੱਚੇ ਦੋਆਬੇ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਹੁੰਗਾਰਾ ਮਿਲੇਗਾ ਤੇ ਚੰਗੇ ਨਤੀਜੇ ਮਿਲਣਗੇ। ਇਸ ’ਤੇ ਇਮਾਨ ਸਿੰਘ ਮਾਨ ਨੇ ਆਖਿਆ ਕਿ ਦਲ ਤਾਂ ਪਹਿਲਾ ਹੀ ਐਲਾਨ ਕਰ ਚੁੱਕਾ ਹੈ ਕਿ ਪੰਜਾਬ ਤੇ ਪੰਥ ਨੂੰ ਬਚਾਉਣ ਲਈ ਪੰਥਕ ਏਕਤਾ ਹੋਣੀ ਜ਼ਰੂਰੀ ਹੈ ਤੇ ਪੰਥ ਦੇ ਜਰਨੈਲ ਤੇ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਤਾਂ ਅੱਠ-ਨੌ ਮਹੀਨੇ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਪੰਥਕ ਸ਼ਕਤੀ ਇਕੱਠੀ ਕਰਕੇ ਹੀ ਭਗਵੰਤ ਮਾਨ ਨੂੰ ਚੱਲਦਾ ਕੀਤਾ ਜਾ ਸਕਦਾ ਹੈ।
ਡਾ. ਜੱਖੂ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਫਗਵਾੜਾ ਵਿਖੇ 30 ਅਕਤੂਬਰ ਨੂੰ 10 ਵਜੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਪੰਥ ਤੇ ਪੰਜਾਬ ਦੀ ਚੜਦੀਕਲਾ ਲਈ ਅਰਦਾਸ ਕਰਕੇ ਦੋਆਬਾ ਜ਼ੋਨ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸੁਲਤਾਨਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਤੇ ਕਪੂਰਥਲਾ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਮੁਖਤਿਆਰ ਸਿੰਘ ਡਡਵੰਡੀ, ਫਗਵਾੜਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਤੇ ਜੈ ਭੀਮ ਯੂਨਾਈਟਿਡ ਵੁਆਈਸ ਆਫ਼ ਪੰਜਾਬ ਜਥੇਬੰਦੀ ਦੇ ਸਟੇਟ ਕੋਆਰਡੀਨੇਟਰ ਹੈਪੀ ਕੌਲ, ਫਿਲੌਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਭਾਈ ਦਵਿੰਦਰ ਸਿੰਘ ਖਾਲਸਾ, ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਭਾਈ ਗੁਰਮੁਖ ਸਿੰਘ ਬਾਜਵਾ, ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਭਾਈ ਸਰਬਜੀਤ ਸਿੰਘ ਖਾਲਸਾ, ਮੁਕੇਰੀਆਂ ਵਿਧਾਨ ਸਭਾ ਹਲਕੇ ਦੇ ਇੰਚਾਰਜ ਭਾਈ ਪਰਮਿੰਦਰ ਸਿੰਘ ਖਾਲਸਾ, ਸ਼ਾਮ ਚੁਰਾਸੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਹੀਰਾ, ਹੁਸ਼ਿਆਰਪੁਰ ਦੇ ਇੰਚਾਰਜ ਪ੍ਰਿੰਸੀਪਲ ਗੁਰਨਾਮ ਸਿੰਘ, ਗੜਸ਼ੰਕਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਗੁਰਨਾਮ ਸਿੰਘ ਸਿੰਘੜੀਵਾਲ ਤੇ ਟਾਂਡੇ ਤੋਂ ਗੁਰਵਿੰਦਰ ਸਿੰਘ ਮਿਆਣੀ, ਮਨਜਿੰਦਰ ਸਿੰਘ ਜੌਹਲ, ਅਮਨਦੀਪ ਸਿੰਘ ਜੋਹਲ ਆਪੋ-ਆਪਣੇ ਹਲਕਿਆਂ ਦੀ ਜ਼ੋਨ ਇੰਚਾਰਜ ਸਮੇਤ ਹਾਜ਼ਰ ਸਨ। ਇਸ ਤੋਂ ਇਲਾਵਾ ਦਸੂਆ ਤੋਂ ਭਾਈ ਮਹਿਤਾਬ ਸਿੰਘ ਹੁੰਦਲ, ਜ਼ਿਲ੍ਹਾ ਜਲੰਧਰ ਯੂਥ ਵਿੰਗ ਪ੍ਰਧਾਨ ਓਕਾਰ ਸਿੰਘ ਜੌਹਲ, ਜ਼ਿਲ੍ਹਾ ਹੁਸ਼ਿਆਰਪੁਰ ਯੂਥ ਵਿੰਗ ਪ੍ਰਧਾਨ ਕੁਲਵੀਰ ਸਿੰਘ ਗੜਸ਼ੰਕਰ ਤੇ ਦੁਆਬੇ ਦੇ ਸਭ ਤੋਂ ਸੀਨੀਅਰ ਜਥੇਦਾਰ ਭਾਈ ਗੁਰਦੀਪ ਸਿੰਘ ਖੁਣਖੁਣ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ।