ਆਪ ਦੇ ਐਡਵੋਕੇਟ ਕਪੂਰ ਤੇ ਐਡਵੋਕੇਟ ਮਨਚੰਦਾ ਮੁੜ ਕਾਂਗਰਸ ’ਚ ਪੁੱਜੇ ਆਮ ਆਦਮੀ ਪਾਰਟੀ ਨੂੰ ਝਟਕਾ — ਐਡਵੋਕੇਟ ਜਤਿੰਦਰ ਕਪੂਰ ਅਤੇ ਐਡਵੋਕੇਟ ਬਿੱਟੀ ਮਨਚੰਦਾ ਦੀ ਕਾਂਗਰਸ ’ਚ ਘਰ ਵਾਪਸੀ
Publish Date: Mon, 17 Aug 2026 09:08 PM (IST)
Updated Date: Mon, 17 Aug 2026 09:09 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 30 ਤੋਂ ‘ਆਪ’ ਉਮੀਦਵਾਰ ਰਹੇ ਐਡਵੋਕੇਟ ਬਿੱਟੀ ਮਨਚੰਦਾ ਤੇ ਉਨ੍ਹਾਂ ਦੇ ਪਤੀ ਐਡਵੋਕੇਟ ਜਤਿੰਦਰ ਕਪੂਰ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕੀਤੀ। ਇਨ੍ਹਾਂ ਦੋਵਾਂ ਨੂੰ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਵੱਲੋਂ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਜਤਿੰਦਰ ਕਪੂਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਵਰਕਰਾਂ ਦੀ ਕੋਈ ਪੁੱਛ-ਗਿੱਛ ਨਹੀਂ ਰਹੀ ਤੇ ਜ਼ਮੀਨੀ ਪੱਧਰ ’ਤੇ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕੁਝ ਭਗੌੜੇ ਕਾਂਗਰਸੀਆਂ ਵੱਲੋਂ ਉਨ੍ਹਾਂ ਨੂੰ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਵਿੱਚ ਲਿਆਂਦਾ ਗਿਆ ਸੀ, ਪਰ ਹੁਣ ਉਹ ਆਪਣੀ ਅਸਲ ਪਾਰਟੀ ਕਾਂਗਰਸ ਵਿੱਚ ਵਾਪਸ ਆ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦੇਣ ਵਾਲੀ ਪਾਰਟੀ ਹੈ ਤੇ ਉਹ ਭਵਿੱਖ ਵਿੱਚ ਕਾਂਗਰਸ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਕੁਲਦੀਪ ਸਿੰਘ ਐੱਮਸੀ, ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਨਰਾਇਣ ਵਸਿਸ਼ਟ, ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਪ੍ਰਭਾਕਰ ਜੀ, ਤਰਸੇਮ ਲਾਲ ਐੱਮਸੀ, ਠਾਕੁਰਦਾਸ ਗਿੱਲ ਐੱਮਸੀ, ਨਵਜੋਤ ਸਿੰਘ ਮਾਹਲ, ਸਿਮਰਨਜੀਤ ਸਿੰਘ ਮਾਹਲ, ਚਰਨਜੀਤ ਹੰਸ, ਚੇਅਰਮੈਨ ਐੱਸਸੀ ਸੈੱਲ ਕਪੂਰਥਲਾ, ਰਜਿੰਦਰ ਸਿੰਘ ਪਾਲਾ, ਵਾਈਸ ਪ੍ਰਧਾਨ ਬਲਾਕ ਕਾਂਗਰਸ ਕਪੂਰਥਲਾ, ਜਤਿੰਦਰ ਛਾਬੜਾ, ਲੱਕੀ, ਹਰਪ੍ਰੀਤ ਸਿੰਘ, ਜਗਿੰਦਰ ਕੁਮਾਰ ਜੇਕੇ, ਕਰਤਾਰ ਸਿੰਘ ਅਲੋਦੀਪੁਰ, ਸਾਹਿਲ ਬਮੋਤਰਾ ਵਾਇਸ ਪ੍ਰਧਾਨ ਯੂਥ ਕਾਂਗਰਸ, ਵਿੱਕੀ ਸ਼ਰਮਾ, ਮੰਡਲ ਪ੍ਰਧਾਨ, ਹਰਜੀਤ ਸਿੰਘ ਬੱਬਾ, ਮਨਮੋਹਨ ਸਿੰਘ ਬਾਜਵਾ ਤੇ ਜਸਬੀਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ। ਕਾਂਗਰਸੀ ਆਗੂਆਂ ਵੱਲੋਂ ਐਡਵੋਕੇਟ ਜਤਿੰਦਰ ਕਪੂਰ ਤੇ ਐਡਵੋਕੇਟ ਬਿੱਟੀ ਮਨਚੰਦਾ ਦਾ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ’ਤੇ ਸਵਾਗਤ ਕੀਤਾ ਗਿਆ ਤੇ ਕਿਹਾ ਗਿਆ ਕਿ ਉਨ੍ਹਾਂ ਦੀ ਵਾਪਸੀ ਨਾਲ ਕਪੂਰਥਲਾ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।