ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
Publish Date: Sat, 07 Nov 2026 09:22 PM (IST)
Updated Date: Sat, 07 Nov 2026 09:23 PM (IST)
--ਮਾਤਾ ਸਾਹਿਬ ਕੌਰ ਜੀ ਨੇ ਆਪਣਾ ਸੰਪੂਰਨ ਜੀਵਨ ਧਰਮ ਪ੍ਰਚਾਰ ਤੇ ਮਾਨਵਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ : ਜਥੇ. ਆਹਲੂਵਾਲੀਆ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਗੁਰਪ੍ਰੀਤ ਸਿੰਘ ਆਹਲੂਵਾਲੀਆ ਦੇ ਉਪਰਾਲਿਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੰਤ ਬਾਬਾ ਕੇਵਲ ਦਾਸ ਜੀ ਰੋਹੀ, ਨਜ਼ਦੀਕ ਸੰਤਪੁਰਾ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਦਲੇਰ ਸਿੰਘ ਹਜ਼ੂਰੀ ਰਾਗੀ, ਭਾਈ ਸਤਿੰਦਰਪਾਲ ਸਿੰਘ ਦਮਦਮਾ ਸਾਹਿਬ, ਪ੍ਰੋਫੈਸਰ ਜਗਰੂਪ ਸਿੰਘ ਰੂਪ ਖਾਲਸਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਜਥੇ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜੀ ਫਰਜ਼ ਨਿਭਾਉਂਦਿਆਂ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਬੇਲੋੜੀ ਸੋਸ਼ਲ ਮੀਡੀਆ ਤੋਂ ਵਰਜਿਤ ਹੋ ਕੇ ਗੁਰੂ ਸਾਹਿਬਾਨਾਂ, ਸ਼ਹੀਦਾਂ, ਭਗਤਾਂ ਤੇ ਫਕੀਰਾਂ ਦੇ ਪਵਿੱਤਰ ਇਤਿਹਾਸ ਤੇ ਜੀਵਨੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸੰਗਤਾਂ ਦਾ ਧੰਨਵਾਦ ਕਰਦਿਆਂ ਸਮਾਗਮ ਪ੍ਰਬੰਧਕ ਜਥੇਦਾਰ ਗੁਰਪ੍ਰੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਮਾਤਾ ਸਾਹਿਬ ਕੌਰ ਜੀ ਨੂੰ ਖਾਲਸਾ ਪੰਥ ਦੀ ਮਾਤਾ ਦਾ ਦਰਜਾ ਪ੍ਰਾਪਤ ਹੈ। ਉਨ੍ਹਾਂ ਆਪਣਾ ਸੰਪੂਰਨ ਜੀਵਨ ਧਰਮ ਪ੍ਰਚਾਰ ਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ ਹਨ। ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਭਾਈ ਜਗਜੀਤ ਸਿੰਘ ਜੱਗਾ ਬਾਬਾ, ਧਾਰਮਿਕ ਆਗੂ ਸੁਖਵਿੰਦਰ ਮੋਹਨ ਸਿੰਘ ਭਾਟੀਆ, ਮਨਜੀਤ ਸਿੰਘ ਛਾਬੜਾ, ਜਥੇਦਾਰ ਸੁਖਜਿੰਦਰ ਸਿੰਘ ਬੱਬਰ, ਸਹਿਯੋਗੀ ਸ਼ਖ਼ਸੀਅਤਾਂ ਤੇ ਰਾਗੀ ਸਿੰਘਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਬੱਬਲੂ, ਆਗਿਆਪਾਲ ਸਿੰਘ, ਅਮਰਜੀਤ ਸਿੰਘ ਸਡਾਨਾ, ਸੁਰਜੀਤ ਸਿੰਘ ਵਿੱਕੀ, ਮਨਪ੍ਰੀਤ ਸਿੰਘ, ਸਾਬਕਾ ਕੌਂਸਲਰ ਕੇਹਰ ਸਿੰਘ, ਐੱਸਡੀਓ ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ, ਲਖਬੀਰ ਸਿੰਘ ਸ਼ਾਹੀ, ਧੰਨਪ੍ਰੀਤ ਸਿੰਘ ਭਾਟੀਆ, ਭਾਈ ਸ਼ੇਰ ਸਿੰਘ, ਜੋਧ ਸਿੰਘ, ਹਰਸਿਮਰਨ ਸਿੰਘ ਖੁਰਾਣਾ, ਭਜਨ ਸਿੰਘ, ਹਰੀਸਿੰਘ, ਸੋਹਨ ਸਿੰਘ, ਸੁਲੱਖਣ ਸਿੰਘ, ਰਾਮ ਸਿੰਘ, ਸਾਹਿਬ ਸਿੰਘ, ਜਗੀਰ ਸਿੰਘ, ਸਤਨਾਮ ਸਿੰਘ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ।